
ਡੀ ਏ ਦੀਆਂ ਬਕਾਇਆ ਕਿਸ਼ਤਾਂ ਅਤੇ ਮੰਨੀਆਂ ਹੋਈਆਂ ਵਿੱਤੀ ਮੰਗਾਂ ਨੂੰ ਲਾਗੂ ਕਰੇ ਵਿੱਤ ਮੰਤਰੀ:ਮਾਸਟਰ ਕੇਡਰ ਯੂਨੀਅਨਚੋਣ ਜਾਬਤੇ ਤੋਂ ਬਾਅਦ ਡੀ ਏ ਦੀਆਂ ਕਿਸ਼ਤਾਂ ਦੇਣ ਦਾ ਵਿੱਤ ਮੰਤਰੀ ਵੱਲੋਂ ਕੀਤਾ ਸੀ ਵਾਅਦਾਮਾਸਟਰ ਕੇਡਰ ਯੂਨੀਅਨ ਜ਼ਿਲਾ ਫਾਜ਼ਲਕਾ ਦੇ ਜ਼ਿਲਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਸੱਭਰਵਾਲ, ਸੁਰਿੰਦਰ ਕੁਮਾਰ ,ਧਰਮਿੰਦਰ ਗੁਪਤਾ, ਆਕਾਸ਼ ਡੋਡਾ ,ਮੋਹਨ ਲਾਲ ,ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜਰਨਲ ਸਕੱਤਰ ਹਰਮਿੰਦਰ ਸਿੰਘ ਉੱਪਲ ,ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਰਿਆੜ, ਵਾਸ਼ਿੰਗਟਨ ਸਿੰਘ ਸਮੀਰੋਵਾਲ , ਉਪ ਪ੍ਰਧਾਨ ਜਗਜੀਤ ਸਿੰਘ, ਵਿੱਤ ਸਕੱਤਰ ਰਮਨ ਕੁਮਾਰ ,ਸਕੱਤਰ ਜਨਰਲ ਅਰਜਿੰਦਰ ਕਲੇਰ ,ਸਰਪ੍ਰਸਤ ਹਰਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ , ਦਲਜੀਤ ਸਿੰਘ ਸਬਰਵਾਲ, ਬਲਜਿੰਦਰ ਸ਼ਾਂਤਪਰੀ, ਹਰਬੰਸ ਲਾਲ ,ਜਥੇਬੰਦਕ ਸਕੱਤਰ ਹਰਸੇਵਕ ਸਿੰਘ ਸਾਧੂ ਵਾਲਾ, ਪ੍ਰੈਸ ਸਕੱਤਰ ਸੰਦੀਪ ਕੁਮਾਰ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਮਣੀ ਚੋਣ ਹਲਕੇ ਵਿੱਚ 26 ਅਕਤੂਬਰ ਨੂੰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦੇ ਹੱਲ ਸਬੰਧੀ ਇੱਕ ਮਹਾਂ ਰੋਸ ਰੈਲੀ ਮਾਸਟਰ ਕੇਡਰ ਯੂਨੀਅਨ ਵੱਲੋਂ ਕੀਤੀ ਗਈ ਸੀ ਅਤੇ ਰੈਲੀ ਉਪਰੰਤ ਪ੍ਰਸ਼ਾਸਨ ਵੱਲੋਂ ਮੰਗਾਂ ਦੇ ਹੱਲ ਸਬੰਧੀ ਜਥੇਬੰਦੀ ਦੀ 29 ਅਕਤੂਬਰ ਨੂੰ ਇਕ ਮੀਟਿੰਗ ਵਿੱਤ ਮੰਤਰੀ ਨਾਲ ਕਰਵਾਉਣ ਸਬੰਧੀ ਪੱਤਰ ਜਾਰੀ ਕੀਤਾ ਸੀ| 29 ਅਕਤੂਬਰ ਨੂੰ ਮਾਸਟਰ ਕੇਡਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਵਿੱਤ ਮੰਤਰੀ ਅਤੇ ਵੱਖ ਵੱਖ ਵਿਭਾਗਾਂ ਦੇ ਸਕੱਤਰਾਂ ਦੀ ਹਾਜ਼ਰੀ ਵਿੱਚ ਹੋਈ ਸੀ ਅਤੇ ਉਸ ਮੀਟਿੰਗ ਵਿੱਚ ਵਿੱਤ ਮੰਤਰੀ ਵੱਲੋਂ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਨਵੰਬਰ ਵਿੱਚ ਡੀ ਏ ਦੀ ਬਕਾਇਆ ਕਿਸ਼ਤਾ ਜਾਰੀ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ ਸੀ ਅਤੇ ਨਾਲ ਹੀ ਬਾਰਡਰ ਅਲਾਊਸ ਨੂੰ ਤੁਰੰਤ ਜਾਰੀ ।ਕਰਨ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਸਨ |ਇਸ ਦੇ ਨਾਲ ਛੁੱਟੀ ਵਾਲੇ ਦਿਨ ਕੰਮ ਲਏ ਜਾਣ ਦੇ ਬਦਲੇ ਇਵਜੀ ਛੁੱਟੀ ਦੇਣ ਸਬੰਧੀ ਵੀ ਡੀਪੀਆਈ ਸੈਕੰਡਰੀ ਨੂੰ ਪੱਤਰ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਨਾਲ ਹੀ ਲੈਂਥ ਆਫ ਸਰਵਿਸ ਦਾ ਲਾਭ ਦਿੰਦੇ ਹੋਏ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਵੀ 15 ਅਚਨਚੇਤ ਛੁੱਟੀਆਂ ਦੇਣ ਵਾਲਾ ਪੱਤਰ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ |ਪੁਰਾਣੀ ਪੈਨਸ਼ਨ ,ਏ ਸੀ ਪੀ ,ਪੇਂਡੂ ਭੱਤੇ ਸਬੰਧੀ ਵੀ ਹਾਂ ਪੱਖੀ ਰਵਈਆ ਦਿਖਾਇਆ ਸੀ| ਜਥੇਬੰਦੀ ਵੱਲੋਂ ਵਿੱਤ ਮੰਤਰੀ ਨੂੰ ਉਹਨਾਂ ਵੱਲੋਂ ਕੀਤੇ ਵਾਅਦਿਆਂ ਨੂੰ ਤੁਰੰਤ ਅਮਲੀ ਰੂਪ ਦੇਣ ਵਾਸਤੇ ਜਥੇਬੰਦੀ ਵੱਲੋਂ ਅਪੀਲ ਕੀਤੀ ਜਾਂਦੀ ਹੈ। ਜੇ ਵਿੱਤ ਮੰਤਰੀ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜੋ ਉਹਨਾਂ ਵੱਲੋਂ 29 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆ ਗਈਆਂ ਸਨ ਨਹੀ ਪੂਰੀਆਂ ਕਰਦੇ ਤਾਂ 26 ਨਵੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਵਿੱਤ ਮੰਤਰੀ ਦੇ ਪੁੁੱਤਲੇ ਫੂਕੇ ਜਾਣਗੇ। ਜੇਕਰ ਫਿਰ ਵੀ ਮਾਸਟਰ ਕੈਡਰ ਯੂਨੀਅਨ ਪੰਜਾਬ ਨਾਲ ਮੀਟਿੰਗ ਵਿੱਚ ਮੰਨੀਆ ਮੰਗਾਂ ਦੇ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਜਥੇਬੰਦੀ ਇਸ ਤੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕ ਕੇ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੰਦੀ ਹੈ । ਇਸ ਸਮੇਂ ਹੋਰਾਂਨਾ ਤੋਂ ਇਲਾਵਾ ਮਨਜਿੰਦਰ ਢਿੱਲੋਂ, ਇਸ ਤੋਂ ਇਲਾਵਾ ਮਨਜਿੰਦਰ ਢਿੱਲੋਂ, ਧਰਮਿੰਦਰ ਸਿੰਘ ਫਰੀਦਕੋਟ ,ਬਲਵਿੰਦਰ ਸਿੰਘ ਫਾਜ਼ਿਲਕਾ ,ਸ਼ਮਸ਼ੇਰ ਸਿੰਘ ਮੋਗਾ ,ਸੁਖਦੇਵ ਕਾਜਲ, ਰਕੇਸ਼ ਕੁਮਾਰ, ਮਨਜਿੰਦਰ ਸਿੰਘ, ਸਵਰਨ ਸਿੰਘ ਲੁਧਿਆਣਾ, ਵਿਨੇ ਕੁਮਾਰ ਨਵਾਂ ਸ਼ਹਿਰ ,ਗੁਰਮੇਸ਼ ਸਿੰਘ ਕਲੇਰ, ਰਕੇਸ਼ ਕੁਮਾਰ ਪਠਾਨਕੋਟ ਧਰਮਿੰਦਰ ਗੁਪਤਾ, ਮੋਹਨ ਲਾਲ, ਇੰਦਰਪਾਲ ਸਿੰਘ ਮੋਗਾ ,ਰਕੇਸ਼ ਮਹਾਜਨ, ਗਗਨਦੀਪ ਸਿੰਘ ਆਦਿ ਹਾਜਰ ਸਨ