ਈ.ਟੀ.ਟੀ. 2364 ਅਧਿਆਪਕਾਂ ਵੱਲੋਂ ਮੁੱਖ ਮੰਤਰੀ ਨਿਵਾਸ ਸੰਗਰੂਰ ਦਾ ਘਿਰਾਓ 8 ਫਰਵਰੀ ਨੂੰ

ਈ.ਟੀ.ਟੀ. 2364 ਅਧਿਆਪਕਾਂ ਵੱਲੋਂ ਮੁੱਖ ਮੰਤਰੀ ਨਿਵਾਸ ਸੰਗਰੂਰ ਦਾ ਘਿਰਾਓ 8 ਫਰਵਰੀ ਨੂੰ

ਸੂਬਾਈ ਪ੍ਰਧਾਨ ਗਗਨ ਅਬੋਹਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਸੂਬਾਈ ਮੀਟਿੰਗ ‘ਚ ਫੈਸਲਾ

ਸ੍ਰੀ ਅੰਮ੍ਰਿਤਸਰ ਸਾਹਿਬ (1ਫਰਵਰੀ)
ਈਟੀਟੀ 2364 ਅਧਿਆਪਕਾਂ ਦੀ ਸੂਬਾ ਕਮੇਟੀ ਦੀ ਸੂਬਾਈ ਪ੍ਰਧਾਨ ਮੀਟਿੰਗ ਗਗਨ ਅਬੋਹਰ ਦੀ ਅਗਵਾਈ ਵਿੱਚ ਸਥਾਨਕ ਕੰਪਨੀ ਬਾਗ਼ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਦੀ ਅਹਿਮ ਮੰਗਾਂ ਬਦਲੀਆਂ ਦਾ ਮੌਕਾ ਦੇਣ, ਪਰਖ ਕਾਲ ਸਮਾਂ ਹਟਾਉਣ, 2364 ਭਰਤੀ ਪੂਰੀ ਕਰਨ ਆਦਿ ਲਈ ਵਿਚਾਰ ਚਰਚਾ ਕਰਕੇ ਸੰਘਰਸ਼ ‘ਚ ਉਤਰਨ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ 8 ਫਰਵਰੀ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਰੋਸ ਰੈਲੀ ਅਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਸੂਬਾਈ ਪ੍ਰਧਾਨ ਗਗਨ ਅਬੋਹਰ ਤੋਂ ਇਲਾਵਾ ਸੂਬਾਈ ਮੀਤ ਪ੍ਰਧਾਨ ਧੀਰਜ ਕੁਮਾਰ, ਸੂਬਾਈ ਸਕੱਤਰ ਸੁਨੀਲ ਕੁਮਾਰ, ਸਤਨਾਮ ਸਿੰਘ, ਭੋਲੀ ਕੌਰ, ਸਵਿਤਾ ਅੰਮ੍ਰਿਤਸਰ, ਰਣਜੀਤ ਸਿੰਘ, ਜਸਵੀਰ, ਪ੍ਰੇਮ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਧਰਮਿੰਦਰ ਸਿੰਘ, ਕਮਲੇਸ਼, ਵੀਰਪਾਲ ਕੌਰ, ਸੁਖਦੇਵ ਰਾਮ, ਗੁਲਸ਼ਨ, ਲੱਛੂ ਰਾਮ, ਮਨਿੰਦਰ, ਸਰਬਜੀਤ ਆਦਿ ਆਗੂਆਂ ਨੇ ਸੰਬੋਧਨ ਕੀਤਾ।

Scroll to Top