ਬੋਰਡ ਪ੍ਰੀਖਿਆਵਾਂ ਦੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਫੀਸ ਮੁਆਫ਼ ਕੀਤੀ ਜਾਵੇ -ਬੀ ਐੱਡ ਫ਼ਰੰਟ

ਬੋਰਡ ਪ੍ਰੀਖਿਆਵਾਂ ਦੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਫੀਸ ਮੁਆਫ਼ ਕੀਤੀ ਜਾਵੇ -ਬੀ ਐੱਡ ਫ਼ਰੰਟ ਬੀ ਐੱਡ ਅੱਧਿਆਪਕ ਫ਼ਰੰਟ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅੱਠਵੀਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਬੱਚਿਆਂ ਦੀਆਂ ਸਲਾਨਾ ਪ੍ਰੀਖਿਆਵਾਂ ਫੀਸ ਅਤੇ ਸਰਟੀਫਿਕੇਟ ਫੀਸ ਤੁਰੰਤ ਮੁਆਫ਼ ਕੀਤੀਆਂ ਜਾਣ।ਪ੍ਰੈੱਸ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਆਗੂਆਂ ਪਰਗਟਜੀਤ ਸਿੰਘ ਕਿਸ਼ਨਪੁਰਾ ਅਤੇ ਤੇਜਿੰਦਰ ਸਿੰਘ ਮੋਹਾਲੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਜੇ ਤੱਕ ਵੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਰੁਜ਼ਗਾਰ ਨਹੀਂ ਮਿਲ ਰਿਹਾ ਜਿਸ ਕਰਕੇ ਜਿੱਥੇ ਘਰਾਂ ਦੇ ਗੁਜ਼ਾਰੇ ਕਰਨ ਵਿੱਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਲਾਨਾ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਫ਼ੀਸ ਰਾਸ਼ੀ ਦੇ ਭੁਗਤਾਨ ਤੋਂ ਇਹ ਪਰਿਵਾਰ ਅਸਮਰੱਥ ਹਨ।ਇਸ ਮੌਕੇ ਆਗੂਆਂ ਨੇ ਕਿਹਾ ਕਿ ਹੜ੍ਹਾਂ ਵਾਲੇ ਇਲਾਕਿਆਂ ਵਿੱਚ ਜ਼ਿਆਦਾ ਸਮੇਂ ਤੱਕ ਘਰਾਂ ਵਿੱਚ ਪਾਣੀ ਖੜ੍ਹਨ ਕਰਕੇ ਬੱਚਿਆਂ ਦੀਆਂ ਕਿਤਾਬਾਂ ਵੀ ਖਰਾਬ ਹੋ ਗਈਆਂ ਹਨ ਜਿਸ ਲਈ ਸਿੱਖਿਆ ਵਿਭਾਗ ਨੂੰ ਇਹਨਾਂ ਬੱਚਿਆਂ ਲਈ ਦੁਬਾਰਾ ਤੋਂ ਕਿਤਾਬਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।ਇਸ ਮੌਕੇ ਸੂਬਾ ਸਰਪ੍ਰਸਤ ਸੁਖਦਰਸ਼ਨ ਸਿੰਘ ਬਠਿੰਡਾ, ਦਪਿੰਦਰ ਸਿੰਘ ਢਿੱਲੋਂ ਫਾਜਿਲਕਾ, ਪਰਮਜੀਤ ਸਿੰਘ ਫਿਰੋਜ਼ਪੁਰ ,ਰਵਿੰਦਰ ਸਿੰਘ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਕਮਲਜੀਤ ਜਲੰਧਰ, ਹਰਵਿੰਦਰ ਸਿੰਘ ਬਰਨਾਲਾ, ਅਮਰਜੀਤ ਸਿੰਘ ਰੋਪੜ, ਰਵਿੰਦਰ ਸਿੰਘ ਲੁਧਿਆਣਾ, ਪਰਮਜੀਤ ਦੁੱਗਲ, ਮਨਦੀਪ ਸਿੰਘ ਲੁਧਿਆਣਾ, ਗੁਰਮੀਤ ਸਿੰਘ ਮੋਗਾ, ਸਤਿੰਦਰ ਸਚਦੇਵਾ ਫਾਜ਼ਿਲਕਾ, ਕੇਵਲ ਸਿੰਘ ਸ੍ਰੀ ਮੁਕਤਸਰ ਸਾਹਿਬ, ਰਾਜ ਕੁਮਾਰ ਟੋਨੀ ਫਰੀਦਕੋਟ, ਪਰਮਿੰਦਰ ਸਿੰਘ ਮੋਹਾਲੀ ਆਦਿ ਆਗੂ ਹਾਜ਼ਰ ਸਨ।

Scroll to Top