
ਕਲੱਸਟਰ ਪੱਧਰੀ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਇੱਕ-ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਡੇਰਾਬਸੀ/ਲਾਲੜੂ ਮਿਤੀ 13 ਅਕਤੂਬਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵ ਗਠਿਤ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਇੱਕ ਰੋਜ਼ਾ ਸਿਖਲਾਈ ਦੇਣ ਦਾ ਪ੍ਰੋਗਰਾਮ ਤਹਿਤ ਅੱਜ ਇੱਥੇ ਰਾਣੀ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਲੱਸਟਰ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਨੇੜੇ ਦੇ ਅੱਠ ਪਿੰਡਾਂ(ਤਸਿੰਬਲੀ,ਹੰਮਾਯੂਪੁਰ,ਕਸੋਲੀ,ਬਸੋਲੀ,ਧੀਰੇ ਮਾਜਰਾ,ਮੀਰਪੁਰ,ਬੜਾਣਾ ਅਤੇ ਬਰਟਾਣਾ) ਦੇ ਸਰਕਾਰੀ ਪ੍ਰਾਇਮਰੀ,ਮਿਡਲ,ਹਾਈ ਅਤੇ ਸੈਕੰਡਰੀ ਸਕੂਲਾਂ ਦੀਆਂ ਨਵ ਗਠਿਤ ਕੀਤੀ ਕਮੇਟੀ ਮੈਂਬਰਾਂ ਨੂੰ ਇੱਕ ਰੋਜ਼ਾ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਦਿਨ ਵਿੱਚ ਦੋ ਸੈਸ਼ਨ ਦੁਪਹਿਰ ਤੋਂ ਪਹਿਲਾਂ ਅਤੇ ਬਾਅਦ ਦੋ ਗਰੁੱਪ ਬਣਾ ਕੇ ਦਿੱਤੀ ਗਈ। ਕਲੱਸਟਰ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਰਿਸੋਰਸਪਰਸਨ ਲਿਆਕਤ ਅਲੀ ਨੇ ਕਮੇਟੀ ਮੈਂਬਰਾਂ ਨੂੰ ਸਿਖਲਾਈ ਦਿੱਤੀ,ਜਿਸ ਵਿੱਚ ਸਕੂਲਾਂ ਦੇ ਸਰਵਪੱਖੀ ਵਿਕਾਸ ਵਿੱਚ ਕਮੇਟੀ ਮੈਂਬਰਾਂ ਦੇ ਕੰਮ,ਸ਼ਕਤੀਆਂ, ਫਰਜ਼ ਅਤੇ ਯੋਗਦਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸਮੂਹ ਹਾਜ਼ਰੀਨ ਲਈ ਚਾਹ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ। ਦੋਨਾਂ ਸ਼ੈਸ਼ਨਾਂ ਵਿੱਚ ਕਰੀਬ 90 ਕਮੇਟੀ ਮੈਂਬਰਾਂ ਨੇ ਭਾਗ ਲਿਆ। ਇਸ ਦੇ ਨਾਲ ਹੀ ਧੀਰੇ ਮਾਜਰਾ ਅਤੇ ਹੋਰਨਾਂ ਪਿੰਡਾਂ ਤੋਂ ਵਿਸ਼ੇਸ਼ ਤੌਰ ਤੇ ਹੋਰਨਾਂ ਪਤਵੰਤਿਆਂ ਵਿੱਚ ਸਰਪੰਚ ਵੀ ਹਾਜ਼ਰ ਹੋਏ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੌਰ ਸਸਸਸ ਰਾਣੀ ਮਾਜਰਾ,ਸਪੈਸ਼ਲ ਇਨਵਾਇਟੀ ਮੈਂਬਰ ਹਰਵਿੰਦਰ ਸਿੰਘ ਬੜਾਣਾ ਅਤੇ ਸੁਰਿੰਦਰ ਸਿੰਘ ਤੁਰਕਾਂ ਅਤੇ ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ,ਹਰਵੀਰ ਸਿੰਘ,ਕੁਲਦੀਪ ਸਿੰਘ, ਗੁਰਜੀਤ ਕੌਰ,ਰੇਨੂੰ,ਰੋਹਿਤ ਕੁਮਾਰ ਅਧਿਆਪਕ ਵੀ ਸ਼ਾਮਲ ਸਨ।