
ਸਮੂਹ ਅਧਿਆਪਕ ਜਥੇਬੰਦੀਆਂ ਤੇ ਅਧਿਆਪਕਾਂ ਨੂੰ ਬੇਨਤੀ ਹੈ ਕਿ ਟੈਟ ਦਾ ਠੋਕ ਕੇ ਵਿਰੋਧ ਕੀਤਾ ਜਾਵੇ ਅਤੇ ਸੰਘਰਸ਼ ਦਾ ਰਾਹ ਚੁਣਿਆ ਜਾਵੇ ਪਹਿਲੀ ਤੋਂ ਲੈ ਕੇ ਬਾਰ੍ਰਵੀਂ ਤੱਕ ਪੇਪਰਾਂ ਦਾ ਤੇ ਪੇਪਰਾਂ ਦੀਆਂ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਸਰਕਾਰ ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਅੱਗੇ ਹੱਥ ਖੜੇ ਕਰਕੇ ਇਸ ਨੂੰ ਇਸ ਟੈਟ ਨੂੰ ਰੱਦ ਕਰਵਾਵੇ – ਪੰਨੂ , ਲਾਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਨੇ ਪੰਜਾਬ ਭਰ ਦੇ ਅਧਿਆਪਕਾਂ / ਮੁਲਾਜਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਬਰੀ ਥੋਪੇ ਟੈਟ ਅਤੇ ਵਿੱਤੀ ਮੰਗਾਂ ਦੇ ਹੱਲ ਵਾਸਤੇ ਸਰਕਾਰ ਦਾ ਟਾਕਰਾ ਕਰਨ ਲਈ ਸਮੁੱਚਾ ਅਧਿਆਪਕ ਵਰਗ ਜੇਕਰ ਸੰਘਰਸ਼ ਚ ਸ਼ਾਮਿਲ ਹੋਜੇ ਅਤੇ ਟੈਟ ਦੇਣ ਤੋ ਪਾਸੇ ਹੋ ਜੇ ਤਾਂ ਸਰਕਾਰਾਂ ਜਰੂਰ ਝੁਕਣਗੀਆਂ ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ , ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਮਨੋਜ ਘਈ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੋਹਾਨ ਦਿਲਬਾਗ ਸਿੰਘ ਬੌਡੇ ਜਗਨਂਦਨ ਸਿੰਘ ਫਾਜਿਲਕਾ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਰਣਜੀਤ ਸਿੰਘ ਮੱਲਾ ਅਸ਼ਵਨੀ ਫੱਜੂਪੁਰ ਸੁਰਿੰਦਰ ਕੁਮਾਰ ਮੋਗਾ ਹੈਰੀ ਬਠਲਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਲੀਮੈਟਰੀ ਅਧਿਆਪਕ ਵਰਗ ਤੇ ਸਮੁੱਚਾ ਵਰਗ ਜਬਰੀ ਥੋਪੇ ਟੈੱਟ ਦਾ ਵਿਰੋਧ ਜਾਰੀ ਰੱਖਣ ਤੇ ਕੋਈ ਵੀ ਅਧਿਆਪਕ ਟੈੱਟ ਦੇਣ ਵਾਲੇ ਪਾਸੇ ਨਾ ਵੱਧੇ ਸਭ ਅਧਿਆਪਕ ਸਾਥੀਆ ਨੂੰ ਅਪੀਲ ਕੀਤੀ ਜੋ ਸਂਘਰਸ਼ਾਂ ਨਾਲੋ ਵੱਧ ਤਰਜੀਹ ਜਬਰੀ ਥੋਪੇ ਟੈਟ ਨੂੰ ਦੇ ਰਹੇ ਹਨ , ਇਸ ਨਾਲ ਸੰਘਰਸ਼ਾ ਨੂੰ ਢਾਹ ਲੱਗਦੀ ਹੈ। ਆਗੂਆਂ ਨੇ ਕਿਹਾ ਕਿ ਵਿੱਤੀ ਤੇ ਵਿਭਾਗੀ ਮੰਗਾਂ ਦਾ ਹੱਲ ਨਾ ਕਰਕੇ ਪਹਿਲਾਂ ਹੀ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਹੱਲ ਕਰਨ ਦੀ ਜਗਾ ਹੁਣ ਜਬਰੀ ਟੈਟ ਥੋਪ ਕੇ ਸਾਡੇ ਮਸਲਿਆ ਤੋ ਧਿਆਨ ਲਾਂਭੇ ਕੀਤਾ ਜਾ ਰਿਹਾ ਹੈ ।ਆਗੂਆ ਨੇ ਕਿਹਾ ਕਿ ਅਸੀ ਅਪੀਲ ਵੀ ਕੀਤੀ ਹੈ ਸਾਡਾ ਵਿਸ਼ਵਾਸ਼ ਹੈ ਕਿ ਪੰਜਾਬ ਦੀਆਂ ਸਭ ਯੂਨੀਅਨਾਂ ਵੱਖ ਵੱਖ ਝੰਡੇ ਛੱਡ ਕੇ ਇੱਕ ਰੋਸ ਵਾਲੇ ਝੰਡੇ ਨੂੰ ਹੱਥ ਚ ਲੈ ਕੇ ਅੱਗੇ ਵੱਧਣ ਤਾਂ ਤੇ ਸਰਕਾਰਾਂ ਝੁਕਣਗੀਆਂ ਤੇ ਸਾਡੇ ਵਰਗ ਦੇ ਮਸਲੇ ਪਹਿਲੇ ਪੈਰ ਤੇ ਹੱਲ ਹੋਣਗੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸਿਖਿਆ ਵਿਭਾਗ ਸਂਘਰਸ਼ ਕਮੇਟੀ ਪੰਜਾਬ ਵੱਲੋ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਅਤੇ ਅਧਿਆਪਕਾਂ/ ਮੁਲਾਜਮਾਂ ਦੀਆਂ ਤਰੱਕੀਆਂ ਲਈ ਟੈਟ ਦੀ ਸ਼ਰਤ ਖਤਮ ਕਰਾਉਣ , ਅਧਿਆਪਕਾਂ , ਮੁਲਾਜਮਾਂ ਦੀਆਂ ਵਿੱਤੀ ਮੰਗਾਂ ਦਾ ਹੱਲ ਕਰਾਉਣ , ਪੁਰਾਣੀ ਪੈਨਸ਼ਨ ਬਹਾਲੀ, ਪੁਰਾਣੀ ਪੈਨਸ਼ਨ ਸਕੀਮ ਨੋਟੀਫੀਕੇਸ਼ਨ ਕਰਨ,ਛੇਵੇ ਪੇ ਕਮਿਸ਼ਨ ਤਟੁੱਟੀਆਂ ਦੂਰ ਕਰਨ ਡੀ ਏ ਕਿਸ਼ਤਾਂ ਜਾਰੀ ਕਰਨ । ਬੰਦ ਕੀਤੇ ਪੇਂਡੂ ,ਬਾਰਡਰ , ਅੰਗਹੀਣ ਭੱਤੇ ਲਾਗੂ ਕਰਨ ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ,ਕੇਂਦਰੀ ਪੈਟਰਿਨ ਸਕੇਲ ਬੰਦ ਕਰਨ/ਪੰਜਾਬ ਸਕੇਲ ਲਾਗੂ ਕਰਨ,ਗੈਰਵਿਦਿਅਕ /ਆਨਲਾਈਨ ਕੰਮ ਅਤੇ ਬੀ ਐਲ ਓਜ ਡਿਊਟੀਆਂ ਸਮੇਤ ਹੋਰ ਸਭ ਡਿਊਟੀਆਂ ਤੁਰੰਤ ਖਤਮ ਕਰਨ ਲਈ ਉਲੀਕੇ ਪਰੋਗਰਾਮਾਂ ਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇ ਚ ਜੇਕਰ ਇੱਕ ਝੰਡੇ ਵਾਲੇ ਪਾਸੇ ਨੂੰ ਵੱਧਕੇ ਸਾਂਝੇ ਸੰਘਰਸ਼ ਉਲੀਕੇ ਜਾਂਦੇ ਹਨ ਤਾਂ ਹੋਰ ਵੀ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ । ਇਸ ਸਮੇ ਹੋਰਨਾ ਤੋ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਮਲਕੀਤ ਸਿੰਘ ਕਾਹਨੂੰਵਾਨ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਅਵਤਾਰ ਸਿੰਘ ਭਲਵਾਨ ਪਰਮਜੀਤ ਸਿੰਘ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਗੁਰਦੀਪ ਸਿੰਘ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ,ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ
ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।