ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ – ਪੰਨੂ , ਲਾਹੌਰੀਆ

ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ – ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦ ਰੱਖਿਆ ਹੈ l ਲਾਹੌਰੀਆ ਨੇ ਦੱਸਿਆ ਕਿ ਇੱਕ ਅਧਿਆਪਕ ਦੀਆਂ ਤਿੰਨ ਤਿੰਨ ਚਾਰ ਚਾਰ ਡਿਊਟੀਆਂ ਲੱਗੀਆਂ ਹੋਈਆਂ ਹਨ , ਜਿਸ ਨਾਲ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਇੱਕ ਅਧਿਆਪਕ ਜਨਗਣਨਾ ਵੀ ਕਰ ਰਿਹਾ ਹੈ,ਬੀਐਲਓ ਵੀ ਹੈ , ਨਗਰ ਕੌਂਸਲਾਂ ਵੋਟਾਂ ਵਿੱਚ ਡਿਊਟੀ ਵੀ ਹੈ ਤੇ ਸਕੂਲ ਦੀਆਂ ਡਾਕਾਂ ਵੀ ਬਣਾ ਰਿਹਾ ਹੈ l ਲਾਹੌਰੀਆ ਨੇ ਦੱਸਿਆ ਕਿ ਵਿਭਾਗ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਕੀਤਾ ਹੋਇਆ ਹੈ l ਜਿਸ ਕਰਕੇ ਕਈ ਅਧਿਆਪਕਾਂ ਦੀਆਂ ਐਕਸੀਡੈਂਟਾਂ ਵਿੱਚ ਦਿਮਾਗੀ ਪਰੇਸ਼ਾਨੀ ਕਾਰਨ ਜਾਨਾ ਵੀ ਗਈਆਂ ਹਨ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੈ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਇਹ ਮੰਨਿਆ ਸੀ ਕਿ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਲਗਾਈ ਜਾਵੇਗੀ ਪਰ ਹੁਣ ਸਰਕਾਰ ਨੇ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ ਹੋਇਆ ਹੈ l ਜੋ ਕਿ ਅਤਿ ਨਿੰਦਨ ਯੋਗ ਹੈ, ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਸਰਕਾਰ ਕੋ ਮੰਗ ਕਰਦੀ ਹੈ ਕਿ ਸਰਕਾਰ ਅਧਿਆਪਕਾਂ ਦੀ ਡਿਊਟੀਆਂ ਨਾ ਲਗਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਅੱਤ ਦੀ ਗਰਮੀ ਵਿੱਚ ਜਨਗਣਨਾ ਦੀ ਡਿਊਟੀ ਕਰਨੀ ਅਧਿਆਪਕਾਂ ਵਾਸਤੇ ਬਹੁਤ ਮੁਸੀਬਤ ਬਣੀ ਹੋਈ ਹੈ ਕਿਉਂਕਿ ਇਹ ਡਿਊਟੀ ਸਕੂਲ ਟਾਈਮ ਤੋਂ ਬਾਅਦ ਕਰਨੀ ਹੈ ਇਸ ਡਿਊਟੀ ਨੂੰ ਸਕੂਲ ਟਾਈਮ ਦੇ ਵਿੱਚ ਹੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਦੀ ਗਰਮੀ ਤੋਂ ਬਚ ਸਕਣ l ਲਾਹੌਰੀਆ ਨੇ ਦੱਸਿਆ ਕਿ ਡਿਊਟੀਆਂ ਕਰਨ ਅਧਿਆਪਕ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਨ ਤੇ ਅੱਤ ਦੀ ਪਰੇਸ਼ਾਨੀ ਚ ਫਿਰ ਰਹੇ ਹਨ l ਸਰਕਾਰ ਪ੍ਰਾਇਮਰੀ ਅਧਿਆਪਕਾਂ ਨੂੰ ਡਿਊਟੀਆਂ ਤੋਂ ਨਿਜਾਤ ਦਵਾਏ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Scroll to Top