
ਸਰਕਾਰ ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ , ਡਰੱਗ ਬੀਮਾਂ ਕਾਰਡਾਂ ਚ’ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਦੇ ਰਹੀ ਹੈ ਵੱਡੀ ਮਾਨਸਿਕ ਪ੍ਰੇਸ਼ਾਨੀ – ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਵੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਸਰਕਾਰ ਅਧਿਆਪਕਾ ਦੀਆ ਮਰਦਮਸ਼ੁਮਾਰੀ ਡਰੱਗ ਬੀਮਾ ਕਾਰਡਾਂ ਚ ਡਿਊਟੀਆ ਲਗਾ ਕੇ ਵੱਡੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਹੈ ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਕਿਹਾ ਕਿ ਗਰਮੀਆ ਦੇ ਦਿਨਾਂ ਚ ਡਿਊਟੀਆ ਕਰ ਰਹੇ ਅਧਿਆਪਕਾਂ ਦੀ ਜੋ ਹਾਲਤ ਵੇਖਣ ਨੂੰ ਮਿਲ ਰਹੀ ਹੈ , ਸਰਕਾਰ ਨੂੰ ਰਾਸ਼ਟਰ ਦੇ ਨਿਰਮਾਤਾ ਨਾਲ ਅਜਿਹਾ ਸਲੂਕ ਹਰਗਿਜ ਨਹੀ ਕਰਨਾ ਚਾਹੀਦਾ । ਯੂਨੀਅਨ ਆਗੂਆ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਦੇ ਅਧਿਕਾਰੀ ਏ ਸੀ ਕਮਰਿਆ ਚੋ ਬਾਹਰ ਨਿਕਲ ਕੇ ਵੇਖਣ ਫਿਰ ਪਤਾ ਲੱਗਦਾ ਕੰਮ ਕਿਦਾਂ ਚੱਲਦੇ ਜਾਂ ਫਿਰ ਇੱਕ ਦਿਨ ਹੀ ਫੀਲਡ ਚ ਆ ਕੇ ਡਿਊਟੀ ਕਰ ਕੇ ਵਿਖਾ ਦੇਣ , ਏ ਸੀ ਕਮਰਿਆ ਚ ਬੈਠ ਕੇ ਨੀਤੀਆਂ ਘੜਨੀਆ ਬਹੁਤ ਸੌਖੀਆ ਨੇ ।
ਛੁੱਟੀਆਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਣਾ ਚਾਹੀਦਾ ਹੈ ਨਹੀ ਤਾਂ ਅਧਿਆਪਕ ਵਰਗ ਸਮਾ ਆਉਣ ਤੇ ਬਖਸ਼ੇਗਾ ਨਹੀ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਦਲਜੀਤ ਸਿੰਘ ਲਾਹੌਰੀਆ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) l