ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਨੇ ਪੇਪਰਾਂ ਦੇ ਦਿਨਾਂ ਚ’ ਖੇਡ ਪਿਟਾਰਾ ਦੇ ਨਾਂ ਤੇ 13 ਤੋ 25 ਮਾਰਚ ਤੱਕ ਸੈਮੀਨਾਰ ਲਾਉਣ ਨੂੰ ਬੇਤੁਕਾ ਫੈਸਲਾ ਦੱਸਿਆ – ਪੰਨੂ , ਲਾਹੌਰੀਆ

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਨੇ ਪੇਪਰਾਂ ਦੇ ਦਿਨਾਂ ਚ’ ਖੇਡ ਪਿਟਾਰਾ ਦੇ ਨਾਂ ਤੇ 13 ਤੋ 25 ਮਾਰਚ ਤੱਕ ਸੈਮੀਨਾਰ ਲਾਉਣ ਨੂੰ ਬੇਤੁਕਾ ਫੈਸਲਾ ਦੱਸਿਆ – ਪੰਨੂ , ਲਾਹੌਰੀਆ
ਅਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ
ਸਰਕਾਰ ਵੱਲੋ ਹੈਲਥ ਕਾਰਡ ਬਣਾਉਣ ਤੇ ਵੀ ਅਧਿਆਪਕ ਵਰਗ ਦੀਆਂ ਲਗਤਾਰ ਲਗਾਈਆਂ ਜਾ ਰਹੀਆਂ ਡਿੳੀਟੀਆਂ ਦੀ ਵੀ ਸਖਤ ਨਿੰਦਾ । ਸਰਕਾਰ ਤੁਰੰਤ ਡਿਊਟੀਆ ਵੀ ਕੱਟੇ। ਮਰਦਮਸ਼ੁਮਾਰੀ ਦੀਆ ਡਿਊਟੀਆਂ ਚ ਵੀ ਵੱਡੇ ਪੱਧਰ ਤੇ ਪਰਾਇਮਰੀ ਅਧਿਆਪਕਾਂ ਨੂੰ ਲਗਾਉਣ ਦੀ ਸੋਚੀ ਬੈਠੀ ਸਰਕਾਰ ਆਪਣਾ ਫੈਸਲਾ ਬਦਲੇ ਨਹੀ ਤਾਂ ਅਧਿਆਪਕ ਵਰਗ ਬਾਈਕਾਟ ਲਈ ਮਜਬੂਰ ਹੋਵੇਗਾ । ਜਦੋ ਇਹ ਦਿਨ ਦਾਖਲਿਆ ਦੇ ਹਨ ਤਾਂ ਨਵੇ ਦਾਖਲੇ ਤੇ ਪਵੇਗਾ ਮਾੜਾ ਅਸਰ l ਸਿੱਖਿਆ ਵਿਭਾਗ ਪੰਜਾਬ ਵੱਲੋਂ ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕੱਢ ਕੇ ਖੇਡ ਪਿਟਾਰਾ ਦੇ ਨਾਂ ਤੇ ਸੈਮੀਨਾਰ ਲਾਉਣ ਦੇ ਬੇਤੁਕੇ ਫੈਸਲੇ ਦਾ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰ ਵੱਲੋਂ ਵਿਰੋਧ ਕੀਤਾ ਗਿਆ ਹੈ, ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ , ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਮਨੋਜ ਘਈ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੋਹਾਨ ਦਿਲਬਾਗ ਸਿੰਘ ਬੌਡੇ ਜਗਨਂਦਨ ਸਿੰਘ ਫਾਜਿਲਕਾ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਰਣਜੀਤ ਸਿੰਘ ਮੱਲਾ ਅਸ਼ਵਨੀ ਫੱਜੂਪੁਰ ਸੁਰਿੰਦਰ ਕੁਮਾਰ ਮੋਗਾ ਹੈਰੀ ਬਠਲਾ ਗੁਰਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਨੇ ਦੱਸਿਆ ਕਿ 13 ਤਰੀਕ ਨੂੰ ਜਿਲਾ ਪੱਧਰ ਤੇ ਟ੍ਰੇਨਿੰਗਾਂ ਅਤੇ 16 ਤੋਂ 25 ਤੱਕ ਬਲਾਕ ਪੱਧਰ ਦੀਆਂ ਟ੍ਰੇਨਿੰਗਾਂ ਲਗਾਈਆਂ ਗਈਆਂ ਹਨ। ਜਦੋਂ ਕਿ 16 ਤਰੀਕ ਤੋਂ ਪਹਿਲੀ ਤੋਂ ਚੌਥੀ ਜਮਾਤ ਦੇ ਸਲਾਨਾ ਪੇਪਰ ਹਨ ਅਧਿਆਪਕਾਂ ਨੇ ਪੇਪਰ ਲੈਣੇ ਹਨ ਬੱਚਿਆਂ ਦਾ ਰਿਜਲਟ ਤਿਆਰ ਕਰਨਾ ਹੈ ਅਤੇ ਮਾਰਚ ਦਾ ਮਹੀਨਾ ਹੋਣ ਕਾਰਨ ਸਕੂਲਾਂ ਦੇ ਵਿੱਚ ਅਨੇਕਾਂ ਹੋਰ ਵੀ ਕੰਮ ਹਨ ਇਸ ਤੋਂ ਇਲਾਵਾ ਬੱਚਿਆਂ ਦੇ ਦਾਖਲੇ ਵੀ ਕਰਨੇ ਹੁੰਦੇ ਹਨ, ਪਰੰਤੂ ਵਿਭਾਗ ਨੇ ਪਤਾ ਨਹੀਂ ਕੀ ਸੋਚ ਕੇ ਇਹ ਬੇਤੁਕਾ ਫੈਸਲਾ ਲਿਆ ਹੈ ਕਿ ਅਧਿਆਪਕਾਂ ਦੇ ਖੇਡ ਪਿਟਾਰਾ ਦੇ ਨਾਂ ਤੇ ਪੇਪਰਾਂ ਦੇ ਦਿਨਾਂ ਚ ਸੈਮੀਨਾਰ ਲਗਾਏ ਜਾਣ, ਹੁਣ ਇਹ ਸਮਝ ਨਹੀਂ ਆਉਂਦੀ ਇਹ ਅਧਿਆਪਕ ਬੱਚਿਆਂ ਦੇ ਪੇਪਰ ਲੈਣ ਜਾਂ ਫਿਰ ਸੈਮੀਨਾਰਾਂ ਦੇ ਵਿੱਚ ਜਾਣ, ਸੋ ਵਿਭਾਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦਿਨਾਂ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਇਹ ਲੱਗਣ ਵਾਲੇ ਸੈਮੀਨਾਰਾਂ ਨੂੰ ਮੁਲਤਵੀ ਕੀਤਾ ਜਾਵੇ ਤਾਂ ਜੋ ਅਧਿਆਪਕ ਬਿਨਾਂ ਕਿਸੇ ਚਿੰਤਾ ਤੋਂ ਬੱਚਿਆਂ ਦੇ ਪੇਪਰ ਲੈ ਕੇ ਰਿਜਲਟ ਤਿਆਰ ਕਰ ਸਕਣ ਸਕੂਲਾਂ ਦੇ ਵਿੱਚ ਬੱਚਿਆਂ ਦੇ ਦਾਖਲੇ ਵਧਾ ਸਕਣ। ਇਸਦੇ ਨਾਲ ਹੀ ਆਗੂਆਂ ਨੇ ਰੋਸ ਜਾਹਰ ਕੀਤਾ ਕਿ ਸਰਕਾਰ ਵੱਲੋ ਹੈਲਥ ਕਾਰਡ ਬਣਾਉਣ ਤੇ ਵੀ ਅਧਿਆਪਕ ਵਰਗ ਦੀਆਂ ਲਗਤਾਰ ਲਗਾਈਆਂ ਜਾ ਰਹੀਆਂ ਡਿੳੀਟੀਆਂ ਦੀ ਵੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਡਿਊਟੀਆ ਵੀ ਕੱਟੇ । ਇਸ ਸਮੇ ਹੋਰਨਾ ਤੋ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋ ਸਰਬਜੀਤ ਸਿੰਘ ਖਡੂਰ ਸਾਹਿਬ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਮਲਕੀਤ ਸਿੰਘ ਕਾਹਨੂੰਵਾਨ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਅਵਤਾਰ ਸਿੰਘ ਭਲਵਾਨ ਪਰਮਜੀਤ ਸਿੰਘ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਗੁਰਦੀਪ ਸਿੰਘ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ

Scroll to Top