ਅਧਿਆਪਕਾਂ ਦੀਆਂ ਮਰਦਮਸ਼ੁਮਾਰੀ , ਹੈਲਥ ਕਾਰਡ , ਨਸ਼ਾ ਮਰਦਮਸ਼ੁਮਰੀ ਚ’ ਲਗਾਈਆ ਵੱਡੇ ਪੱਧਰ ਤੇ ਡਿਊਟੀਆਂ ਸਬੰਧੀ ਈਟੀਯੂ ਪੰਜਾਬ (ਰਜਿ) ਦਾ ਵਫਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲਿਆ – ਪੰਨੂ , ਲਾਹੌਰੀਆ

ਅਧਿਆਪਕਾਂ ਦੀਆਂ ਮਰਦਮਸ਼ੁਮਾਰੀ , ਹੈਲਥ ਕਾਰਡ , ਨਸ਼ਾ ਮਰਦਮਸ਼ੁਮਰੀ ਚ’ ਲਗਾਈਆ ਵੱਡੇ ਪੱਧਰ ਤੇ ਡਿਊਟੀਆਂ ਸਬੰਧੀ ਈਟੀਯੂ ਪੰਜਾਬ (ਰਜਿ) ਦਾ ਵਫਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲਿਆ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ( ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਚ ਸਿੱਖਿਆ ਅਤੇ ਦਾਖਲੇ ਦੇ ਹੋ ਰਹੇ ਨੁਕਸਾਨ ਅਤੇ ਅਧਿਆਪਕ ਵਰਗ ਦੀ ਵੱਡੀ ਮਾਨਸਿਕ ਪ੍ਰੇਸ਼ਾਨੀ ਦਾ ਰੋਸ ਕੀਤਾ ਪ੍ਰਗਟ । ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਸ ਸਬੰਧੀ ਮੌਕੇ ਤੇ ਸਬੰਧਿਤ ਅਧਿਕਾਰੀਆਂ ਤੋਂ ਮੰਗੀ ਰਿਪੋਰਟ। ਅੱਜ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਪਹੁੰਚ ਕੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਦੀ ਅਗਵਾਈ ਵਿੱਚ ਵਫਦ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਪ੍ਰਾਇਮਰੀ ਅਧਿਆਪਕਾਂ ਨੂੰ ਡਿਊਟੀਆਂ ਵਿੱਚ ਉਲਝਾਉਣ ਤੇ ਰੋਸ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜਾਣੂ ਕਰਵਾਇਆ ਕਿ ਪ੍ਰਾਇਮਰੀ ਅਧਿਆਪਕਾਂ ਦੀ ਮਰਦਮਸ਼ੁਮਾਰੀ, ਹੈਲਥ ਕਾਰਡ ਅਤੇ ਨਸ਼ਾ ਮਰਦਮਸ਼ੁਮਾਰੀ ਲਈ ਵੱਡੇ ਪੱਧਰ ਤੇ 75% ਡਿਊਟੀਆਂ ਅਤੇ ਕਈ ਸਕੂਲਾਂ ਤੋਂ 100 % ਸਟਾਫ ਦੀ ਹੀ ਡਿਊਟੀ ਲਗਾ ਦਿੱਤੇ ਜਾਣ ਕਾਰਣ ਬੱਚਿਆਂ ਦੀ ਸਿੱਖਿਆ ਅਤੇ ਨਵੇਂ ਦਾਖਲੇ ਪ੍ਰਭਾਵਿਤ ਹੋ ਰਹੇ ਹਨ ਜਿਸਨੂੰ ਲੈ ਕੇ ਅਧਿਆਪਕ ਵਰਗ ਅੰਦਰ ਭਾਰੀ ਰੋਸ ਹੈ । ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕੀਤੀ ਹੈ ਕਿ ਮਰਦਮਸ਼ੁਮਾਰੀ ਲਈ ਹੋਰਨਾਂ ਵਿਭਾਗਾਂ ਤੋਂ ਵੀ ਡਿਊਟੀਆਂ ਲਗਾਈਆਂ ਜਾਣ ਤੇ ਕਿਸੇ ਵੀ ਹਾਲਤ ਚ ਇੱਕ ਸਕੂਲ ਤੋਂ 50 % ਤੋਂ ਵੱਧ ਅਧਿਆਪਕਾਂ ਦੀਆ ਡਿਊਟੀਆਂ ਨਾ ਲਗਾਈਆਂ ਜਾਣ। ਮਰਦਮਸ਼ੁਮਾਰੀ ਡਿਊਟੀ ਸਬੰਧਿਤ ਸਕੂਲ ਵਾਲੀ ਅਬਾਦੀ /ਪਿੰਡ /ਵਾਰਡ ਚ ਹੀ ਲਗਾਈ ਜਾਵੇ ।ਹੈਲਥ ਕਾਰਡ ਡਿਊਟੀ ਵੀ ਸਬੰਧਿਤ ਪਿੰਡ/ਏਰੀਏ ਵਿੱਚ ਲਗਾਈ ਜਾਵੇ , ਤੇ ਇੱਕੋ ਅਧਿਆਪਕ ਦੀ ਡਿਊਟੀ ਬਾਰ ਬਾਰ ਅਤੇ ਦੂਰ-ਦੁਰਾਡੇ ਨਾ ਲਗਾਈ ਜਾਵੇ ਜੀ । ਅੰਗਹੀਣ, ਕਰੋਨਿਕ ਬੀਮਾਰੀਆਂ ਵਾਲੇ ਅਤੇ ਵਿਧਵਾ ਅਧਿਆਪਕਾਂਵਾ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਦੂਸਰੇ ਹਲਕਿਆ ਵਿੱਚ ਲਗਾਈਆਂ ਡਿਊਟੀਆਂ ਕੱਟ ਕੇ ਉਨ੍ਹਾਂ ਦੇ ਪਿਤਰੀ ਹਲਕਿਆਂ ਵਿੱਚ ਹੀ ਲਗਾਈਆਂ ਜਾਣ। ਇਸ ਉਪਰੰਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਕੰਵਲਜੀਤ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਡਿਊਟੀਆਂ ਸਬੰਧੀ ਪ੍ਰਾਇਮਰੀ ਅਧਿਆਪਕਾਂ ਅੰਦਰ ਪਾਏ ਜਾ ਰਹੇ ਰੋਸ ਅਤੇ ਪ੍ਰੇਸ਼ਾਨੀਆਂ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕਿ ਇਹਨਾਂ ਦਾ ਠੋਸ ਹੱਲ ਕਰਵਾਇਆ ਜਾਵੇ। ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਮੌਕੇ ਤੇ ਹੀ ਅਧਿਕਾਰੀਆਂ ਤੋ ਰਿਪੋਰਟ ਮੰਗਦਿਆਂ ਯੋਗ ਹੱਲ ਦਾ ਭਰੋਸਾ ਦਿੱਤਾ l ਇਸ ਸਮੇਂ ਵਫਦ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਸੂਬਾ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁੱਕੇਵਾਲੀ,ਸੀਨੀਅਰ ਆਗੂ ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਵੇਰਕਾ, ਗੁਰਲਾਲ ਸਿੰਘ ਸੋਹੀ,ਮਨਿੰਦਰ ਸਿੰਘ, ਮਲਕੀਤ ਸਿੰਘ ਵੱਲਾ, ਰਜਿੰਦਰ ਸਿੰਘ ਰਾਜਾਸਾਂਸੀ ਰਵਿੰਦਰ ਸ਼ਰਮਾ, ਹਰਦਿਆਲ ਸਿੰਘ ਅਤੇ ਹੋਰ ਆਗੂ ਸ਼ਾਮਿਲ ਸਨ।

Scroll to Top