ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਵੱਲੋਂ ਅਹਿਮ ਮੰਗਾਂ ਨੂੰ ਲੈਕੇ ਤਰਨ ਤਾਰਨ ‘ਚ ਵਿਸ਼ਾਲ ਝੰਡਾ ਮਾਰਚ ਕੀਤਾ ਗਿਆ – ਪੰਨੂ , ਲਹੌਰੀਆ

ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਵੱਲੋਂ ਅਹਿਮ ਮੰਗਾਂ ਨੂੰ ਲੈਕੇ ਤਰਨ ਤਾਰਨ ‘ਚ ਵਿਸ਼ਾਲ ਝੰਡਾ ਮਾਰਚ ਕੀਤਾ ਗਿਆ – ਪੰਨੂ , ਲਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਤਰਨਤਾਰਨ ਸ਼ਹਿਰ ਚ ਝੰਡਾ ਮਾਰਚ ਕਰਦਿਆਂ ਸਰਕਾਰ ਤੇ ਲਾਏ ਵਾਅਦਿਆਂ ਤੋਂ ਮੁਕਰਨ ਦੇ ਦੋਸ਼ ।ਝੰਡਾ ਮਾਰਚ ਦੀ ਸਮਾਪਤੀ ਸ਼ਹਿਰ ਵਿੱਚੋ ਹੁੰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਸਾਹਮਣੇ ਸਾਰਕਾਰ ਵਿਰੁਧ ਰੋਸ ਮੁਜਾਹਰਾ ਕਰਦਿਆ ਸਮਾਪਤੀ ਕੀਤੀ ਗਈ । ਪੁਾਰਣੀ ਪੈਨਸ਼ਨ , ਕੱਟੇ ਪੇੱਡੂ ਬਾਰਡਰ ਭੱਤੇ ,ਪੇ ਕਮਿਸ਼ਨ ਤਰੁਟੀਆਂ , ਡੀ .ਏ , ਏ ਸੀ ਪੀ , ਪੰਜਾਬ ਸਕੇਲ , ਸਪੈਸ਼ਲ ਕਾਡਰ ਅਧਿਆਪਕਾਂ ਨੂੰ ਪੂਰੇ ਲਾਭ ਦੇਕੇ ਪੱਕੇ ਕਰਨ ਸਮੇਤ ਸਭ ਵਿੱਤੀ ਤੇ ਵਿਭਾਗੀ ਮੰਗਾਂ ਦੇ ਹੱਲ ਨਾ ਹੋਣ ਤੇ ਸਰਕਾਰ ਨੂੰ ਹੋਰ ਤਿਖੇ ਸੰਘਰਸ਼ ਦੀ ਚਿਤਾਵਨੀ । ਸਪੈਸ਼ਲ ਕਾਡਰ ਅਧਿਆਪਕਾਂ ਦੇ ਵੱਲੋ ਆਦਮੀ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਦੇ ਘਿਰਾਉ ਵਿੱਚ ਵੀ ਕੀਤੀ ਸ਼ਮੂਲੀਅਤ ਸਮਰਥਨ । ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸਰਕਾਰ ਨੂੰ ਭੁਗਤਣੇ ਪੈਣਗੇ ਗੰਭੀਰ ਸਿੱਟੇ । ਤਰਨਤਾਰਨ,26 ਅਕਤੂਬਰ – ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਵੱਲੋਂ ਆਪਣੀਆਂ ਹੱਕੀ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵੱਜੋਂ ਅੱਜ ਤਰਨ ਤਾਰਨ ਹਲਕੇ ਅੰਦਰ ਸਰਕਾਰ ਖ਼ਿਲਾਫ਼ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਨਿਕਲੇ ਇਸ ਵਿਸ਼ਾਲ ਰੋਸ ਮਾਰਚ ਦੌਰਾਨ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਤੇ ਸ਼ਹਿਰ ਵਿੱਚ ਜਬਰਦਸਤ ਝੰਡਾ ਮਾਰਚ ਕਰਦਿਆ l ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ , ਗੁਰਵਿੰਦਰ ਸਿੰਘ ਘੁੱਕੇਵਾਲੀ, ਸਤਵੀਰ ਸਿੰਘ ਰੌਣੀ ,ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਵਿੰਦਰ ਸਿੰਘ ਬੱਬੂ , ਹਰਜਿੰਦਰ ਹਾਂਡਾ ,ਲਖਵਿੰਦਰ ਸਿੰਘ ਸੇਖੋ , ਸਰਬਜੀਤ ਸਿੰਘ ਖਡੂਰ ਸਾਹਿਬ , ਨਰੇਸ਼ ਪਨਿਆੜ, ਅਸ਼ਵਨੀ ਫੱਜੂਪੁਰ, ਤਰਸੇਮ ਲਾਲ ਜਲੰਧਰ ਦਿਲਬਾਗ ਸਿਂਘ ਬੌਡੇ , ਜਗਨਂਦਨ ਸਿੰਘ , ਅਸ਼ੋਕ ਸਰਾਰੀ ਰਵੀ ਵਾਹੀ , ਸੋਹਨ ਸਿੰਘ ਮੋਗਾ ,ਸੁਰਿੰਦਰ ਕੁਮਾਰ ਮੋਗਾ, ਰਵੀ ਕਾਂਤ ਪੰਜਾਬ ਹਰਜੀਤ ਸਿੱਧੂ ਮਨਜੀਤ ਸਿੰਘ ਟਾਂਡਾ ਨੇ ਸਰਕਾਰ ਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਅੜੀਅਲ ਰਵਈਏ ਤੋਂ ਅਧਿਆਪਕਾਂ ਦੇ ਨਾਲ-ਨਾਲ ਸਮੁੱਚਾ ਮੁਲਾਜ਼ਮ ਵਰਗ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਵਿਖਾ ਕੇ ਸੱਤਾ ਹਥਿਆਉਣ ਵਾਲੀ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਹੱਕੀ ਮੰਗਾਂ ਨੂੰ ਮੰਨਣ ਦੇ ਬਾਵਜੂਦ ਵੀ ਲਾਗੂ ਕਰਨ ਕਰਨ ਦੀ ਬਜਾਏ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਵਿੱਤੀ ਤੇ ਵਿਭਾਗੀ ਮੰਗਾਂ ਨੂੰ ਮਨਵਾਉਣ ਲਈ ਜਿਨ੍ਹਾਂ ‘ਚ ਭੱਖਦੀਆਂ ਅਧਿਆਪਕ ਅਹਿਮ ਮੰਗਾਂ ਜਿਹਨਾਂ ਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੋਟੀਫੀਕੇਸ਼ਨ ਕਰਨ , ਛੇਵੇ ਪੇ ਕਮਿਸ਼ਨ ਵੱਲੋ ਈ ਟੀ ਟੀ ,ਹੈੱਡਟੀਚਰ , ਸੈਂਟਰ ਹੈੱਡਟੀਚਰ , ਬੀ ਪੀ ਈ ਓਜ ਨੂੰ ਦਿੱਤੇ ਗੁਣਾਂਕ 2.59 ਨੂੰ ਲਾਗੂ ਕਰਕੇ ਬਕਾਏ ਦੇਣ ਅਤੇ ਸਤਵੇਂ ਪੇ ਕਮਿਸ਼ਨ ਦਾ ਗਠਨ ,ਬੰਦ ਕੀਤੇ ਪੇਂਡੂ ਭੱਤੇ ,ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਬਕਾਏ ਦੇਣ ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ ,ਕੇਂਦਰੀ ਪੈਟਰਿਨ ਸਕੇਲ ਬੰਦ ਕਰਨ ਅਧਿਆਪਕਾਂ ਲਈ ਹੈਲਥ ਕਾਰਡ ਜਾਰੀ ਕਰਨ ,ਹੈਡ ਟੀਚਰਜ 1904 ਪੋਸਟਾਂ ਬਹਾਲ ਕਰਨ ,ਹੈਡ ਟੀਚਰਜ ਨੂੰ ਪ੍ਰਬਂਧਕੀ ਪੋਸਟ ਕਰਨ ,ਬੀ ਪੀ ਈ ਓਜ ਵਧੇ ਕੋਟੇ ਦਾ ਨੋਟੀਫੀਕੇਸ਼ਨ ਕਰਨ ਅਤੇ ਪਹਿਲਾਂ ਵਾਂਗ ਗਜਟਿਡ ਅਧਿਕਾਰੀ ਐਲਾਨਣ,ਸਾਰੀਆਂ ਪਰਮੋਸ਼ਨਾਂ ਹੈਡ ਟੀਚਰ ,ਸੈਂਟਰ ਹੈਡ ਟੀਚਰ , ਬੀ ਪੀ ਈ ਓਜ , ਮਾਸਟਰ ਕਾਡਰ ਪਰਮੋਸ਼ਨਾ ਸਮਾਂਬੱਧ ਕਰਨ , 180 ਈ ਟੀ ਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਸ਼ਰਤਾਂ ਬਹਾਲ ਰੱਖਣ , 6635 ਵਾਲੇ ਰੀਕਾਸਟ ਕੈਟਾਗਿਰੀਜ 117 ਸੇਵਾਵਾ ਜਾਰੀ ਰੱਖਣ ,ਗੈਰਵਿਦਿਅਕ /ਆਨਲਾਈਨ ਕੰਮਾਂ ਤੇ ਬੀ ਐਲ ਓਜ ਡਿਊਟੀਆਂ ਦਾ ਖਾਤਮਾ ਕਰਨ , ਐਸੋਸੀਏਟ ਅਤੇ ਅਸਿਸਟੈਂਟ ਐਸੋਸੀਏਟ ਅਤੇ ਨਾਨ ਟੀਚਿੰਗ ਸਟਾਫ ਰੈਗੂਲਰ ਕਰਨ ,ਰਹਿੰਦੇ 120 ਐਸ ਟੀ ਆਰ ਰੈਗੂਲਰ ਕਰਨ , ਪਰਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ, ਪਰਾਇਮਰੀ / ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਰੈਗੂਲਰ ਭਰਤੀ,ਸਕੂਲਾਂ ਦੇ ਆਨਲਾਈਨ ਕੰਮਾਂ ਲਈ ਡਾਟਾ ਐਂਟਰੀ ਅਪਰੇਟਰ ਪੋਸਟ ,ਹਰੇਕ ਸਕੂਲ ਚ ਸਫਾਈ ਸੇਵਕ ਮਾਲੀ ਦੇਣ ਦੀ ਪੁਰਜੋਰ ਮੰਗ ਕੀਤੀ ਗਈ ।ੁਮੰਗਾਂ ਦੀ ਪੂਰਤੀ ਲਈ ਅਤੇ ਜ਼ਿਮਨੀ ਚੋਣ ਵਾਲੇ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨਕਾਮੀਆਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਅੱਜ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਸਰਕਾਰ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ। ਜੇਕਰ ਯੋਗ ਹੈ ਕਿ ਇਸ ਝੰਡਾ ਮਾਰਚ ਦੌਰਾਨ ਇਕੱਤਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ। ਝੰਡਾ ਮਾਰਚ ਦੀ ਸਮਾਪਤੀ ਸ਼ਹਿਰ ਵਿੱਚੋ ਹੁੰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਸਾਹਮਣੇ ਸਾਰਕਾਰ ਵਿਰੁਧ ਰੋਸ ਮੁਜਾਹਰਾ ਕਰਦਿਆ ਸਮਾਪਤੀ ਕੀਤੀ ਗਈ । ਇਸ ਦੌਰਾਨ ਉਪਰੋਕਤ ਤੋਂ ਇਲਾਵਾ ਪੰਜਾਬ ਭਰ ਦੇ ਦੇ ਵੱਖ ਵੱਖ ਜਿਲਿਆ ਚੋ ਅਮ੍ਰਿਤਪਾਲ ਸਿੰਘ ਸੇਖੋਂ ਹਰਜੀਤ ਸਿੰਘ ਸਿੱਧੂ ਅਸ਼ੋਕ ਕੁਮਾਰ ਸਰਾਰੀ ਸੁਰਜੀਤ ਸਮਰਾਟ ਹਰਜਿੰਦਰ ਸਿੰਘ ਚੌਹਾਨ ਪ੍ਰਭਜੋਤ ਸਿੰਘ ਦੁਲਾਨੰਗਲ ਮਨੋਜ ਘਈ ਨਵਦੀਪ ਸਿੰਘ ਅੰਮ੍ਰਿਤਸਰ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਪਰਮਬੀਰ ਸਿੰਘ ਰੋਖੇ ਗੁਰਦੀਪ ਸਿੰਘ ਸੈਣੀ ਹਰਪਿੰਦਰ ਸਿੰਘ ਤਰਨਤਾਰਨ ਸਤਬੀਰ ਸਿਂਘ ਕਾਹਲੋ , ਜਸਵਿੰਦਰ ਸਿਂਘ ਮਨਜੀਤ ਸਿੰਘ ਬੌਬੀ ਜਨਕਰਾਜ ਮੁਹਾਲੀ ਚਰਨਜੀਤ ਸਿੰਘ ਫਿਰੋਜ਼ਪੁਰ ਅਵਤਾਰ ਸਿਂਘ ਭਲਵਾਨ ਰਮਨ ਕੁਮਾਰ ਪਠਾਨਕੋਟ ਰਜਿੰਦਰ ਸਿੰਘ ਰਾਜਾਸਾਂਸ਼ੀ ਸਰਬਜੋਤ ਸਿੰਘ ਲਵਪ੍ਰੀਤ ਸਿੰਘ , ਮਲਕੀਤ ਸਿੰਘ ਭੁੱਲਰ ,ਮਨਿੰਦਰ ਸਿੰਘ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਗੁਰਪ੍ਰੀਤ ਸਿੰਘ ਥਿੰਦ , ਮਨਜੀਤ ਸਿੰਘ ਪਾਰਸ ਜਸਵਿੰਦਰ ਸਿੰਘ ਤਰਨਤਾਰਨ ਅਮਰਜੀਤ ਸਿੰਘ ਬੁੱਘਾ , ਗੁਰਲਵਦੀਪ ਸਿੰਘ ਢਿੱਲੋ , ਗੁਰਵੇਲ ਸਿੰਘ ਲਹੌਰੀਆ ਸੁਖਚੈਨ ਸਿਂਘ, ਜਸਵਿੰਦਰ ਪਾਲ ਸਿੰਘ , ਦਲਜੀਤ ਸਿੰਘ ,ਗੁਰਲਾਲ ਸਿੰਘ ਯਾਦਮਨਿੰਦਰ ਸੁਖਜਿੰਦਰ ਸਿੰਘ , ਇੰਦਰਜੀਤ ਸਿੰਘ ਨਿਸ਼ਾਨ ਸਿੰਘ , ਹਰਮਨ ਸਿੰਘ ਸਰਹਾਲੀ ਰਵਿੰਦਰ ਸ਼ਰਮਾ ਮਨਪ੍ਰੀਤ ਸਿੰਘ ਅਜੇ ਕੁਮਾਰ ਨਿਰਮਲ ਸਿੰਘ ਹਰਮਨਦਜਤਿੰਦਰ ਸਿੰਘ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਵੱਖ ਵੱਖ ਜਿਲਿਆ ਤੋ ਸਟੇਟ , ਜਿਲਾ ਅਤੇ ਬਲਾਕ ਆਗੂ ਵੱਡੀ ਗਿਣਤੀ ਚ ਸ਼ਾਮਿਲ ਸਨ ।

Scroll to Top