ਲੁਧਿਆਣਾ :-ਬਲਾਕ ਪੱਧਰੀ ਸਨਮਾਨ ਸਮਾਰੋਹ – ਅਧਿਆਪਕ ਦਿਵਸ ਦੇ ਮੌਕੇ ‘ਤੇ ਇੰਦੂ ਸੂਦ ਵੱਲੋਂ ਅਧਿਆਪਕਾਂ ਦਾ ਸਨਮਾਨ

ਬਲਾਕ ਪੱਧਰੀ ਸਨਮਾਨ ਸਮਾਰੋਹ – ਅਧਿਆਪਕ ਦਿਵਸ ਦੇ ਮੌਕੇ ‘ਤੇ ਇੰਦੂ ਸੂਦ ਵੱਲੋਂ ਅਧਿਆਪਕਾਂ ਦਾ ਸਨਮਾਨ – ਸਰਕਾਰੀ ਪ੍ਰਾਇਮਰੀ ਸਕੂਲ ਮੇਹਰਬਾਨ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ‘ਤੇ ਬਲਾਕ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਸ੍ਰੀਮਤੀ ਇੰਦੂ ਸੂਦ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਮਾਂਗਟ 2 ਨੇ ਕੀਤੀ।ਇਸ ਮੌਕੇ ‘ਤੇ ਬਲਾਕ ਮਾਂਗਟ 2 ਦੇ ਵੱਖ-ਵੱਖ ਸੈਂਟਰਾਂ ਦੇ ਸੈਂਟਰ ਹੈਡ ਟੀਚਰਾਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਮਾਣਮੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਸ੍ਰੀਮਤੀ ਸੁਰਿੰਦਰ ਕੌਰ (ਸੈਂਟਰ ਮੇਹਰਬਾਨ), ਚੇਤਨ ਕੁਮਾਰੀ (ਬਸਤੀ ਜੋਧੇਵਾਲ), ਮਨੀਸ਼ਾ ਭਾਟੀਆ (ਨੂਰਵਾਲਾ), ਰਮਿੰਦਰ ਸਿੰਘ (ਮੁੰਡੀਆਂ ਕਲਾਂ), ਰਣਜੀਤ ਸਿੰਘ (ਗੌਂਸਗੜ), ਤੇਜਪਾਲ ਕਲੇਰ, ਗੁਰਦੀਪ ਸਿੰਘ ਸੈਣੀ, ਅਜੇ ਕੁਮਾਰ (ਆਈ.ਈ.ਆਰ.ਟੀ.), ਰਾਜਨ ਕੁਮਾਰ (ਇੰਦਰਾ ਕਲੋਨੀ), ਮਹਿੰਦਰ ਪਾਲ (ਜਮਾਲਪੁਰ ਲੇਲੀ), ਪੁਸ਼ਪਿੰਦਰ ਸਿੰਘ ਮੰਗਲ (ਟਾਂਡਾ), ਜਤਿੰਦਰ ਕੌਰ (ਕੁਲੀਏਵਾਲੇ), ਰਵਿੰਦਰ ਕੌਰ (ਬਾਜੜਾ), ਸਤਿੰਦਰ ਪਾਲ ਸਿੰਘ (ਸਸਰਾਲੀ), ਅਮਰ ਚੰਦ (ਇੰਦਰਾ ਕਲੋਨੀ), ਸੁਖਜਿੰਦਰ ਸਿੰਘ (ਫਾਂਬੜਾ), ਕਾਜਲ ਅਗਰਵਾਲ (ਮੁੰਡੀਆਂ ਕਲਾਂ), ਗੁਰਜੀਤ ਕੌਰ (ਖਾਸੀ ਕਲਾ), ਰਜਨੀ (ਜਮਾਲਪੁਰ ਅਵਾਣਾ), ਕੁਲਵੰਤ ਕੌਰ (ਕਾਰਾਬਾਰਾ), ਗੁਰਪ੍ਰੀਤ ਕੌਰ (ਜਹਾਂਗੀਰਪੁਰ), ਕਿਰਨ ਬਾਲਾ (ਗੜੀ ਤੋਂਗੜ), ਅਤੇ ਸੁਨੀਤਾ ਰਾਣੀ (ਬਸਤੀ ਜੋਧੇਵਾਲ) ਸ਼ਾਮਲ ਸਨ।ਸਮਾਰੋਹ ਦੌਰਾਨ ਸ੍ਰੀਮਤੀ ਇੰਦੂ ਸੂਦ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਦੇ ਕਾਰਨ ਹੀ ਸਿੱਖਿਆ ਪ੍ਰਣਾਲੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਨੇ ਸਾਰੇ ਸਿੱਖਿਆ ਸੇਵਕਾਂ ਨੂੰ ਤਨ-ਮਨ ਨਾਲ ਬੱਚਿਆਂ ਦੇ ਭਵਿੱਖ ਨੂੰ ਸੰਵਾਰਣ ਲਈ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ।ਸਮਾਰੋਹ ਵਿੱਚ ਬਲਾਕ ਦੇ ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ।

Scroll to Top