
ਪੰਜਾਬ ਸਰਕਾਰ ਅਧਿਆਪਕਾਂ /ਮੁਲਾਜਮਾਂ ਦੀ ਲੁੱਟ ਬੰਦ ਕਰਕੇ ਜਲਦ ਡੀ.ਏ,ਭੱਤੇ, ਪੈਨਸ਼ਨ ਅਤੇ ਪੇਂਅ ਕਮਿਸ਼ਨ ਲਾਗੁ ਕਰੇ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰ1 ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੀਆ ਸਮੁੱਚੀਆ ਅਧਿਆਪਕ/ਮੁਲਾਜਮ ਜਥੇਬੰਦੀਆਂ ਉਪਰੋਕਤ ਮੰਗਾਂ ਨੂੰ ਲਾਗੂ ਕਰਾਉਣ ਲਈ ਜਲਦ ਇੱਕ ਝੰਡੇ ਹੇਠ ਆਉਣ । ਸਰਕਾਰ ਮੁਲਾਜਮਾਂ ਦੇ ਪੈਸੇ ਤੇ ਡਾਕਾ ਮਾਰ ਕੇ ਭਲਾਈ ਸਕੀਮਾ ਦਾ ਚਾਅ ਪੂਰਾ ਨਾ ਕਰੇ । ਆਪਣੀਆਂ ਜੇਭਾ ਢਿੱਲੀਆ ਕਰਕੇ ਚਾਅ ਪੂਰਾ ਕਰੇ ਸਰਕਾਰ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਖਤ ਸ਼ਬਦ ਚ ਰੋਸ ਜਾਹਰ ਕਰਦਿਆ ਜਿਥੇ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਅਤੇ ਸਮੂਹ ਸੂਬਾ ਕਮੇਟੀ ਵੱਲੋਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾ /ਮੁਲਾਜਮਾਂ ਦੀ ਲੁੱਟ ਬੰਦ ਕਰਕੇ ਜਲਦ ਡੀ ਏ ਭੱਤੇ ਪੈਨਸ਼ਨ ਅਤੇ ਪੇ ਕਮਿਸ਼ਨ ਲਾਗੁ ਕਰੇ ਅਤੇ ਪੰਜਾਬ ਦੀਆ ਸਮੁੱਚੀਆ ਅਧਿਆਪਕ /ਮੁਲਾਜਮ ਜਥੇਬੰਦੀਆ ਇੱਕ ਸਾਂਝੇ ਝੰਡੇ ਹੇਠ ਇੱਕ ਪਲੇਟਫਾਰਮ ਤੇ ਆਉਣਾਂ ਜਰੂਰੀ ਬਣਾਉਣ ਤੇ ਇੱਕ ਝੰਡੇ ਹੇਠ ਸਰਕਾਰ ਨੂੰ ਇਹ ਮਸਲੇ ਹੱਲ ਕਰਨੇ ਪੈਣਗੇ । ਸਰਕਾਰ ਤੇ ਵਿਭਾਗ ਨੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਬੀਮਾਰ ਕਰ ਦਿਤਾ ਹੈ । ਸਰਕਾਰ ਨੂੰ ਚਿਤਾਵਨੀ ਦੇਦਿਆ l ਸਰਕਾਰ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਡੀ ਏ ਤੁਹਾਡੇ ਕੋਲੋ ਦਿਤਾ ਨਹੀ ਜਾ ਰਿਹਾ ,ਪੁਰਾਣੀ ਪੈਨਸ਼ਨ ਬਹਾਲ ਨਹੀ ਕਰ ਰਹੇ ਛੇਵੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਹੀ ਹੋ ਰਹੀਆ ਪੇਡੂ ,ਬਾਰਡਰ ਭੱਤੇ ਲਾਗੂ ਨਹੀ ਹੋ ਰਹੇ ਸੱਤਵੇਂ ਪੇਅ ਕਮਿਸ਼ਨ ਦਾ ਗਠਨ ਨਹੀ ਕਰ ਰਹੇ ਪੰਜਾਬ ਸਕੇਲ ਲਾਗੂ ਨਹੀ ਹੋ ਰਹੇ ,ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾਂ ਲਾਭ ਨਹੀ ਦਿਤੇ ਜਾ ਰਹੇ । ਪਰਾਇਮਰੀ /ਪਰੀ ਪਰਾਇਮਰੀ ਭਰਤੀ ਨਹੀ ਤੁਹਾਡੇ ਕੋਲੋ ਹੋ ਰਹੀ ਉਲਟਾ ਐਵੇ ਕੁਝ ਦੇਣ ਦੀ ਥਾਂ ਅਧਿਆਪਕਾਂ/ਮੁਲਾਜਮਾਂ ਨੂੰ ਮਲਟੀਪਰਪਜ ਮਸ਼ੀਨ ਬਣਾਕੇ ਪੰਜਾਹ ਤਰਾਂ ਦੇ ਅਣਗਿਣਤ ਕੰਮਾਂ ਚ ਧੱਕ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸਨੂੰ ਸਮੁੱਚਾ ਅਧਿਆਪਕ ਤੇ ਮੁਲਾਜਮ ਵਰਗ ਯਾਦ ਰੱਖੇਗਾ । ਆਗੂਆ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਸਰਕਾਰ ਮੁਲਾਜਮਾਂ ਨਾਲ ਟੱਕਰ ਨਾ ਲਵੇ ਨਹੀ ਤਾਂ ਮੁਲਾਜਮ ਪਿਛਲੀ ਸਰਕਾਰ ਵਾਂਗ ਮੌਜੂਦਾ ਸਰਕਾਰ ਨੂੰ ਵੀ ਬਖਸ਼ਣਗੇ ਨਹੀ । ਤੇ ਸਰਕਾਰ ਇਹ ਵੀ ਭੁਲੇਖਾ ਕੱਢ ਦੇਵੇ ਕਿ ਮੁਲਾਜਮਾਂ ਦਾ ਪੈਸਾ ਖੋਹ ਕੇ ਹੋਰ ਭਲਾਈ ਸਕੀਮਾਂ ਚਲਾ ਲਵੇ । ਜੇਕਰ ਜਿਆਦਾ ਭਲਾਈ ਸਕੀਮਾਂ ਚਲਾਉਣ ਦਾ ਚਾਅ ਆ ਤਾਂ ਆਪਣੀਆ ਜੇਭਾਂ ਢਿਲੀਆਂ ਕਰਕੇ ਚਾਅ ਪੂਰੇ ਕਰੋ ਬਗਾਨੇ ਹੱਕ ਖੋਹ ਕੇ ਚਾਅ ਪੂਰੇ ਨਹੀ ਕਰੀਦੇ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ,ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਲਹੌਰੀਆ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ,ਸਤਬੀਰ ਸਿਂਘ ਬੋਪਾਰਾਏ, ਰਵੀ ਵਾਹੀ, ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ,ਪਰਮਜੀਤ ਸਿੰਘ ਬੁੱਢੀਵਿੰਡ,ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ, ਮਨੋਜ ਘਈ ਰਣਜੀਤ ਸਿੰਘ ਮੱਲ੍ਹਾ,ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ,ਗੁਰਦੀਪ ਸਿੰਘ ਖੁਣਖੁਣ,ਕੁਲਦੀਪ ਸਿੰਘ ਨਵਾਂਸ਼ਹਿਰ, ਰਵੀ ਕਾਂਤ,ਦਿਗਪਾਲ ਪਠਾਨਕੋਟ ਆਦਿ ਆਗੂ ਹਾਜ਼ਰ ਸਨ l