
ਸਰਕਾਰ ਵੱਲੋਂ ਅਧਿਆਪਕਾਂ ਉੱਪਰ ਕੀਤਾ ਤਸ਼ੱਦਦ ਅਤਿ ਨਿੰਦਣਯੋਗ-ਬੀ ਐੱਡ ਅਧਿਆਪਕ ਫਰੰਟ ਪੰਜਾਬ ਟੀਈਟੀ ਦੇ ਸਾਰਥਕ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ:- ਦਪਿੰਦਰ ਢਿਲੋਂ
ਫਾਜ਼ਿਲਕਾ 13ਮਾਰਚ :- ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਉੱਤੇ ਥੋਪੀ ਬੇਲੋੜੀ ਟੀ ਈ ਟੀ ਦੀ ਸ਼ਰਤ ਹਟਾਉਂਣ ਲਈ ਵਿਧਾਨਸਭਾ ਵੱਲ ਮਾਰਚ ਕਰ ਰਹੇ ਅਧਿਆਪਕਾਂ ਉੱਤੇ ਭਾਰੀ ਲਾਠੀਚਾਰਜ ਦੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਹੁਕਮਰਾਨ ਸਰਕਾਰ ਪੰਜਾਬ ਦੇ ਮੁਲਾਜ਼ਮਾਂ

ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ, 16ਪ੍ਰਤੀਸ਼ਤ ਡੀ ਏ, ਪੇਂਡੂ ਭੱਤਾ ਬਹਾਲ ਕਰਨਾ ਅਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਕਰਨ ਦੀ ਬਜਾਏ ਅਧਿਆਪਕਾਂ ਨੂੰ ਜਾਣਬੁੱਝ ਕੇ ਟੀ ਈ ਟੀ ਦੀ ਬੇਲੋੜੀ ਸ਼ਰਤ ਵਿੱਚ ਉਲਝਾ ਰਹੀ ਹੈ ਅਤੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਅਧਿਆਪਕਾਂ ਉੱਤੇ ਪਾਣੀ ਦੀਆਂ ਬੁਛਾੜਾਂ ,ਅੱਥਰੂ ਗੈਸ ਅਤੇ ਭਾਰੀ ਲਾਠੀਚਾਰਜ ਦੀ ਵਰਤੋਂ ਕਰ ਰਹੀ ਹੈ ਸੂਬਾ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦਿਨੀਂ ਦੋ ਵਾਰ ਮੁਲਾਜ਼ਮ ਵਰਗ ਉੱਪਰ ਕੀਤਾ ਗਿਆ ਭਾਰੀ ਤਸ਼ੱਦਦ ਬਹੁਤ ਹੀ ਨਿੰਦਾਜਨਕ ਹੈ।ਇਸ ਮੌਕੇ ਸੂਬਾਈ ਆਗੂਆਂ ਸੁਖਦਰਸ਼ਨ ਸਿੰਘ,ਪਰਮਜੀਤ ਸਿੰਘ ਫਿਰੋਜ਼ਪੁਰ, ਰਵਿੰਦਰ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਹਰਵਿੰਦਰ ਸਿੰਘ ਬਰਨਾਲਾ, ਰਵਿੰਦਰ ਸਿੰਘ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਇਸੇ ਤਰ੍ਹਾਂ ਹੀ ਅਣਗੋਲਿਆਂ ਕਰਦੀ ਰਹੀ ਅਤੇ ਸੰਘਰਸ਼ਾਂ ਨੂੰ ਜੋਰ ਨਾਲ ਦਬਾਉਣ ਦੇ ਕੋਸ਼ਿਸ਼ ਕਰਦੀ ਰਹੀ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਗੰਭੀਰ ਨਤੀਜੇ ਭੁਗਤਣੇ ਪੈਣਗੇ ਸੂਬਾ ਪ੍ਰੈਸ ਸਕੱਤਰ ਦਪਿੰਦਰ ਸਿੰਘ ਢਿੱਲੋ ਨੇ ਕਿਹਾ ਕਿ 16 ਮਾਰਚ ਤੱਕ ਵਿਧਾਨਸਭਾ ਵਿੱਚ ਟੀ ਈ ਟੀ ਦੇ ਵਿਰੋਧ ਵਿੱਚ ਮਤਾ ਨਾ ਪਾਸ ਕੀਤਾ ਤਾਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਰੂਪ ਦਿੱਤਾ ਜਾਵੇਗਾ ਇਸ ਮੌਕੇ ਚੰਦਰ ਸ਼ੇਖਰ ਜਲੰਧਰ, ਪਰਮਜੀਤ ਦੁੱਗਲ, ਅਮਰਜੀਤ ਸਿੰਘ ਰੋਪੜ ,ਦਵਿੰਦਰ ਸਿੰਘ ਹਰਾਜ, ਜਗਦੀਪ ਸਿੰਘ,ਕੇਵਲ ਸਿੰਘ ਸ੍ਰੀ ਮੁਕਤਸਰ ਸਾਹਿਬ,ਗੁਰਮੀਤ ਸਿੰਘ ਢੋਲੇਵਾਲ, ਕਮਲਜੀਤ ਸਿੰਘ ਜਲੰਧਰ,ਮਨਦੀਪ ਸਿੰਘ ਲੁਧਿਆਣਾ,ਰਾਜ ਕੁਮਾਰ ਟੋਨੀ, ਤਲਵਿੰਦਰ ਸਿੰਘ ਅਮ੍ਰਿਤਸਰ ,ਗੁਰਵਿੰਦਰ ਸਿੰਘ ਫਿਰੋਜ਼ਪੁਰ,ਸਤਿੰਦਰ ਸਚਦੇਵਾ ਫਾਜ਼ਿਲਕਾ, ਪਰਮਿੰਦਰ ਸਿੰਘ ਮੋਹਾਲੀ, ਮਨਜੋਤ ਸਿੰਘ ਕਲੇਰ ਅਧਿਆਪਕ ਆਗੂ ਹਾਜਰ ਸਨ।।