
ਮਿਸ਼ਨ ਸਮਰੱਥ 4.0 ਅਧੀਨ ਬਲਾਕ ਫਾਜ਼ਿਲਕਾ-2 ਦੇ ਅਧਿਆਪਕਾਂ ਦੀ ਟ੍ਰੇਨਿੰਗ ਹੋਈਆਂ ਸਫਲਤਾ ਪੂਰਕ ਸੰਪੰਨ
ਬੀਪੀਈਓ ਪ੍ਰਮੋਦ ਕੁਮਾਰ ਨੇ ਸ਼ਿਰਕਤ ਕਰਕੇ ਟ੍ਰੇਨਿੰਗ ਦਾ ਲਿਆ ਜਾਇਜ਼ਾ
ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸੂਬੇ ਦੇ ਸਕੂਲਾਂ ਵਿੱਚ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਤਹਿਤ ਬਲਾਕ ਬਲਾਕ ਫਾਜ਼ਿਲਕਾ -2 ਦੇ ਤੀਸਰੀ, ਚੌਥੀ ਪੰਜਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕ, ਸਾਰੇ ਸਕੂਲ ਮੁੱਖੀਆਂ ਅਤੇ ਸੈਂਟਰ ਸਕੂਲ ਮੁੱਖੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਦੇ ਵਿੱਚ ਨਵੇਂ ਸੈਸ਼ਨ 2026-27 ਲਈ ਤੀਸਰੀ, ਚੌਥੀ, ਪੰਜਵੀਂ ਜਮਾਤ ਦੇ ਨਵੇਂ ਟੀਚੇ ਅਤੇ ਪੜਨ ਪੜਾਉਣ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਬੀ ਆਰ ਸੀ ਸੁਮਿਤ ਜੁਨੇਜਾ ਅਤੇ ਬੀ ਆਰ ਸੀ ਸੰਦੀਪ ਕੁਮਾਰ ਵੱਲੋਂ ਦਿੱਤੀ ਗਈ।ਬੀਆਰਸੀ ਸੁਮਿਤ ਜੁਨੇਜਾ ਦੁਆਰਾ ਪੰਜਾਬੀ ਗਣਿਤ ਅਤੇ ਅੰਗਰੇਜ਼ੀ ਦੇ ਇਕ ਘੰਟਾ ਪੀਰੀਅਡ ਦੇ ਵਿੱਚ ਟਾਈਮ ਟੇਬਲ ਦੀ ਪੂਰੀ ਪੇਸ਼ਕਾਰੀ ਕੀਤੀ ਗਈ ਅਤੇ ਨਵੀਂ ਨਵੀਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬੀਪੀਈਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਟ੍ਰੇਨਿੰਗ ਅਧਿਆਪਕਾਂ ਦੇ ਗਿਆਨ ਵਾਧੇ ਵਿੱਚ ਸ਼ਹਾਈ ਹੋਵੇਗੀ। ਉਹਨਾਂ ਨੇ ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ ਅਤੇ ਸਾਧਨਾ ਦੀ ਵਰਤੋਂ ਰਾਹੀ ਸਿੱਖਿਆ ਨੂੰ ਰੌਚਕ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਵਿਦਿਆਰਥੀ ਖੁਸ਼ੀ ਖੁਸ਼ੀ ਸਿੱਖਿਆ ਗ੍ਰਹਿਣ ਕਰਨ। ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦੀ ਨੀਹ ਹੈ ਜੇਕਰ ਨੀਹ ਮਜ਼ਬੂਤ ਹੋਵੇਗੀ ਤਾਂ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੀ ਰਾਹ ਆਸਾਨ ਹੋਵੇਗੀ। ਉਹਨਾਂ ਸਮੂਹ ਅਧਿਆਪਕਾ ਦਾ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਧੰਨਵਾਦ ਕੀਤਾ।