
ਫਾਜ਼ਿਲਕਾ ਜ਼ਿਲ੍ਹੇ ਲਈ ਮਾਣ ਦਾ ਪਲ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਅਤੇ ਸਰਕਾਰੀ ਹਾਈ ਸਕੂਲ ਝੋਕ ਡਿਪੂਲਾਣਾ ਦਾ ਸ਼ਾਨਦਾਰ ਪ੍ਰਦਰਸ਼ਨ
ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਜੇ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਅਤੇ ਬਲਾਕ ਫਾਜ਼ਿਲਕਾ -1 ਵਿਚ ਸਥਿਤ ਸਰਕਾਰੀ ਹਾਈ ਸਕੂਲ ਝੋਕ ਡਿਪੂਲਾਣਾ ਨੇ ਇਸ ਸਾਲ ਰੀਜਨਲ ਇੰਸਟੀਚਿਊਟ ਆਫ ਏਜੂਕੇਸ਼ਨ (RIE) ਭੋਪਾਲ ਵਿੱਚ ਆਯੋਜਿਤ 52ਵੀਂ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਦੋ ਮਾਡਲ ਰਾਸ਼ਟਰੀ ਪੱਧਰ ਲਈ ਚੁਣੇ ਗਏ ਹਨ, ਜਿਸ ਨਾਲ ਪੂਰੇ ਜ਼ਿਲ੍ਹੇ ਦਾ ਮਾਣ ਵਧਿਆ ਹੈ।ਸਰਕਾਰੀ ਹਾਈ ਸਕੂਲ ਝੋਕ ਡਿਪੂਲਾਣਾ ਵੱਲੋਂ “ਵੇਸਟ ਮੈਨੇਜਮੈਂਟ” ਥੀਮ ਹੇਠ “ਈਕੋ–ਫ੍ਰੈਂਡਲੀ ਸਿਟੀ” ਨਾਮਕ ਮਾਡਲ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਵੱਖ–ਵੱਖ ਕਿਸਮ ਦੇ ਕੂੜੇ ਨੂੰ ਵਿਗਿਆਨਕ ਢੰਗ ਨਾਲ ਸੰਭਾਲ ਕੇ ਸ਼ਹਿਰ ਨੂੰ ਜ਼ੀਰੋ ਟ੍ਰੈਸ਼ ਸਿਟੀ ਬਣਾਉਣ ਦੀ ਪ੍ਰਕਿਰਿਆ ਦਰਸਾਈ। ਇਹ ਮਾਡਲ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਰਜਨੀਸ਼ ਸਿੰਘ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਦੇ ਗਾਈਡ ਅਧਿਆਪਕ ਸ਼ਿਵਮ ਵਿਖਾਣਾ ਸਨ।ਇਸ ਮੌਕੇ ਸਕੂਲ ਪ੍ਰਿੰਸੀਪਲ ਰਿੰਪਲ ਰਹੇਜਾ ਜੀ ਵਲੋ ਕਿਹਾ ਗਿਆ ਕਿ ਸਕੂਲ ਦੇ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੇ ਸਕੂਲ ਦੇ ਨਾਮ ਨੂੰ ਰਾਸ਼ਟਰੀ ਪੱਧਰ ਤੇ ਚਮਕਾਇਆ ਹੈ ਤੇ ਸਾਨੂੰ ਅਤੇ ਪੂਰੇ ਜਿਲੇ ਨੂੰ ਇਸ ਤੇ ਮਾਣ ਹੈ ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁਬਣ ਵੱਲੋਂ “ਨੇਚਰਲ ਫਾਰਮਿੰਗ” ਥੀਮ ਹੇਠ ਮਾਡਲ ਪੇਸ਼ ਕੀਤਾ ਗਿਆ, ਜਿਸ ਵਿੱਚ ਸਥਿਰ ਅਤੇ ਕੁਦਰਤੀ ਖੇਤੀਬਾੜੀ ਦੇ ਤਰੀਕਿਆਂ ਨੂੰ ਦਰਸਾਇਆ ਗਿਆ। ਇਹ ਮਾਡਲ ਵਿਦਿਆਰਥੀ ਕਰਨਵੀਰ ਅਤੇ ਅਨਮੋਲਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ, ਜਿਨ੍ਹਾਂ ਦੀ ਗਾਈਡ ਅਧਿਆਪਿਕਾ ਸ਼੍ਰੀਮਤੀ ਮਨਵਿੰਦਰ ਕੌਰ ਸਨ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾ.ਨਵਜੀਤ ਕੌਰ ਸਰਾਂ ਜੀ ਵਲੋ ਕਿਹਾ ਗਿਆ ਕਿ ਸਕੂਲ ਦੇ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੇ ਸਕੂਲ ਦੇ ਨਾਮ ਨੂੰ ਰਾਸ਼ਟਰੀ ਪੱਧਰ ਤੇ ਚਮਕਾਇਆ ਹੈ ਤੇ ਸਾਨੂੰ ਅਤੇ ਪੂਰੇ ਜਿਲੇ ਨੂੰ ਇਸ ਤੇ ਮਾਣ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਜੇ ਕੁਮਾਰ ਸ਼ਰਮਾ ਵੱਲੋਂ ਦੱਸਿਆ ਗਿਆ ਕੀਦੋਵੇਂ ਮਾਡਲਾਂ ਦੀ ਚੋਣ ਰਾਸ਼ਟਰੀ ਪੱਧਰ ‘ ਹੋਣ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਵਿਗਿਆਨਕ ਪ੍ਰਤਿਭਾ ਅਤੇ ਨਵੀਂ ਸੋਚ ਦਾ ਸਪਸ਼ਟ ਸਬੂਤ ਹੈ। ਦੋਵੇਂ ਟੀਮਾਂ ਨੇ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਨਾ ਸਕੂਲ ਦੇ ਮਾਡਲ ਨੇ ਪਹਿਲਾਂ ਪੰਜਾਬ ਸਟੇਟ ਲੈਵਲ ’ਤੇ ਆਯੋਜਿਤ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ 2024–25 ਤਹਿਤ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸ ਉਪਲਬਧੀ ਤੋਂ ਬਾਅਦ SCERT ਪੰਜਾਬ ਵੱਲੋਂ ਇਸ ਮਾਡਲ ਨੂੰ ਰਾਜ ਦੇ ਬੈਸਟ ਮਾਡਲਾਂ ਵਿੱਚ ਚੁਣ ਕੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਭੇਜਿਆ ਗਿਆ।ਅਗਲੇ ਪੜਾਅ ਵਿੱਚ NCERT ਨੇ ਦੇਸ਼ ਭਰ ਵਿੱਚੋਂ ਉੱਤਮ ਮਾਡਲਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚੋਂ ਪੰਜਾਬ ਦੇ 13 ਅਤੇ ਦੇਸ਼ ਦੇ 240 ਮਾਡਲ ਰਾਸ਼ਟਰੀ ਪੱਧਰ ਲਈ ਚੁਣੇ ਗਏ। ਇਨ੍ਹਾਂ ਚੁਣੇ ਗਏ ਮਾਡਲਾਂ ਵਿੱਚ ਸਕੂਲ ਕਬੂਲਸ਼ਾਹ ਖੁੱਬਣ ਅਤੇ ਸਕੂਲ ਝੋਕ ਡਿਪੂਲਾਣਾ ਦਾ ਮਾਡਲ ਵੀ ਸ਼ਾਮਲ ਸੀ, ਜਿਸ ਨੇ ਆਪਣੀ ਵਿਸ਼ੇਸ਼ਤਾ ਨਾਲ ਹਰ ਕਿਸੇ ਦਾ ਰਾਸ਼ਟਰੀ ਪੱਧਰ ’ਤੇ NCERT ਦੇ ਅਧਿਕਾਰੀਆਂ ਨੇ ਇਸ ਮਾਡਲ ਦੀ ਖੂਬ ਪ੍ਰਸ਼ਸਾ ਕੀਤੀ ਅਤੇ ਸ਼੍ਰੀਮਤੀ ਮਨਵਿੰਦਰ ਕੌਰ ਤੇ ਸ਼੍ਰੀ ਸ਼ਿਵਮ ਵਿਖਾਣਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ 18 ਤੋਂ 23 ਨਵੰਬਰ 2025 ਤੱਕ ਰੀਜਨਲ ਇੰਸਟੀਚਿਊਟ ਆਫ ਐਜੂਕੇਸ਼ਨ, ਭੋਪਾਲ ਵਿੱਚ ਆਯੋਜਿਤ ਕੀਤੀ ਗਈ। ਇਸ ਦੇ ਸਮਾਪਨ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਸੰਜੇ ਕੁਮਾਰ (ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ), ਹਿਮਾਂਸ਼ੂ ਗੁਪਤਾ (ਸਕੱਤਰ, NCERT), ਪ੍ਰੋ. ਦਿਨੇਸ਼ ਪ੍ਰਸਾਦ ਸਾਕਲਾਨੀ (ਡਾਇਰੈਕਟਰ, NCERT), ਡਾ. ਮੋਹਨ ਯਾਦਵ (ਮੁੱਖ ਮੰਤਰੀ, ਮੱਧ ਪ੍ਰਦੇਸ਼), ਉਦੇ ਪ੍ਰਤਾਪ ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਕੁੰਵਰ ਵਿਜੈ ਸ਼ਾਹ ਸ਼ਾਮਲ ਸਨ। ਇਨ੍ਹਾਂ ਦੀ ਮੌਜੂਦਗੀ ਵਿੱਚ ਮਨਵਿੰਦਰ ਕੌਰ, ਕਰਨਵੀਰ ਅਤੇ ਅਨਮੋਲ ਪ੍ਰੀਤ ਸਿੰਘ ਨੂੰ ਮੰਚ ‘ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਸਕੂਲ ਪ੍ਰਬੰਧਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਪ੍ਰਾਪਤੀ ਨੂੰ ਫਾਜ਼ਿਲਕਾ ਜ਼ਿਲ੍ਹੇ ਅਤੇ ਪੂਰੇ ਪੰਜਾਬ ਲਈ ਪ੍ਰੇਰਣਾਦਾਇਕ ਮੀਲਪੱਥਰ ਦੱਸਿਆ ਹੈ। ਮਾਡਲ ਦਾ ਮੁੱਖ ਸੰਦੇਸ਼ — ਕਿਸਾਨਾਂ ਨੂੰ ਇਹ ਵਿਕਲਪ ਦਿਖਾਉਣਾ ਹੈ ਕਿ ਉਹ ਬਦਲਦੇ ਮੌਸਮ ਅਤੇ ਜਲਵਾਯੂ ਸੰਕਟ ਦੇ ਬਾਵਜੂਦ ਵੀ ਸੁਰੱਖਿਅਤ ਅਤੇ ਵੱਧ ਪੈਦਾਵਾਰ ਹਾਸਲ ਕਰ ਸਕਣ। ਇਹ ਉਪਲਬਧੀ ਕੇਵਲ ਫਾਜ਼ਿਲਕਾ ਦਾ ਨਹੀਂ, ਸਗੋਂ ਪੂਰੇ ਪੰਜਾਬ ਦੇ ਸਿੱਖਿਆ ਮੰਚ ਦਾ ਮਾਣ ਵਧਾਉਂਦੀ ਹੈ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ ਕੁਮਾਰ , ਸਮੂਹ ਬੀਐਨਓ,ਸਮੂਹ ਬੀਪੀਈਓ,ਸਕੂਲ ਮੁੱਖੀਆ ਅਤੇ ਅਧਿਆਪਕਾਂ ਵੱਲੋਂ ਇਹਨਾਂ ਨਿੱਕੇ ਵਿਗਿਆਨੀਆ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।