ਕੇਂਦਰੀ ਟਰੇਡ ਯੂਨੀਅਨਾਂ ਦੁਆਰਾ ਦਿੱਤੇ ਹੜਤਾਲ ਦੇ ਸੱਦੇ ‘ਤੇ ਕੀਤੀ ਦੇਸ਼ ਵਿਆਪੀ ਹੜਤਾਲ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਕੀਤੀ ਭਰਵੀਂ ਸ਼ਮੂਲੀਅਤ

ਕੇਂਦਰੀ ਟਰੇਡ ਯੂਨੀਅਨਾਂ ਦੁਆਰਾ ਦਿੱਤੇ ਹੜਤਾਲ ਦੇ ਸੱਦੇ ‘ਤੇ ਕੀਤੀ ਦੇਸ਼ ਵਿਆਪੀ ਹੜਤਾਲ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਕੀਤੀ ਭਰਵੀਂ ਸ਼ਮੂਲੀਅਤ

ਮੁਲਾਜ਼ਮ ਵਰਗ ਲਈ ਪੁਰਾਣੀ ਪੈਨਸ਼ਨ ਸਕੀਮ ਅਤੇ ਕੱਟੇ ਭੱਤੇ ਬਹਾਲ ਕਰਨ ਦੀ ਕੀਤੀ ਪੁਰਜ਼ੋਰ ਮੰਗ

10 ਜੁਲਾਈ, 2025(ਫਾਜ਼ਿਲਕਾ)

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਦੇਸ਼ ਦੀਆਂ 10 ਪ੍ਰਮੁੱਖ ਕੌਮੀ ਟਰੇਡ ਯੂਨੀਅਨਾਂ/ਸੂਬਾਈ ਫੈਡਰੇਸ਼ਨਾਂ ਦੇ ਸੱਦੇ’ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਵਾਮ ਵਿਰੋਧੀ ਨੀਤੀਆਂ ਖਿਲਾਫ਼ ਜਿਲ੍ਹਾ ਹੈੱਡ ਕੁਆਰਟਰ ਫਾਜ਼ਿਲਕਾ ਅਤੇ ਅਬੋਹਰ ਤਹਿਸੀਲ ਵਿਖੇ ਕੀਤੀ ਗਈ ਦੇਸ਼ ਵਿਆਪੀ ਹੜਤਾਲ ਵਿੱਚ ਸ਼ਮੂਹਲੀਅਤ ਕੀਤੀ ਗਈ। ਇਹ ਦੇਸ਼ ਵਿਆਪੀ ਹੜਤਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਤਮ ਕਰਾਉਣਾ, ਮਜਦੂਰਾਂ ਖਿਲਾਫ਼ ਪਾਸ ਕੀਤੇ ਗਏ ਚਾਰ ਲੇਬਰ ਕੋਡ ਵਾਪਿਸ ਕਰਾਉਣਾ, ਟਰੇਡ ਯੂਨੀਅਨ ਹੱਕ ਬਹਾਲ ਕਰਾਉਣਾ, ਘੱਟੋ-ਘੱਟ ਉਜਰਤ ਰੇਟ ਲਾਗੂ ਕਰਨ, ਕੱਚੇ ਅਤੇ ਆਊਟਸੋਰਸ ਮੁਲਾਜ਼ਮ ਪੱਕੇ ਕਰਨ,ਪੈਨਸ਼ਨਰਜ਼ ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 13%ਬਕਾਇਆ ਡੀ.ਏ. ਰਿਲੀਜ਼ ਕਰਨ ਆਦਿ ਮੰਗਾਂ ਮਨਵਾਉਣ ਦੇ ਉਦੇਸ਼ ਤਹਿਤ ਕੀਤੀ ਗਈ।

ਇਸ ਮੌਕੇ ਫਾਜ਼ਿਲਕਾ ਵਿਖੇ ਡੀ.ਐੱਮ.ਐੱਫ.ਦੇ ਕਨਵਿਨਰ ਮਹਿੰਦਰ ਕੌੜਿਆਂ ਵਾਲੀ ਅਤੇ ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣਾ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਜਾਰੀ ਰੱਖਦਿਆਂ ਮਜ਼ਬੂਤ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਵਾਲੇ ਕਰਨਾ, ਸਰਕਾਰੀ ਮਹਿਕਮਿਆਂ ਵਿੱਚ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨਾ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ, ਮਾਣਭੱਤਾ ਵਰਕਰਾਂ ਦੇ ਮਾਣਭੱਤੇ ਵਿੱਚ ਕੇਂਦਰ ਸਰਕਾਰ ਦੁਆਰਾ ਪਾਏ ਜਾਂਦੇ ਹਿੱਸੇ ਵਿੱਚ ਵਾਧਾ ਨਾ ਕਰਨਾ, ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨਾ ਸਾਬਿਤ ਕਰਦਾ ਹੈ ਇਹ ਸਰਕਾਰ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ।

ਅਬੋਹਰ ਤਹਿਸੀਲ ਵਿਖ਼ੇ ਵਿਖੇ ਡੀ ਟੀ ਐੱਫ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਅਤੇ ਜਿਲ੍ਹਾ ਆਗੂ ਬੱਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ ਅਤੇ ਆਪਣੀਆਂ ਹੀ ਗਰੰਟੀਆਂ ਤੋਂ ਭਗੋੜੀ ਹੋ ਚੁੱਕੀ ਹੈ।ਆਗੂਆਂ ਨੇ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿਤੀਆਂ ਆਪਣੀਆਂ ਹੀ ਗਰੰਟੀਆਂ ਤੋਂ ਭਗੋੜੀ ਹੋ ਚੁੱਕੀ ਹੈ ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ ਵੱਖ ਕਿਸਮ ਦੇ ਰੋਕੇ ਗਏ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਫਾਜ਼ਿਲਕਾ ਵਿਖੇ ਦੇਸ਼ ਵਿਆਪੀ ਹੜਤਾਲ ਦੌਰਾਨ ਲਗਭਗ ਦੋ ਘੰਟੇ ਰੋਸ ਧਰਨਾ ਦੇਣ ਤੋਂ ਬਾਅਦ ਪੂਰੇ ਬਾਜ਼ਾਰ ਵਿੱਚ ਰੋਸ ਮਾਰਚ ਕਰਕੇ ਘੰਟਾ ਘਰ ਵਿਖੇ ਸਮਾਪਤੀ ਕੀਤੀ ਗਈ।ਇਸ ਮੌਕੇ ਨੌਰੰਗ ਲਾਲ, ਨਵਜੋਤ ਕੰਬੋਜ, ਧੀਰਜ ਮਿਗਲਾਨੀ, ਰਾਜੇਸ਼ ਕੁਮਾਰ, ਗਗਨਦੀਪ ਕੰਬੋਜ, ਵਿਕਰਮ ਜਲੰਧਰਾ, ਸੰਜੀਵ ਛਾਬੜਾ, ਵਰਿੰਦਰ ਕੁੱਕੜ, ਵਰਿੰਦਰ ਕੁਮਾਰ, ਰਵੀ ਕੁਮਾਰ, ਮਹਿੰਦਰ ਇਕੱਵਨ, ਭਾਰਤ ਭੂਸ਼ਣ, ਰਮੇਸ਼ ਸੁਧਾ,ਨਵਦੀਪ, ਸੰਜੀਵ ਤਿਨਾ ਨੇ ਸ਼ਮੂਲੀਅਤ ਕੀਤੀ। ਅਬੋਹਰ ਤਹਿਸੀਲ ਵਿਖੇ ਤਹਿਸੀਲ ਵਿਖੇ ਰਣਜੀਤ ਕੁਮਾਰ,ਬੱਗਾ ਸਿੰਘ,ਰਵਿੰਦਰ ਕੁਮਾਰ,ਰਜੀਵ ਕੁਮਾਰ,ਓਮ ਪ੍ਰਕਾਸ਼,ਪ੍ਰੀਕਸ਼ਤ,ਸੀਤਾ ਰਾਮ,ਪ੍ਰਿਥੀ ਰਾਜ,ਕੁਲਜੀਤ ਡੰਗਰ ਖੇੜਾ,ਬਿਰਮਾ ਦੇਵੀ,ਮਨਜੀਤ ਰਾਣੀ,ਰੇਖਾ ਰਾਣੀ,ਸੋਨੀਆ ਰਾਣੀ,ਅਨੀਤਾ ਰਾਜਪੁਰਾ,ਸੀਤਾ ਰਾਮ ਆਦਿ ਸ਼ਮੂਲੀਅਤ ਨੇ ਕੀਤੀ।

Scroll to Top