ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਵੱਲੋਂ ਖੇਡ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਖਿਡਾਰੀਆਂ ਦਾ ਵਧਾਇਆ ਉਤਸ਼ਾਹ

ਬੀਪੀਈਓ ਪ੍ਰਮੋਮ ਕੁਮਾਰ ਵੱਲੋਂ ਕੀਤੀ ਗਈ ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨ

ਬੀਪੀਈਓ ਸੁਨੀਲ ਕੁਮਾਰ ਨੇ ਉਚੇਚੇ ਤੌਰ ਤੇ ਕੀਤੀ ਸਿਰਕਤ

ਵੱਖ ਵੱਖ ਖੇਡਾਂ ਵਿੱਚ ਵੇਖਣ ਨੂੰ ਮਿਲੇ ਫਸਵੇਂ ਮੁਕਾਬਲੇ

ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਜਿ਼ਲ੍ਹੇ ਦੇ ਬਲਾਕ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਤੀ ਹੋਈ।
ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਇਨਾਮ ਵੰਡ ਸਮਾਰੋਹ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਨੇ ਸ਼ਿਰਕਤ ਕਰਕੇ ਨਿੱਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹਨਾਂ ਖੇਡਾਂ ਵਿਚ ਕਲੱਸਟਰ ਕਰਨੀ ਖੇੜਾ, ਜੰਡਵਾਲਾ ਖਰਤਾ, ਸਲੇਮਸ਼ਾਹ, ਚਾਨਣ ਵਾਲਾ,ਸੈਂਟਰ ਨੰ 2 ਅਤੇ ਸੈਂਟਰ ਨੰ 3 ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।
ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਖੋਖੋ ਕੁੜੀਆਂ ਦੇ ਮੁਕਾਬਲੇ ਵਿਚ ਸੈਟਰ ਚਾਨਣ ਵਾਲਾ ,ਖੋ ਖੋ ਮੁੰਡੇ ਸੈਂਟਰ ਜੰਡਵਾਲ ਖਰਤਾ, ਨੈਸ਼ਨਲ ਕਬੱਡੀ ਕੁੜੀਆਂ ਸੈਂਟਰ ਨੰ 2,ਸਰਕਲ ਕਬੱਡੀ ਸੈਂਟਰ ਨੰ 3 ਜੇਤੂ ਰਿਹਾ।ਇਸ ਦੇ ਨਾਲ 100 ਮੀ ਰੇਸ ਮੁੰਡੇ ਮਨਦੀਪ ਸਿੰਘ ਮੁਹੰਮਦ ਅਮੀਰਾਂ,100 ਮੀਟਰ ਰੇਸ ਕੁੜੀਆਂ ਦੇ ਮੁਕਾਬਲੇ ਵਿੱਚ ਮਨਦੀਪ ਕੌਰ ਤੇਜਾ ਰੁਹੇਲਾ,400 ਮੀਟਰ ਲਵਸਪ੍ਰੀਤ ਬੱਖੂਸਾਹ ਅਤੇ ਅਵਿਨਾਸ ਮੁਹੰਮਦ ਪੀਰਾ , ਰਿਲੇਅ ਰੇਸ ਵਿੱਚ ਸੈਂਟਰ ਨੰ 2,ਗੋਲਾ ਸੁੱਟਣ ਮੁਕਾਬਲੇ ਵਿੱਚ ਸਮਰ ਸਿੰਘ ਨੂਰ ਮੁਹੰਮਦ ਅਤੇ ਸ਼ਗਨਪ੍ਰੀਤ ਕੌਰ ਝੁੱਗੇ ਮਹਿਤਾਬ ਸਿੰਘ 600 ਮੀਟਰ ਰੇਸ ਅਵਿਨਾਸ ਸਿੰਘ ਬੱਖੂਸਾਹ ਅਤੇ ਸਾਰਿਕਾ ਰਾਣੀ ਬੱਖੂਸਾਹ ਪਹਿਲਾਂ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਵਿੱਚ ਸੈਕਰਡ ਹਾਰਟ ਸਕੂਲ, ਸ਼ਤਰੰਜ ਮੁੰਡੇ ਸਰਵ ਹਿੱਤਕਾਰੀ ਸਕੂਲ, ਸ਼ਤਰੰਜ ਕੁੜੀਆਂ ਸੈਂਟਰ ਨੰ 3, ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਸੀਐਚਟੀ ਮਨੋਜ ਧੂੜੀਆ,ਮੈਡਮ ਰਚਨਾ ਸੇਠੀ,ਮੈਡਮ ਨੀਲਮ ਬਜਾਜ, ਮੈਡਮ ਪ੍ਰਵੀਨ ਕੌਰ,ਮੈਡਮ ਅੰਜੂ ਬਾਲਾ ਨੇ ਇਸ ਖੇਡ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।
ਸਟੇਟ ਸੰਚਾਲਨ ਗੋਬਿੰਦ ਕੁਮਾਰ ਅਤੇ ਮੈਡਮ ਨੀਤੂ ਅਰੋੜਾ ਵੱਲੋਂ ਬਾਖੂਬੀ ਕੀਤਾ ਗਿਆ। ਬਲਾਕ ਖੇਡ ਅਫ਼ਸਰ ਮੈਡਮ ਵੰਦਨਾ ,ਅਧਿਆਪਕ ਸਵੀਕਾਰ ਗਾਂਧੀ,ਨਿਸਾਤ ਅਗਰਵਾਲ, ਬਲਜੀਤ ਸਿੰਘ ਸੰਜਮ,ਰਜੀਵ ਚਗਤੀ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ,ਅਮਨਦੀਪ ਬਰਾੜ,ਸੁਰਿੰਦਰਪਾਲ ਸਿੰਘ,ਮਨੋਜ ਬੱਤਰਾ, ਬ੍ਰਿਜ ਲਾਲ,ਮੋਹਿਤ ਬੱਤਰਾ, ਸੁਖਵਿੰਦਰ ਸਿੱਧੂ,ਅਨਿਲ ਕੁਮਾਰ, ਸੁਰਿੰਦਰ ਕੁਮਾਰ,ਸੁਖਦੇਵ ਸਿੰਘ, ਨਰਿੰਦਰ ਕੁਮਾਰ,ਸੁਭ਼਼ਮ,ਰਾਜ ਕੁਮਾਰ ਖੱਤਰੀ,ਕਪਿਲ ਮੋਂਗਾ,ਵੈਭਵ,ਪ੍ਰਿੰਸ ਕੁਮਾਰ,ਮੇਜਰ ਸਿੰਘ, ਪ੍ਰਦੀਪ ਕੁੱਕੜ, ਵਿਕਰਮ,ਕਵਿੰਦਰ ਗਰੋਵਰ, ਸੁਮਿਤ ਬਜਾਜ,ਬ੍ਰਿਜ ਲਾਲ,ਪਵਨ ਕੁਮਾਰ, ਗੁਰਦੀਪ ਕੁਮਾਰ,ਰਾਜੇਸ ਕੁਮਾਰ, ਰਮਨ ਸੇਠੀ, ਸੋਰਭ ਧੂੜੀਆ,ਨਵਜੋਤ ਕੰਬੋਜ,ਧੀਰਜ ਕੁਮਾਰ, ਜਸਵਿੰਦਰ ਸਿੰਘ, ਅੰਕੁਸ਼ ਖੇੜਾ, ਵਰਿੰਦਰ ਕੁਮਾਰ, ਕ੍ਰਾਂਤੀ ਦਾਵੜਾ,ਅਨਿਲ ਜਾਸੂਜਾ,ਅਨੁਭਵ,ਸ਼ਗਨ ਲਾਲ, ਪ੍ਰਦੀਪ ਕੁੱਕੜ, ਕੁਲਦੀਪ ਸਿੰਘ,ਤੇਜਿੰਦਰ ਸਿੰਘ, ਸੰਜੀਵ ਅੰਗੀ,ਅਨੂਪ ਕੁਮਾਰ,ਸਾਹਿਲ ਕੁਮਾਰ,ਦੀਪਮ,ਮੈਡਮ ਮਮਤਾ ਸਚਦੇਵਾ,ਮੈਡਮ‌ ਸ਼ਾਲੂ ਗਰੋਵਰ,ਮੈਡਮ ਮਨਦੀਪ ਕੌਰ ,ਮੈਡਮ ਰਾਧਿਕਾ,ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Scroll to Top