
4161 ਮਾਸਟਰ ਕਾਡਰ ਅਧਿਆਪਕਾਂ ਵਿੱਚੋਂ 253 ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਭੇਜੇ ਟਰਮੀਨੇਸ਼ਨ ਸਬੰਧੀ ਸ਼ੋ-ਕਾਜ਼ ਨੋਟਿਸ ਵਾਪਸ ਲਵੇ ਵਿਭਾਗ
ਬਿਨਾਂ ਕਸੂਰ ਰੋਜ਼ਗਾਰ ਖੋਹਣਾ ਅਧਿਆਪਕਾਂ ਨਾਲ ਧੱਕਾ -ਈਟੀਟੀ ਟੈਂਟ ਪਾਸ ਅਧਿਆਪਕ ਯੂਨੀਅਨ 6505
4161 ਮਾਸਟਰ ਕਾਰਡਰ ਦੀ ਭਰਤੀ ਦੀ ਪ੍ਰੀਖਿਆ ਅਗਸਤ 2022 ਵਿੱਚ ਲਈ ਗਈ ਸੀ ਜਿਸ ਦਾ ਨਤੀਜਾ ਦਸੰਬਰ 2022 ਨੂੰ ਜਨਤਕ ਕਰ ਦਿੱਤਾ ਗਿਆ ਸੀ, ਅਤੇ ਜਨਵਰੀ 2023 ਵਿੱਚ ਸਲੈਕਸ਼ਨ ਲਿਸਟ ਅਨੁਸਾਰ ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਮਨੋਜ ਬੱਤਰਾ, ਸੁਖਵਿੰਦਰ ਸਿੱਧੂ,ਸੁਨੀਲ ਗਾਂਧੀ , ਇਨਕਲਾਬ ਗਿੱਲ ਨੇ ਦੱਸਿਆ ਕਿ ਭਰਤੀ ਸਬੰਧੀ ਲਈ ਗਈ ਪ੍ਰੀਖਿਆ ਪਾਸ ਕਰਕੇ ਇਹ ਉਮੀਦਵਾਰ ਭਰਤੀ ਹੋਏ ਸਨ ਪਰ ਉੱਤਰ ਕੁੰਜੀ ਵਿੱਚ ਕੁਝ ਤਰੁੱਟੀਆਂ ਹੋਣ ਕਾਰਨ ਇਹ ਮਸਲਾ ਮਾਨਯੋਗ ਹਾਈਕੋਰਟ ਵਿੱਚ ਚਲਾ ਗਿਆ ਅਤੇ ਕੋਰਟ ਦੇ ਆਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰ ਸਾਹਿਬਾਨਾਂ ਦੀ ਸਾਂਝੀ ਕਮੇਟੀ ਬਣਾ ਕੇ ਉੱਤਰ ਕੁੰਜੀ ਦੀਆਂ ਤਰੁਟੀਆਂ ਵਿਚਾਰਨ ਲਈ ਆਦੇਸ਼ ਦਿੱਤਾ ਗਿਆ। ਨਤੀਜੇ ਵਜੋਂ ਮਾਹਿਰ ਪ੍ਰੋਫੈਸਰ ਸਾਹਿਬਾਨਾ ਦੁਆਰਾ ਉੱਤਰ ਕੁੰਜੀਆਂ ਵਿੱਚੋਂ ਤਰੁਟੀਆਂ ਕੱਢ ਕੇ ਦੁਬਾਰਾ ਨਵੀਂ ਉੱਤਰ ਕੁੰਜੀ ਬਣਾਈ ਗਈ। ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸੋਧੀ ਹੋਈ ਉੱਤਰ ਕੁੰਜੀ ਅਨੁਸਾਰ ਦੁਬਾਰਾ ਦੂਸਰੀ ਸਲੈਕਸ਼ਨ ਲਿਸਟ ਬਣਾਈ ਗਈ।
ਦੂਸਰੀ ਸੋਧੀ ਹੋਈ ਸਲੈਕਸ਼ਨ ਲਿਸਟ ਵਿੱਚ ਕਈ ਅਧਿਆਪਕ ਜਿਨਾਂ ਦਾ ਨਾਮ ਪਹਿਲੀ ਸਲੈਕਸ਼ਨ ਲਿਸਟ ਵਿੱਚ ਆਇਆ ਸੀ ਉਨਾਂ ਦੇ ਨੰਬਰ ਘੱਟ ਜਾਣ ਕਾਰਨ ਉਹ ਦੂਜੀ ਸਲੈਕਸ਼ਨ ਲਿਸਟ ਵਿੱਚੋਂ ਬਾਹਰ ਹੋ ਗਏ ਅਤੇ ਉਹਨਾਂ ਦੀ ਥਾਂ ਜਿਨ੍ਹਾਂ ਅਧਿਆਪਕਾਂ ਦੇ ਦੂਸਰੀ ਸਲੈਕਸ਼ਨ ਲਿਸਟ ਵਿੱਚ ਨੰਬਰ ਵਧੇ ਸਨ ਉਹ ਸਲੈਕਸ਼ਨ ਲਿਸਟ ਵਿੱਚ ਆ ਗਏ। ਨਤੀਜੇ ਵੱਜੋਂ ਪਿਛਲੇ ਤਿੰਨ ਸਾਲਾਂ ਤੋਂ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਵਿਭਾਗ ਨੇ ਟਰਮੀਨੇਸ਼ਨ ਸੋ ਕਾਜ ਨੋਟਿਸ ਜਾਰੀ। ਇਸ ਸਬੰਧੀ ਐਮ ਐਲ ਏ ਫਾਜ਼ਿਲਕਾ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਰਾਹੀਂ ਇੱਕ ਮੰਗ ਪੱਤਰ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਪੀੜਤ ਅਧਿਆਪਕਾਂ ਦੀ ਨੌਕਰੀ ਸੁਰੱਖਿਅਤ ਰੱਖਣ ਦੀ ਮੰਗ੍ ਕੀਤੀ ਗਈ।