
ਪੰਜਾਬ ਸਰਕਾਰ ਵੱਲੋ ਅਧਿਆਪਕਾਂ ਤੇ ਮੁਲਾਜਮਾਂ ਦੀ ਕੀਤੀ ਜਾ ਰਹੀ ਵਿੱਤੀ ਲੁੱਟ ਦੇ ਖਿਲਾਫ ਜਿਮਨੀ ਚੋਣ ਤਰਨ ਤਾਰਨ ਚ’ ਝੰਡਾ ਮਾਰਚ 26 ਅਕਤੂਬਰ ਨੂੰ ਹੋਵੇਗਾ – ਪੰਨੂ ਤੇ ਲਾਹੌਰੀਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਵਿੱਤੀ ਤੇ ਵਿਭਾਗੀ ਮੰਗਾਂ ਦੇ ਹੱਲ ਲਈ ਹੋਵੇਗਾ ਝੰਡਾ ਮਾਰਚ । ਪੁਰਾਣੀ ਪੈਨਸ਼ਨ ਬਹਾਲੀ ਲਈ ਵੀ 2 ਨਵੰਬਰ ਨੂੰ ਹੋ ਰਹੇ ਝੰਡਾ ਮਾਰਚ ਚ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ । ਲਾਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ,ਛੇਵੇ ਪੇ ਕਮਿਸ਼ਨ ਵੱਲੋ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਈ ਟੀ ਟੀ , ਹੈੱਡਟੀਚਰ , ਸੈਂਟਰ ਹੈੱਡਟੀਚਰ , ਬੀ ਪੀ ਈ ਓਜ ਨੂੰ ਦਿੱਤੇ ਵੱਧ ਗੁਣਾਂਕ 2.59 ਲਾਗੂ ਕਰਨ ,ਬੰਦ ਕੀਤੇ ਪੇਂਡੂ ਭੱਤੇ , ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ,ਹੈਡ ਟੀਚਰਜ ਦੀਆਂ 1904 ਪੋਸਟਾਂ ਮੁੜ ਬਹਾਲ ਕਰਨ ਵਾਲੀ ਵਿੱਤ ਵਿਭਾਗ ਨੂੰ ਆਈ ਪਰਪੋਜਲ ਪ੍ਰਵਾਨ ਕਰਨ 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇ – ਸਕੇਲ ਲਾਗੂ ਕਰਨ 180 ਈਟੀਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਪੰਜਾਬ ਸਕੇਲ ਲਾਗੂ ਕਰਨ,6635 ਈ ਟੀ ਟੀ ਭਰਤੀ ਚ ਰੀਕਾਸਟ ਕੈਟਾਗਿਰੀਜ 117 ਅਧਿਆਪਕਾਂ ਸੇਵਾਵਾਂ ਪੱਕੀਆ ਕਰਨ ,ਈ ਟੀ ਟੀ , ਹੈੱਡਟੀਚਰ ਸੈਂਟਰ ਹੈੱਡ ਟੀਚਰ ਤੇ ਬੀਪੀਈਓ ਨੂੰ ਵੱਧ ਪੇ ਸਕੇਲ ਦੇਕੇ ਵਿਸ਼ੇਸ਼ ਭੱਤੇ ਦੇਣ, ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ, ਪਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਨਹੀ ,ਅਸੋਸੀਏਟ ਅਤੇ ਅਸਿਸਟੈਂਟ ਅਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਨਹੀ ਕੀਤੇ ਜਾ ਰਹੇ ਅਤੇ ਕਈ ਵਿਭਾਗੀ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ । ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕੀਤੀ ਗਈ ਲੁੱਟ ਦੇ ਖਿਲਾਫ ਜਿਮਨੀ ਚੋਣ ਤਰਨਤਾਰਨ ਵਿੱਖੇ 26 ਅਕਤੂਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ । ਜਿਸਦੀ ਤਿਆਰੀ ਲਈ ਤਰਨਤਾਰਨ ਵਿੱਖੇ ਕੀਤੀ ਜਾ ਰਹੀ ਹੈ ਤਿਆਰੀ ਮੀਟਿੰਗ ਅਧਿਆਪਕ ਵਰਗ ਨੂੰ ਅਪੀਲ ਕੀਤੀ ਚੱਲੋ ਸਾਰੇ ਲੜੋ ਸਾਰੇ ਆਉ ਆਪਣੀਆ ਆਪਣੀਆ ਗੱਡੀਆ ਚੱਕੋ ਤੇ ਝੰਡਾ ਮਾਰਚ ਚ ਸ਼ਮੂਲੀਅਤ ਕਰੋ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ , ਦਲਜੀਤ ਸਿੰਘ ਲਾਹੌਰੀਆ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਆਦਿ ਆਗੂ ਹਾਜ਼ਰ ਸਨ l