ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਲੁਧਿਆਣਾ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਸਮਰ ਕੈਂਪ ਸ਼ੁਰੂ

ਜਿਲ੍ਹਾ ਸਿੱਖਿਆ ਅਫਸਰ ( ਐ.ਸਿੱ ) ਲੁਧਿਆਣਾ ਦੀ ਅਗਵਾਈ ਵਿੱਚ ਅਧਿਆਪਕਾਂ ਦਾ ਸਮਰ ਕੈਂਪ ਸ਼ੁਰੂ ( ਅਧਿਆਪਕਾਂ ਚ ਕਲਾਤਮਕ ਰੁਚੀਆਂ ਭਰਨ ਹਿੱਤ ਇਹ ਸਮਰ ਕੈਂਪ ਜਰੂਰੀ— ਡੀ.ਈ.ਓ (ਐਲੀਮੈਂਟਰੀ) ਰਵਿੰਦਰ ਕੌਰਜਿੱਥੇ ਅਧਿਆਪਕਾਂ ਨੂੰ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਉੱਥੇ ਕਲਾਤਮਕ ਰੁਚੀਆਂ ਰੱਖਣ ਵਾਲੇ ਅਧਿਆਪਕਾਂ ਦਾ ਜਿਲ੍ਹਾ ਪੱਧਰੀ ਸਮਰ ਕੈਂਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਦੀ ਅਗਵਾਈ ਵਿੱਚ ਇਨ-ਸਰਵਿਸ ਟ੍ਰੇਨਿੰਗ ਸੈਂਟਰ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ, ਜਿਸ ਦਾ ਮੁੱਖ ਮਨੋਰਥ ਅਧਿਆਪਕਾਂ ਵਿੱਚ ਕਲਾਤਮਕ ਰੁਚੀਆਂ ਭਰਨਾ ਹੈ। ਇਸ ਮੌਕੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ

ਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਲੱਗਭੱਗ 142 ਦੇ ਕਰੀਬ ਅਧਿਆਪਕਾਂ ਨੇ ਆਪਣੀ ਮਰਜੀ ਨਾਲ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਕੈਂਪ ਦੌਰਾਨ ਅਧਿਆਪਕ ਆਪਣੀ ਲਿਖਣ ਕਲਾ ਦੇ ਹੁਨਰ ਨੂੰ ਹੋਰ ਵਧਾ ਸਕਦੇ ਹਨ ਤਾਂ ਜੋ ਸਕੂਲ ਵਿੱਚ ਬੱਚਿਆਂ ਦੀ ਲਿਖਾਈ ਸੁਧਾਰ ਸਕਣ। ਸਮੂਹ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਤੀਸਰੀ ਜਮਾਤ ਤੱਕ ਚੱਲ ਰਹੇ ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ ਪ੍ਰਾਜੈਕਟ ਤਹਿਤ ਬੱਚਿਆਂ ਨੂੰ ਗਤੀਵਿਧੀ ਅਧਾਰਿਤ ਸਿੱਖਿਆ ਦੇਣ ਲਈ ਟੀ.ਐਲ.ਐਮ ਬਣਾਉਣਾ ਸਿੱਖਣਗੇ। ਕੈਲੀਗਰਾਫੀ ਅਤੇ ਪੇਂਟਿੰਗ ਦੁਆਰਾ ਸਿੱਖਣ ਸਮੱਗਰੀ ਤਿਆਰ ਕਰਨਗੇ। ਇਸ ਕੈਂਪ ਵਿੱਚ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨਾ, ਸੁੰਦਰ ਲਿਖਾਈ ਤੇ ਪੇਂਟਿੰਗ ਵਗੈਰਾ ਦੀਆਂ ਬਰੀਕੀਆਂ ਦੱਸਣ ਲਈ ਮਾਹਿਰ ਅਧਿਆਪਕ ਸੋਨਜੀਤ ਕੌਰ ਸਪਸ ਮਲਕਪੁਰ, ਸੁਮਨਪ੍ਰੀਤ ਸਪਸ ਪੀਏਯੂ, ਕੁਲਦੀਪ ਸਿੰਘ ਸਪਸ ਢੈਪਈ, ਕੁਲਦੀਪ ਕੁਮਾਰ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਇਹ ਕੈਂਪ ਤਿੰਨ ਦਿਨ ਤੱਕ ਚੱਲੇਗਾ। ਅਧਿਆਪਕਾਂ ਦੇ ਉਤਸ਼ਾਹ ਤੇ ਇੱਛਾ ਮੁਤਾਬਕ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਮਨਮੀਤਪਾਲ ਸਿੰਘ ਗਰੇਵਾਲ ਜਿਲ੍ਹਾ ਰਿਸੋਰਸ ਕੋਆਰਡੀਨੇਟਰ, ਬਲਦੇਵ ਸਿੰਘ ਮੁੱਲਾਂਪੁਰ, ਜਗਜੀਤ ਸਿੰਘ ਝਾਂਡੇ, ਵਿਸ਼ਾਲ ਕੁਮਾਰ, ਨਰਿੰਦਰ ਸਿੰਘ ਜੰਡਿਆਲੀ , ਸ਼੍ਰੀ ਰੰਜੀਵ ਕੁਮਾਰ, ਮਨਜਿੰਦਰ ਸਿੰਘ ਬੀ ਆਰ ਸੀ,ਬਲਵੀਰ ਸਿੰਘ ਬਾਸੀਆਂ ਆਦਿ ਹਾਜ਼ਰ ਸਨ।

Scroll to Top