ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ

ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ

‘ਅਧਿਆਪਕ ਇਨਸਾਫ਼ ਕਮੇਟੀ’ ਦੇ ਬੈਨਰ ਹੇਠ 18 ਜਨਵਰੀ ਨੂੰ ਮੋਗਾ ਵਿਖੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ

ਪੰਜਾਬ ਸਰਕਾਰ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਰਾਸ਼ੀ ਮ੍ਰਿਤਕ ਅਧਿਆਪਕਾਂ ਨਾਲ ਕੋਝਾ ਮਜ਼ਾਕ: ਅਧਿਆਪਕ ਜੱਥੇਬੰਦੀਆਂ

ਫਾਜ਼ਿਲਕਾ 05 ਜਨਵਰੀ ,
14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੌਣਾਂ ਦੌਰਾਨ ਆਪਣੀ ਪਤਨੀ ਨੂੰ ਡਿਊਟੀ ਤੇ ਛੱਡਣ ਜਾ ਰਹੇ ਅਧਿਆਪਕ ਜਸਕਰਨ ਸਿੰਘ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ ਉਪਰੰਤ ਪੰਜਾਬ ਸਰਕਾਰ ਵੱਲੋਂ ਐਲਾਨੀ 10-10 ਲੱਖ ਰੁਪਏ ਦੀ ਮਾਮੂਲੀ ਸਹਾਇਤਾ ਰਾਸ਼ੀ ਨੂੰ ਨਕਾਰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਇਸਨੂੰ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ, 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਸੂਬਾ ਪੱਧਰੀ ‘ਇਨਸਾਫ ਰੈਲੀ’ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਾਫਾਜ਼ਿਲਕਾ ਕਰੇਗਾ ਸ਼ਮੂਲੀਅਤ।

   ਸਥਾਨ ਵਿਵੇਕਾਨੰਦ ਪਾਰਕ ਫਾਜ਼ਿਲਕਾ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ  ਲੀਡਰਸ਼ਿਪ ਵੱਲੋਂ ਮੀਟਿੰਗ ਕਰਨ ਉਪਰੰਤ ਪ੍ਰੈੱਸ ਨੋਟ  ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਚੋਣ ਡਿਊਟੀਆਂ ਦੌਰਾਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਨਾਕਸ ਪ੍ਰਬੰਧਾਂ ਕਾਰਨ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਪ੍ਰਤੀ ਸੰਵੇਦਨਹੀਣ ਅਤੇ ਪੱਖਪਾਤੀ ਰੱਵਈਏ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 18 ਜਨਵਰੀ ਨੂੰ ਜਿੱਥੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਉੱਥੇ ਇਸ ਰੈਲੀ ਦੀ ਲਾਮਬੰਦੀ ਲਈ  ਜ਼ਿਲ੍ਹੇ ਫਾਜ਼ਿਲਕਾ ਵਿੱਚ 5 ਜਨਵਰੀ ਨੂੰ ਸਾਂਝੀ ਮੀਟਿੰਗ ਕੀਤੀ ਸਮੂਹ ਅਧਿਆਪਕ ਜੱਥੇਬੰਦੀਆਂ 'ਤੇ ਆਧਾਰਿਤ ਗਠਿਤ 'ਅਧਿਆਪਕ ਇਨਸਾਫ਼ ਕਮੇਟੀ' ਦੇ ਬੈਨਰ ਹੇਠ ਕੈਂਡਲ ਮਾਰਚ ਕੀਤਾ ਗਿਆ। 

ਇਸ ਮੌਕੇ ਅਧਿਆਪਕ ਆਗੂ ਧਰਮਿੰਦਰ ਗੁਪਤਾ ,ਪਰਮਜੀਤ ਸਿੰਘ ਸੋਰੇਵਾਲਾ, ਸੁਰਿੰਦਰ ਕੰਬੋਜ ਸਵਾਹ ਵਾਲਾ, ਦਲਜੀਤ ਸਿੰਘ ਸੱਭਰਵਾਲ,ਦਪਿੰਦਰ ਸਿੰਘ ਢਿੱਲੋਂ ,ਅਮਨਦੀਪ ਸਿੰਘ ਬਰਾੜ ,ਕੁਲਦੀਪ ਸਿੰਘ ਸੱਭਰਵਾਲ ,ਬਲਵਿੰਦਰ ਸਿੰਘ, ਜਗਨੰਦਨ ਸਿੰਘ , ਸੁਖਵਿੰਦਰ ਸਿੰਘ ਸਿੱਧੂ,ਦਲੀਪ ਸੈਣੀ ,ਮਹਿੰਦਰ ਕੌੜਿਆਵਾਲੀ ਕੁਲਜੀਤ ਸਿੰਘ ਡੰਗਰਖੇੜਾ ,ਮੇਜਰ ਸਿੰਘ, ਸੁਰਿੰਦਰ ਕੁਮਾਰ,ਰੇਸ਼ਮ ਸਿੰਘ, ਬਲਜਿੰਦਰ ਸਿੰਘ ਗਰੇਵਾਲ ,ਰਾਧਾ ਕ੍ਰਿਸ਼ਨ,ਰਜੀਵ ਕੁਮਾਰ, ਹਰੀ ਰਾਮ, ਛਿੰਦਰਪਾਲ , ਪਰਮਜੀਤ ਕੁਮਾਰ, ਅਸ਼ੋਕ ਕੁਮਾਰ,ਰਾਜ ਕੁਮਾਰ,ਗੁਰਦੇਵ ਸਿੰਘ, ਪ੍ਰਿੰਸਪਾਲ ਸਿੰਘ, ਸੁਨੀਲ ਖੁੰਗਰ, ਸਨੀ ਸਚਦੇਵਾ, ਆਰਤੀ ਮੈਡਮ, ਅੰਚਲ ਮੈਡਮ,ਹਰਭਜਨ ਲਾਲ , ਜਸਵਿੰਦਰ ਸਿੰਘ,ਛਿੰਦਰ ਕੁਮਾਰ, ਸੁਖਵਿੰਦਰ ਸਿੰਘ, ਦਲੀਪ ਸੈਣੀ ,ਸੰਜੀਵ ਕੁਮਾਰ ਅੰਗੀ, ਅਰੁਣ ਕਾਠਪਾਲ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ ਤਿੰਨਾ,ਅਸ਼ਵਨੀ ਕੁਮਾਰ ਹਨੀ ਗਰੋਵਰ, ,ਰਾਜਨ ਸਚਦੇਵਾ, ਗੁਰਪ੍ਰੀਤ ਸਿੰਘ,ਅਨਿਲ ਛਾਬੜਾ, ਜਤਿੰਦਰ ਕਸ਼ਿਅਪ, ਸੁਖਵਿੰਦਰ ਸਿੰਘ, ਰੋਕਸੀ ਫੁਟੇਲਾ ,ਸੁਨੀਲ ਗਾਂਧੀ ਆਦਿ ਹੋਰ ਅਧਿਆਪਕ ਆਗੂ ਵੀ ਹਾਜ਼ਰ ਸਨ।

Scroll to Top