ਪੱਕਾ ਚਿਸ਼ਤੀ ਦੀ ਖੇਡ ਗਰਾਊਂਡ ਵਿੱਚ ਕਰਵਾਇਆ ਗਿਆ ਸੁਰਜੀਤ ਸਿੰਘ ਬੁੱਟਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ

ਪੱਕਾ ਚਿਸ਼ਤੀ ਦੀ ਖੇਡ ਗਰਾਊਂਡ ਵਿੱਚ ਕਰਵਾਇਆ ਗਿਆ ਸੁਰਜੀਤ ਸਿੰਘ ਬੁੱਟਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ

ਜ਼ਿਲ੍ਹਾ ਫਾਜ਼ਿਲਕਾ ਦੀਆਂ ਚੋਟੀ ਦੀਆਂ 48 ਟੀਮਾਂ ਨੇ ਲਿਆ ਹਿੱਸਾ

ਕੁਲਦੀਪ ਸਿੰਘ ਬੁੱਟਰ, ਮਲਕੀਤ ਸਿੰਘ ਬੁੱਟਰ, ਮਾਸਟਰ ਇਨਕਲਾਬ ਸਿੰਘ ਗਿੱਲ,ਰਵੀ ਨੰਬਰਦਾਰ, ਮਨਜਿੰਦਰ ਬੁੱਟਰ , ਫ਼ੌਜੀ ਸੰਦੀਪ ਸਿੰਘ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਖੇਡ ਗਰਾਉਂਡ ਵਿੱਚ ਸੁਰਜੀਤ ਸਿੰਘ ਬੁੱਟਰ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਚਾਰ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਚੋਟੀ ਦੀਆਂ 48 ਟੀਮਾਂ ਨੇ ਹਿੱਸਾ ਲਿਆ।ਪੱਕਾ ਚਿਸ਼ਤੀ ਅਤੇ ਚੱਕ ਬੰਨਵਾਲਾ ਦੀਆਂ ਟੀਮਾਂ ਵਿਚਕਾਰ ਪਹਿਲਾ ਖੂਈਖੇੜਾ ਅਤੇ ਕਬੂਲਸਾਹ ਖੁੰਬਣ ਦੀਆਂ ਟੀਮਾਂ ਵਿਚਕਾਰ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਗਿਆ।
ਖੂਈਖੇੜਾ ਅਤੇ ਚੱਕ ਬੰਨਵਾਲਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ।ਜਿਸ ਵਿਚ ਖੂਈਖੇੜਾ ਦੀ ਟੀਮ ਜੇਤੂ ਅਤੇ ਚੱਕ ਬੰਨਵਾਲਾ ਦੀ ਟੀਮ ਉੱਪ ਜੇਤੂ ਰਹੀ।
ਕੁਲਦੀਪ ਸਿੰਘ ਬੁੱਟਰ, ਮਲਕੀਤ ਸਿੰਘ ਬੁੱਟਰ, ਮਾਸਟਰ ਇਨਕਲਾਬ ਸਿੰਘ ਗਿੱਲ , ਮਨਜਿੰਦਰ ਬੁੱਟਰ,ਰਵੀ ਨੰਬਰਦਾਰ ਗੰਜੂਆਣਾ ਅਤੇ ਫੌਜੀ ਸੰਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ। ਬੁੱਟਰ ਪਰਿਵਾਰ ਵੱਲੋਂ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਅਤੇ ਟਰਾਫੀਆਂ ਦੇ ਸਨਮਾਨਿਤ ਕੀਤਾ ਗਿਆ ।ਇਸ ਦੇ ਨਾਲ ਪਰਿਵਾਰ ਵੱਲੋਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
ਟੂਰਨਾਮੈਂਟ ਕਮੇਟੀ ਮੈਂਬਰ ਵਿਕਰਮ ਵਿੱਕੀ ,ਬਲਜੀਤ ਸਿੰਘ ,ਅੰਕੁਸ਼ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਈਨਲ ਜੇਤੂ ਟੀਮ ਨੂੰ 21000 ਰੁਪਏ ਨਗਦ ਤੇ ਟਰਾਫ਼ੀ ਅਤੇ ਉਪ ਜੇਤੂ ਟੀਮ ਨੂੰ 11000 ਰੁਪਏ ਨਗਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਰਹੇ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸ਼ਨਲ ਕੰਮੈਟਰ ਵੰਸ਼ ਅਤੇ ਮੰਨਾ ਵੱਲੋਂ ਸ਼ਾਨਦਾਰ ਕਮੈਂਟਰੀ ਕੀਤੀ ਗਈ। ਗੁੱਲੂ ਮੋਗਾ ਵੱਲੋਂ ਪੂਰੇ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਕੀਤਾਂ ਗਿਆ।ਇਸ ਟੂਰਨਾਮੈਂਟ ਦੀ ਸਫਲਤਾ ਲਈ ਬਲਜੀਤ ਸਿੰਘ, ਅੰਕੁਸ਼, ਵਿਕਰਮ ਵਿਕੀ,ਅਮਨਦੀਪ ਸਿੰਘ, ਗੁਰਮੀਤ ਸਿੰਘ,ਪਰਵਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਸਾਜਨ,ਸਤਪਾਲ ਸਿੰਘ , ਗੁਰਬਚਨ ਸਿੰਘ ਫੌਜੀ,ਅਸ਼ੋਕ ਕੁਮਾਰ,ਪ੍ਰਿਸ , ਰੱਸਲ, ਸਿਕੰਦਰ ਸਿੰਘ,ਜਸ਼ਨ,ਸਮੇਤ ਸਮੂਹ ਮੈਂਬਰਾਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਕਮੇਟੀ ਵੱਲੋਂ ਨਿਯੁਕਤ ਕੀਤੇ ਅੰਪਾਇਰਾਂ ਵੱਲੋਂ ਪੂਰੀ ਸੂਝਬੂਝ ਨਾਲ ਇੰਪਾਇਰਿੰਗ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Scroll to Top