
ਪਿਛਲੇ ਤਿੰਨ ਮਹੀਨਿਆਂ ਤੋ ਨਹੀਂ ਆਈ ਮਿਡ ਡੇ ਮੀਲ ਦੀ ਕੂਕਿੰਗ ਕਾਸਟ ਅਧਿਆਪਕ ਆਪਣੀਆਂ ਜੇਬਾਂ ਵਿੱਚੋ ਖਰਚ ਕਰਕੇ ਚਲਾ ਰਹੇ ਨੇ ਮਿਡ ਡੇ ਮੀਲ -ਮੁਲਾਜਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ ਡੇ ਮੀਲ ਦੇ ਲਈ ਮਿਲਦੀ ਕੂਕਿੰਗ ਕਾਸਟ ਪਿਛਲੇ ਤਿੰਨ ਮਹੀਨਿਆਂ ਤੋਂ ਨਾ ਮਿਲਣ ਕਰਕੇ ਅਧਿਆਪਕ ਡਾਹਡੇ ਔਖੇ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਏਕਤਾ ਅਤੇ ਕਮੇਟੀ ਫਾਜ਼ਿਲਕਾ ਦੇ ਆਗੂ ਬਲਵਿੰਦਰ ਸਿੰਘ, ਦਪਿੰਦਰ ਢਿੱਲੋਂ, ਕੁਲਦੀਪ ਸਿੰਘ ਸੱਭਰਵਾਲ, ਪਰਮਜੀਤ ਸਿੰਘ ਸੋਰੇਵਾਲਾ,ਜਗਨੰਦਨ ਸਿੰਘ, ਸੁਰਿੰਦਰ ਕੰਬੋਜ, ਗੁਰਮੀਤ ਸਿੰਘ ਢਾਬਾ, ਇਨਕਲਾਬ ਸਿੰਘ ਗਿੱਲ, ਹਰਜਿੰਦਰ ਸਿੰਘ ਆਗੂਆਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੂਕਿੰਗ ਕਾਸਟ ਰਾਸ਼ੀ ਨਾ ਆਉਣ ਕਾਰਨ ਅਧਿਆਪਕਾਂ ਨੂੰ ਮਿਡ ਡੇ ਮੀਲ ਚਲਾਉਣ ਵਿੱਚ ਵੱਡੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਧਿਆਪਕ ਆਪਣੀਆਂ ਜੇਬਾਂ ਵਿਚੋਂ ਖਰਚ ਕਰਕੇ ਜਾਂ ਬਜਾਰ ਵਿੱਚੋਂ ਉਧਾਰ ਚੁੱਕ ਕੇ ਬੱਚਿਆਂ ਨੂੰ ਖੁਆ ਰਹੇ ਹਨ। ਉਹਨਾਂ ਕਿਹਾ ਕਿ ਬੇਸ਼ਕ ਉਹਨਾਂ ਨੂੰ ਵੱਡੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸਮੁੱਚਾ ਅਧਿਆਪਕ ਵਰਗ ਮਿਡ ਡੇ ਮੀਲ ਚਲਾ ਰਿਹਾ ਹੈ ਤਾਂ ਜੋ ਨਿੱਕੇ ਨਿਆਣਿਆਂ ਦਾ ਪੇਟ ਭਰਿਆ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਹੀ ਮਿਡ ਡੇ ਮੀਲ ਦੀ ਰਾਸ਼ੀ ਪਹਿਲਾ ਬਹੁਤ ਨਿਗੁਣੀ ਹੈ ਜਿਸ ਨਾਲ ਮਿਡ ਡੇ ਮੀਲ ਬੜੀ ਮੁਸ਼ਕਿਲ ਨਾਲ ਚਲਦਾ ਹੈ ਉੱਪਰੋਂ ਲੰਮੇ ਸਮੇਂ ਤਾਂ ਰਾਸ਼ੀ ਨਾ ਮਿਲਣ ਕਾਰਨ ਮੁਸ਼ਕਿਲਾਂ ਹੋਰ ਵਧ ਰਹੀਆ ਹਨ।ਅਧਿਆਪਕ ਆਗੂਆ ਨੇ ਕਿਹਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਦੇ ਮਿਡ ਡੇ ਮੀਲ ਰਾਸ਼ੀ ਜਾਰੀ ਕਰੇ ਤਾਂ ਜੋ ਮਿਡ ਡੇ ਮੀਲ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਰਾਸੀ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੀ ਜੇਬਾਂ ਵਿੱਚੋ ਖਰਚ ਕਰਕੇ ਮਿਡ ਡੇ ਮੀਲ ਚਲਾਉਣ ਤੋਂ ਅਸਮੱਰਥ ਹੋਣਗੇ।