4 ਜਨਵਰੀ ਨੂੰ ਹੋਣ ਵਾਲੀ ਵਜ਼ੀਫਾ ਪ੍ਰੀਖਿਆ ਦੀਆ ਤਿਆਰੀਆ ਮੁਕੰਮਲ

4 ਜਨਵਰੀ ਨੂੰ ਹੋਣ ਵਾਲੀ ਵਜ਼ੀਫਾ ਪ੍ਰੀਖਿਆ ਦੀਆ ਤਿਆਰੀਆ ਮੁਕੰਮਲ 4 ਜਨਵਰੀ ਨੂੰ ਹੋਣ ਵਾਲੀ ਨੈਸਨਲ ਮੀਨਜ਼ ਕਮ ਮੈਰਿਟ NMMS & ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ (ਜਮਾਤ 8ਵੀਂ) ਦੀ ਸਾਂਝੀ (ਜਮਾਤ 10ਵੀਂ) ਦੀਆਂ ਵਜੀਫਾ ਪ੍ਰੀਖਿਆਵਾਂ ਮਿਤੀ.04-01-26 ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਤਹਿਸੀਲ ਪੱਧਰ (ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ) ਤੇ ਸਥਾਪਿਤ ਪ੍ਰੀਖਿਆਂ ਕੇਂਦਰਾ ਵਿਚ ਕਰਵਾਈ ਜਾ ਰਹੀ ਹੈ। ਇਸ ਸਬੰਧ ਵਿਚ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਾਜਿਲਕਾ ਸ਼੍ਰੀ ਅਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆਂ ਵਿਚ NMMS & PSTSE (ਜਮਾਤ 8ਵੀਂ) ਲਈ 3433 ਅਤੇ PSTSE (ਜਮਾਤ 10ਵੀਂ) ਲਈ 3472 ਵਿਦਿਆਰਥੀ ਭਾਗ ਲੈਣਗੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਾਜਿਲਕਾ ਵੱਲੋਂ ਅਧਿਆਪਕਾ ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਪ੍ਰੀਖਿਆਂ ਵਿਚ ਵਿਦਿਆਰਥੀਆਂ ਦੀ 100% ਹਾਜਰੀ ਯਕੀਨੀ ਬਣਾਉਣ ਲਈ ਕਿਹਾ ਗਿਆ ।ਪ੍ਰੀਖਿਆਂ ਕੋਆਰਡੀਨੇਟਰ ਸ਼੍ਰੀ ਵਿਵੇਕ ਅਨੇਜਾ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੀਖਿਆਂ ਲਈ ਸਾਰੇ ਪ੍ਰਬੰਧ ਮੁੱਕਮਲ ਕਰ ਲਏ ਗਏ ਹਨ ਅਤੇ ਪ੍ਰੀਖਿਆਰਥੀਆਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।

Scroll to Top