ਸਮਾਣਾ (30/10/25) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਵੱਲੋਂ ਹੜ ਪੀੜਤਾਂ ਲਈ ਕੀਤੀ 347424 ਰੁਪਏ ਦੀ ਸਹਾਇਤਾ

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਵੱਲੋਂ ਹੜ ਪੀੜਤਾਂ ਲਈ ਕੀਤੀ 347424 ਰੁਪਏ ਦੀ ਸਹਾਇਤਾ* ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜਾਂ ਕਰਨ ਹੜ ਪੀੜਤਾਂ ਲਈ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਅਧਿਆਪਕਾਂ ਦੇ ਸਹਿਯੋਗ ਨਾਲ 3,47,424 ਰੁਪਏ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ ਅਤੇ ਜਥੇਬੰਦੀ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਕਰਦੇ ਹੋਏ ਪਿੰਡ ਤੇਈਪੁਰ ਨੂੰ ਘੱਗਰ ਦੀ ਮਾਰ ਹੇਠ ਬਚਾਉਣ ਲਈ 10000 ਡੀਜ਼ਲ ਦੀ ਸੇਵਾ, ਕਾਹਨਗੜ ਵਿਖੇ ਬਜ਼ੁਰਗ ਮਾਤਾ ਦਾ ਘਰ ਡਿੱਗਣ ਤੇ 15000 ਦੀ ਸੇਵਾ, ਪਿੰਡ ਤੁੱਲੇਵਾਲ ਗਰੀਬ ਵਿਧਵਾ ਦੇ ਬਾਥਰੂਮ ਲਈ 11000 ਰੁਪਏ ਦੀ ਸੇਵਾ, ਪਿੰਡ ਕਲਵਾਨੂ ਵਿਖੇ ਕੱਚੇ ਅਧਿਆਪਕ ਦੇ ਮਕਾਨ ਡਿੱਗਣ ਤੇ 25000 ਰੁਪਏ ਦੀ ਸੇਵਾ, ਸਮਾਣੇ ਦੀ ਸਾਬਕਾ ਮਿਡ ਡੇ ਮੀਲ ਕੁੱਕ ਵੀ ਛੱਤ ਡਿੱਗਣ ਤੇ 15000 ਦੀ ਸੇਵਾ, ਪਿੰਡ ਰਾਮ ਨਗਰ ਚੁੰਨੀਵਾਲ ਘਰ ਡਿੱਗਣ ਤੇ 20000 ਰੁਪਏ ਦੀ ਸੇਵਾ, ਰੋਸ਼ਨਪੁਰ ਨੇੜੇ ਬਲੌਂਗੀ ਦੇਵੀਗੜ ਘਰ ਡਿੱਗਣ ਤੇ 20000 ਹਜ਼ਾਰ ਰੁਪਏ ਦੀ ਸੇਵਾ, ਦੂਧਣ ਸਾਧਾਂ ਨੇੜੇ ਦੇਵੀਗੜ੍ਹ ਗਰੀਬ ਪਰਿਵਾਰ ਦਾ ਮਕਾਨ ਡਿੱਗਣ ਤੇ 15000 ਹਜ਼ਾਰ ਰੁਪਏ ਦੀ ਸੇਵਾ, ਹੜ ਪ੍ਰਭਾਵਿਤ ਸਕੂਲ ਲੋਹ ਸਿੰਬਲੀ ਅਤੇ ਸੰਜਰਪੁਰ ਦੇ 227 ਬੱਚਿਆਂ ਨੂੰ ਬੈਗ ਕਾਪੀਆਂ ਅਤੇ ਹੋਰ ਸਟੇਸ਼ਨ ਸਮਾਨ 58465 ਦੀ ਸੇਵਾ, ਸਾਰੇ ਸਮਾਨ ਨੂੰ ਸਮਾਣੇ ਤੋਂ ਉੱਥੇ ਪਹੁੰਚਾਉਣ ਦਾ ਖਰਚ 1500 ਰੁਪਏ, ਹੜ ਪ੍ਰਭਾਵਿਤ ਜਿਲਾ ਅੰਮ੍ਰਿਤਸਰ ਨੂੰ 67000 ਰੁਪਏ ਦੀ ਸਹਾਇਤਾ ਅਤੇ ਹੜ ਪ੍ਰਭਾਵਿਤ ਜਿਲਾ ਗੁਰਦਾਸਪੁਰ ਨੂੰ 67000 ਰੁਪਏ ਸਹਾਇਤਾ ਭੇਜ ਦਿੱਤੀ ਗਈ। ਜਿਲਾ ਪ੍ਰਧਾਨ ਜਸਵਿੰਦਰ ਸਿੰਘ ਸਮੇਤ ਸਮੂਹ ਆਗੂਆਂ ਵੱਲੋਂ ਅਧਿਆਪਕਾਂ ਵੱਲੋਂ ਪਾਏ ਇਸ ਯੋਗਦਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਿੱਧੂ, ਸਪਿੰਦਰਜੀਤ ਸ਼ਰਮਾ, ਗੁਰਵਿੰਦਰ ਸਿੰਘ ਖੰਗੂੜਾ, ਟਹਿਲਵੀਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਹਿੰਮਤ ਸਿੰਘ ਖੋਖ, ਦੀਦਾਰ ਸਿੰਘ ਪਟਿਆਲਾ,ਹਰਦੀਪ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ,ਵਰਿੰਦਰ ਸਿੰਘ ਮਰੋੜੀ, ਗੁਰਵਿੰਦਰ ਸਿੰਘ ਧਾਨੇਠਾ, ਮਨਦੀਪ ਸਿੰਘ ਕਾਲਕੇ, ਜਸਵਿੰਦਰ ਪਾਲ ਸ਼ਰਮਾ, ਜਸਵੰਤ ਸਿੰਘ, ਰਜਿੰਦਰ ਸਿੰਘ ਜਵੰਦਾ, ਰਜਿੰਦਰ ਸਿੰਘ ਰਾਜਪੁਰਾ, ਡਾਕਟਰ ਬਲਜਿੰਦਰ ਸਿੰਘ ਰਾਜਪੁਰਾ, ਗੁਰਵਿੰਦਰ ਸਿੰਘ ਗਹੀਰ, ਗੁਰਵਿੰਦਰ ਸਿੰਘ ਤਰਖਾਣ ਮਾਜਰਾ, ਪ੍ਰਭਾਤ ਵਰਮਾ, ਭੁਪਿੰਦਰ ਸਿੰਘ ਕੌੜਾ ਅਤੇ ਅਮਨਦੀਪ ਸਿੰਘ ਬੋਪਾਰਾਏ ਨੇ ਵੀ ਸਭ ਅਧਿਆਪਕ ਸਾਥੀਆਂ ਦਾ ਹੜ ਪੀੜਤਾਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ।

Scroll to Top