*ਮਰਦਮਸ਼ੁਮਾਰੀ ‘ਚ ਅਧਿਆਪਕਾਂ ਦੀਆਂ ਦੂਰ-ਦੁਰਾਡੇ ਖੇਤਰਾਂ ‘ਚ ਲਗਾਈਆਂ ਡਿਊਟੀਆਂ ਦਾ ਡੀ.ਟੀ.ਐਫ. ਵੱਲੋਂ ਵਿਰੋਧ*

*ਮਰਦਮਸ਼ੁਮਾਰੀ ‘ਚ ਅਧਿਆਪਕਾਂ ਦੀਆਂ ਦੂਰ-ਦੁਰਾਡੇ ਖੇਤਰਾਂ ‘ਚ ਲਗਾਈਆਂ ਡਿਊਟੀਆਂ ਦਾ ਡੀ.ਟੀ.ਐਫ. ਵੱਲੋਂ ਵਿਰੋਧ* *ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ*ਫਾਜ਼ਿਲਕਾ, 14 ਮਈ 2026: ਅੱਜ ਮਿਤੀ 14 ਮਈ 2026 ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦਾ ਇੱਕ ਵਫ਼ਦ ਮਰਦਮਸ਼ੁਮਾਰੀ ਦੌਰਾਨ ਦੂਰ-ਦੁਰਾਡੇ ਖੇਤਰਾਂ ‘ਚ ਲਗਾਈਆਂ ਗਈਆਂ ਅਧਿਆਪਕਾਂ ਦੀਆਂ ਡਿਊਟੀਆਂ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਮੈਡਮ ਅਮਰਪ੍ਰੀਤ ਕੌਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮਿਲਿਆ। ਵਫ਼ਦ ਦੀ ਅਗਵਾਈ ਡੀ.ਟੀ.ਐਫ. ਦੇ ਸੂਬਾ ਜਨਰਲ ਸਕੱਤਰ ਸ. ਮਹਿੰਦਰ ਕੌੜਿਆਂਵਾਲੀ ਨੇ ਕੀਤੀ।ਇਸ ਮੌਕੇ ਗੱਲ ਕਰਦਿਆਂ ਦੱਸਿਆ ਗਿਆ ਕਿ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਰਿਹਾਇਸ਼ੀ ਸਥਾਨ ਅਤੇ ਸਕੂਲ ਤੋਂ 30 ਤੋਂ 40 ਕਿਲੋਮੀਟਰ ਦੂਰ ਲਗਾਈ ਗਈ ਹੈ। ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਢਾਣੀਆਂ ‘ਚ ਲਗਾਈਆਂ ਹਨ। ਇਸ ਗਰਮੀ ਦੇ ਮੌਸਮ ਵਿੱਚ ਸਕੂਲ ਸਮੇਂ ਤੋਂ ਬਾਅਦ ਅਸੁਰੱਖਿਅਤ ਸਥਾਨਾਂ ‘ਤੇ ਡਿਊਟੀ ਕਰਨਾ ਸੰਭਵ ਨਹੀਂ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਇਹ ਡਿਊਟੀ ਸਕੂਲ ਸਮੇਂ ਦੌਰਾਨ ਹੀ ਕਰਵਾਈ ਜਾਵੇ।ਇਸ ਮੌਕੇ ਕੁੱਝ ਅਧਿਆਪਕਾਂ ਵੱਲੋਂ ਇਸ ਸਬੰਧੀ ਅਰਜ਼ੀਆਂ ਵੀ ਡੀ.ਸੀ. ਮੈਡਮ ਨੂੰ ਦਿੱਤੀਆਂ ਗਈਆਂ, ਪਰ ਉਨ੍ਹਾਂ ਵੱਲੋਂ ਮਸਲਾ ਹੱਲ ਕਰਨ ਦੀ ਕੋਈ ਠੋਸ ਹੁੰਗਾਰਾ ਨਹੀਂ ਦਿੱਤਾ ਗਿਆ। ਡੀ.ਸੀ. ਮੈਡਮ ਨੇ ਸਕੂਲ ਸਮੇਂ ਵਿੱਚ ਛੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਮੈਡਮ ਡੀ ਸੀ ਦਾ ਅਧਿਆਪਕਾਂ ਪ੍ਰਤੀ ਵਿਵਹਾਰ ਹਾਂ ਪੱਖੀ ਨਾਂ ਹੋਣ ‘ਤੇ ਜਥੇਬੰਦੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ।ਇਸ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੂੰ ਮਿਲ ਕੇ ਇਨ੍ਹਾਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਪਰ ਅੱਜ ਜਦੋਂ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮਿਲਣ ਤੋਂ ਇਨਕਾਰੀ ਹੋ ਗਏ।ਜ਼ਿਲ੍ਹਾ ਪ੍ਰਧਾਨ ਸ. ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਅਗਲੇ ਐਕਸ਼ਨ ਦੀ ਤਿਆਰੀ ਕਰੇਗੀ ਅਤੇ ਅਧਿਆਪਕ ਧਰਨਾ ਦੇਣ ਲਈ ਮਜਬੂਰ ਹੋਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਨੌਰੰਗ ਲਾਲ, ਭਾਰਤ ਭੂਸ਼ਣ, ਰਮੇਸ਼ ਸੁਧਾ, ਮਹਿੰਦਰ ਇਕਵਨ, ਮੈਡਮ ਪੂਨਮ, ਪਾਇਲ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।

Scroll to Top