
ਏਕ ਭਾਰਤ ਸ੍ਰੇਸ਼ਟ ਭਾਰਤ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਜੇ ਕੁਮਾਰ ਸ਼ਰਮਾ ਦੀ ਪ੍ਰੇਰਨਾ ਨਾਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ‘ਏਕ ਭਾਰਤ ਸ਼੍ਰੇਸ਼ਟ ਭਾਰਤ ਅਧੀਨ ਜਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਫਾਜਿਲਕਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੋਲੋ ਡਾਂਸ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ।ਏਕ ਭਾਰਤ ਸ੍ਰੇਸ਼ਟ ਭਾਰਤ ਦੇ ਜਿਲ੍ਹਾ ਨੋਡਲ ਅਫ਼ਸਰ ਅਨੁਰਾਗ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਮੁਰਾਦ ਵਾਲਾ ਦਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੰਤਵ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਸੰਗੀਤ, ਭਾਸ਼ਾ ਆਦਿ ਨੂੰ ਜਾਨਣਾ ਤੇ ਸਮਝਣਾ ਹੈ। ਸੋ ਅੱਜ ਇਸ ਕੜੀ ਦੇ ਅਧੀਨ ਹੀ ਪੰਜਾਬ ਅਤੇ ਆਧਰਾਂ ਪ੍ਰਦੇਸ਼ ਵਿਚਕਾਰ ਕਲਚਰਲ ਐਕਸਚੇਂਜ ਪ੍ਰੋਗਰਾਮ ਕਰਵਾਏ ਗਏ। ਧਰਮਪਾਲ ਜਾਲਪ ਪ੍ਰਿੰਸੀਪਲ (BNO) ਡੰਗਰਖੇੜਾ ਅਤੇ ਰਣਵੀਰ ਸਿੰਘ ਪ੍ਰਿੰਸੀਪਲ ਬਾਜੀਦਪੁਰ ਕੱਟਿਆਂ ਵਾਲੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਆਧਰਾਂ ਪ੍ਰਦੇਸ਼ ਦੇ ਸੱਭਿਆਚਾਰ ਨੂੰ ਬਖੂਬੀ ਪੇਸ਼ ਕੀਤਾ । ਪੇਟਿੰਗ ਮੁਕਾਬਲਾ ਗਰੁੱਪ 6-8 ਵਿੱਚ ਪਹਿਲਾ ਸਥਾਨ ਰੁਕਮਨੀ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ,ਦੂਜਾ ਸਥਾਨ ਅਮਿਤ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ, ਖੁਸੀ ਕੁਮਾਰੀ ਸਰਕਾਰੀ ਹਾਈ ਸਕੂਲ ਬਣਵਾਲਾ ਹਨੂਵੰਤਾ ਤੀਜਾ ਸਥਾਨ ਪ੍ਰਾਪਤ ਕੀਤਾ। 9ਤੋਂ 12ਵੀ ਜਮਾਤ ਵਿੱਚ ਪਹਿਲਾ ਸਥਾਨ ਰੁਹਾਨਿਅਤ ਸਰਕਾਰੀ ਹਾਈ ਸਕੂਲ ਦੀਵਾਨ ਖੇੜਾ ਦੂਜਾ ਸਥਾਨ ਰਵੀਨਾ ਪੀ.ਐਮ ਸ੍ਰੀ ਨਿਹਾਲ-ਖੇੜਾ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੂ ਨੇ ਪ੍ਰਾਪਤ ਕੀਤਾ। ਇਸ ਤਰਾਂ ਸੋਲੋ ਡਾਂਸ ਛੇਵੀ ਤੋਂ ਅੱਠਵੀਂ ਵਿੱਚ ਪਹਿਲਾ ਸਥਾਨ ਗੁਰਬਾਣੀ ਸਰਕਾਰੀ ਹਾਈ ਸਕੂਲ ਜਮਾਲਗੜ, ਦੂਜਾ ਸਥਾਨ ਖੁਸ਼ੀ ਸਰਕਾਰੀ ਮਿਡਲ ਸਕੂਲ ਢਾਣੀ ਬਿਸ਼ੇਸਰ ਨਾਥ, ਤੀਜਾ ਸਥਾਨ ਅਭਿਜੋਤ ਕੌਰ ਸਰਕਾਰੀ ਹਾਈ ਸਕੂਲ ਢਾਬ ਖੁਮਹਾਲ ਜੋਈਆਂ। ਇਸ ਤਰ੍ਹਾਂ ਨੌਵੀਂ ਤੋਂ ਬਾਰਵੀਂ ਜਮਾਤ ਸੋਲੋ ਡਾਂਸ ਪਹਿਲਾ ਸਥਾਨ ਆਨੰਦ ਕੰਬੋਜ ਸਰਕਾਰੀ ਹਾਈ ਸਕੂਲ ਲਾਧੂਕਾ, ਦੂਜ਼ਾ ਸਥਾਨ ਰਜਨੀ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ,ਤੀਜਾ ਸਥਾਨ ਮੀਨੂੰ ਸਰਕਾਰੀ ਹਾਈ ਸਕੂਲ ਝੂੰਮੀਆ ਵਾਲੀ ਨੇ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਮਾਨਿਕ , ਹਰਪ੍ਰੀਤ ਸਿੰਘ, ਗਗਨਦੀਪ ਮਲਜੀਤ ਸਿੰਘ, ਗਗਨਦੀਪ, ਅਮਿਤ ਕੰਬੋਜ ਨੇ ਨਿਭਾਈ। ਇਸ ਦੌਰਾਨ ਬਲਜਿੰਦਰ ਬਾਵਾ ਜੀ ਅਤੇ ਸਮੂਹ ਸਟਾਫ ਹਾਜ਼ਰ ਰਹੇ। ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਵਿਵੇਕ ਅਨੇਜਾ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।