ਸੈਂਟਰ ਖੰਨਾ 2 ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

ਸੈਂਟਰ ਖੰਨਾ 2 ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

ਨਿੱਕੇ ਖਿਡਾਰੀਆਂ ਵਿੱਚ ਵੇਖਣ ਨੂੰ ਮਿਲੇ ਵੱਡੇ ਮੁਕਾਬਲੇ – ਐਮ. ਸੀ. ਸੱਤਨਾਮ ਸਿੰਘ ਚੌਧਰੀ

ਵਿਦਿਆਰਥੀਆਂ ਨੇ ਲਿਆ
ਉਤਸ਼ਾਹ ਨਾਲ ਹਿੱਸਾ… ਪ੍ਰਿੰਸੀਪਲ ਜਸਦੇਵ ਸਿੰਘ ਗਿੱਲ

ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ/ਸਕੈਂਡਰੀ ਡਿੰਪਲ ਮਦਾਨ ਦੀ ਪ੍ਰੇਰਨਾ ਅਤੇ ਬੀਪੀਈਓ ਖੰਨਾ -2 ਰਣਜੋਧ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਸੈਂਟਰ ਖੰਨਾ 2ਦੀਆਂ‌ ਖੇਡਾਂ ਉਤਸ਼ਾਹ ਪੂਰਵਕ ਹੋਈਆਂ ਸੰਪਨ ਇਹ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ 9 ਦੀ ਹੈੱਡ ਟੀਚਰ ਦੀਪਮਾਲਾ ਸ਼ਰਮਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੁ ਤੇਗ ਬਹਾਦਰ ਦੇ ਗ੍ਰਾਊਂਡ ਵਿੱਚ ਕਰਵਾਈਆਂ ਗਈਆਂ।
ਸੀਐਚਟੀ ਅਮਰਜੀਤ ਕੌਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਪ੍ਰਿੰਸੀਪਲ ਸ ਜਸਦੇਵ ਸਿੰਘ ਗਿੱਲ ਨੇ ਕਿਹਾ ਕਿ ਸਿੱਖਿਆ ਵਿਭਾਗ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀਐੱਚਟੀ ਅਮਰਜੀਤ ਕੌਰ ਵੱਲੋਂ ਬਾਖੂਬੀ ਕੀਤੀ ਗਈ।
ਇਹਨਾਂ ਖੇਡਾਂ ਵਿਚ ਸੈਂਟਰ ਖੰਨਾ 2 ਦੇ ਸਮੂਹ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਐਮ ਸੀ ਮਾਡਲ ਟਾਊਨ ਸ ਸੱਤਨਾਮ ਚੌਧਰੀ ਉਚੇਚੇ ਤੌਰ ਤੇ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਦੀ‌ ਹੌਸਲਾ ਅਫ਼ਜ਼ਾਈ ਕੀਤੀ ਗਈ।ਇਹਨਾਂ ਖੇਡਾਂ ਦੀ ਸਫਲਤਾ ਲਈ ਮੁੱਖ ਪ੍ਰਬੰਧਕ ਦੀਪਮਾਲਾ ਸ਼ਰਮਾ, ਸੁਖਦੇਵ ਸਿੰਘ ਬੈਨੀਪਾਲ,ਹਰਦੀਪ ਸਿੰਘ ਬਹੋਮਜਰਾ, ਕੁਲਦੀਪ ਸਿੰਘ, ਗੁਰਪਿੰਦਰ ਸਿੰਘ,ਸ ਸੁਰਜੀਤ ਸਿੰਘ,ਸ ਭੁਪਿੰਦਰ ਸਿੰਘ, ਵਰਿੰਦਰ ਕੈਂਥ, ਭਗਵਾਨ ਸਿੰਘ, ਮਨਜੀਤ ਸਿੰਘ. ਅਮਨ ਸ਼ਰਮਾ,. ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ।

Scroll to Top