
ਬੀ ਐਡ ਅਧਿਆਪਕ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਵੱਲੋਂ ਜਿਲ੍ਹਾ ਫਾਜਲਿਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਸਕੂਲਾਂ ਵਿੱਚ ਵੰਡੀ ਗਈ ਪੜ੍ਹਨ ਸਮਗਰੀ ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਜਿਲ੍ਹਾ ਲੁਧਿਆਣਾ ਦੀ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ,ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦੌਲਤਪੁਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮੰਡਿਆਲਾ ਦੀ ਅਗਵਾਈ ਵਿੱਚ ਜਿਲ੍ਹਾ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਸਕੂਲਾਂ ਸ ਪ੍ਰ ਸ ਤੇਜਾ ਰੁਹੇਲਾ, ਸ ਪ੍ਰ ਸ ਦੋਨਾਂ ਨਾਨਕਾ, ਸ ਪ੍ਰ ਸ ਮਹਾਤਮ ਨਗਰ,ਸ ਪ੍ਰ ਸ ਝੰਗੜ ਭੈਣੀ ਸ ਪ੍ਰ ਸ ਰੇਤੇ ਵਾਲੀ ਭੈਣੀ,ਗੱਟੀ ਨੂੰ 1, ਗੁਲਾਬੇ ਵਾਲੀ ਭੈਣੀ,ਢਾਣੀ ਸੱਦਾ ਸਿੰਘ, ਢਾਣੀ ਮੋਹਣਾ ਰਾਮ,ਸ ਪ੍ਰ ਸ ਘੂਰਕਾ,ਸ ਪ੍ਰ ਸ ਗੁੱਦੜ ਭੈਣੀ ਅਤੇ ਸ ਪ੍ਰ ਸ ਮੁਹਾਰ ਜਮਸ਼ੇਰ ਬੱਚਿਆਂ ਨੂੰ 1.50 ਲੱਖ ਰੁਪਏ ਦੀ ਪੜ੍ਹਨ ਸਮਗਰੀ ਸਕੂਲਾਂ ਵਿੱਚ ਜਾ ਕੇ ਵੰਡੀ ਗਈ।ਇਸ ਮੌਕੇ ਜਿਲ੍ਹਾ ਕਮੇਟੀ ਮੈਂਬਰ ਅਨਿਲ ਕੁਮਾਰ, ਬਲਾਕ ਕਮੇਟੀ ਦੋਰਾਹਾ ਤੋਂ ਬਲਵਿੰਦਰ ਸਿੰਘ ਗੁਰਮ, ਸੰਦੀਪ ਸਿੰਘ ਅਤੇ ਕੁਲਦੀਪ ਸਿੰਘ ਹਾਜਰ ਸਨ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਵੱਲੋਂ ਪ੍ਰਮੋਦ ਕੁਮਾਰ ਬੀ ਪੀ ਈ ਓ ਫਾਜ਼ਿਲਕਾ 2,ਸੁਨੀਲ ਕੁਮਾਰ ਬੀ ਪੀ ਈ ਓ ਫਾਜ਼ਿਲਕਾ 2 , ਸੁਰਿੰਦਰ ਕੰਬੋਜ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਗ਼ੁਲਾਬ ਭੈਣੀ ਦਾ ਇਸ ਨੇਕ ਕੰਮ ਵਿੱਚ ਮਦਦ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜਿਲ੍ਹਾ ਲੁਧਿਆਣਾ ਦੇ ਸਮੂਹ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਲਈ ਮਾਇਕ ਸਹਾਇਤਾ ਕੀਤੀ। ਸਮੂਹ ਜਿਲ੍ਹਾ ਕਮੇਟੀ ਅਤੇ ਬਲਾਕ ਪ੍ਰਧਾਨ ਬੀ ਐਡ ਅਧਿਆਪਕ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਨੇ ਵੀ ਇਸ ਕਾਰਜ ਲਈ ਬਹੁਤ ਵੱਧ ਚੜ੍ਹ ਕੇ ਸਹਿਯੋਗ ਕੀਤਾ ।ਇਸ ਮੌਕੇ ਬਿਕਰਮਜੀਤ ਸਿੰਘ ਕੱਦੋਂ ਅਤੇ ਸਤਨਾਮ ਸਿੰਘ ਦੌਲਤਪੁਰ ਨੇ ਕਿਹਾ ਕਿ ਬੀ ਐਡ ਅਧਿਆਪਕ ਫਰੰਟ ਪੰਜਾਬ ਹਮੇਸ਼ਾਂ ਇਸ ਤਰਾ ਦੇ ਸਮਾਜ ਭਲਾਈ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਰਹਿ ਹੈ ਅਤੇ ਅੱਗੇ ਵੀ ਇਸੇ ਤਰਾਂ ਸਹਿਯੋਗ ਕਰਦਾ ਰਹੇਗਾ। ਇਸ ਮੌਕੇ ਤੇ ਸਬੰਧਤ ਸਕੂਲਾਂ ਦੇ ਸਕੂਲ ਮੁੱਖੀ ਅਤੇ ਅਧਿਆਪਕ ਮੌਜੂਦ ਸਨ।