ਸਰਕਾਰ ਵੱਲੋ ਸਕੂਲਾਂ ਚ ਪ੍ਰੀ- ਪੇਡ ਮੀਟਰ ਲਗਾਉਣ ਨਾਲ ਬਿਜਲੀ ਬੰਦ ਹੋ ਜਾਣ ਤੇ ਗਰਮੀ ਚ’ ਬੱਚੇ ਤੇ ਅਧਿਆਪਕ ਵੱਡੀ ਮਾਨਸਿਕ ਪ੍ਰੇਸ਼ਾਨੀ ਵਿੱਚ – ਪੰਨੂ , ਲਾਹੌਰੀਆ

ਸਰਕਾਰ ਵੱਲੋ ਸਕੂਲਾਂ ਚ ਪ੍ਰੀ- ਪੇਡ ਮੀਟਰ ਲਗਾਉਣ ਨਾਲ ਬਿਜਲੀ ਬੰਦ ਹੋ ਜਾਣ ਤੇ ਗਰਮੀ ਚ’ ਬੱਚੇ ਤੇ ਅਧਿਆਪਕ ਵੱਡੀ ਮਾਨਸਿਕ ਪ੍ਰੇਸ਼ਾਨੀ ਵਿੱਚ – ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਗਰਮੀ ਦੇ ਦਿਨਾਂ ਚ ਬਿਨਾ ਪਾਣੀ ਬਿਜਲੀ ਬੱਚਿਆ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ l ਸਰਕਾਰ ਤੇ ਵਿਭਾਗ ਹੋਵੇਗਾ ਜਿਮੇਵਾਰ । ਐਲੀਮੈਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਵੱਲੋ ਸਰਕਾਰ ਤੇ ਵਿਭਾਗ ਦੀ ਸਖਤ ਨਿੰਦਾ ਕਰਦਿਆਂ ਅਧਿਕਾਰੀਆ ਨੂੰ ਮੰਗ ਪੱਤਰ ਪੇਸ਼ ਕਰਕੇ ਤੁਰੰਤ ਦਖਲ ਦੀ ਕੀਤੀ ਮੰਗ ।
ਸਰਕਾਰ ਸਕੂਲਾ ਲਈ ਪਰੀ ਪੇਡ ਮੀਟਰ ਤੁਰੰਤ ਬੰਦ ਕਰੇ l ਐਲੀਮੈਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਨੇ ਸਰਕਾਰ ਵੱਲੋ ਸਕੂਲਾਂ ਚ ਪਰੀ ਪੇਡ ਮੀਟਰ ਲਗਾਉਣ ਕਰਕੇ ਬਿਜਲੀ ਬੰਦ ਹੋਣ ਤੇ ਸਖਤ ਨਿੰਦਾ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ ਨੇ ਕਿਹਾ ਸਕੂਲਾਂ ਵਿੱਚ ਬਿਜਲੀ ਵਿਭਾਗ ਵੱਲੋ ਪਰੀ ਪੇਡ ਮੀਟਰ ਲਗਾ ਦਿਤੇ ਜਾਣ ਕਾਰਣ ਅਤੇ ਇਸ ਸਬੰਧੀ ਸਰਕਾਰ ਵੱਲੋ ਕੋਈ ਵੀ ਅਡਵਾਂਸ ਪੈਸੇ ਨਾ ਹੋਣ ਕਾਰਣ ਸਕੂਲਾਂ ਦੀ ਬਿਜਲੀ ਬੰਦ ਹੋ ਜਾਣ ਕਾਰਣ ਪਿਛਲੇ ਦਿਨਾਂ ਤੋ ਛੋਟੇ ਛੋਟੇ ਬੱਚੇ ਤੇ ਅਧਿਆਪਕ ਵੱਡੀ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ , ਗਰਮੀ ਦੇ ਦਿਨਾਂ ਚ ਬਿਨਾ ਪਾਣੀ ਬਿਜਲੀ ਬੱਚਿਆ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ ਹੈ ਜਦੋ ਕਿ ਬਿਨਾ ਬਿਜਲੀ ਨਾ ਪਾਣੀ ਪੀਣ ਲਈ ਤੇ ਬਾਥਰੂਮ ਟਾਰਿਲਟਸ ਲਈ ਅਤੇ ਨਾ ਪੱਖੇ ਚੱਲਣ ਕਾਰਣ ਬੱਚਿਆ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਹੋ ਗਿਆ ਹੈ । ਜਿਸਦਾ ਪਿਛਲੇ ਦਿਨਾਂ ਤੋ ਕਿਸੇ ਬਿਜਲੀ ਵਿਭਾਗ ਦੇ ਅਧਿਕਾਰੀਆ ਜਾ ਸਿਖਿਆ ਵਿਭਾਗ ਦੇ ਅਧਿਕਾਰੀਆ ਕੋਲ ਕੋਈ ਜਵਾਬ ਨਹੀ ਹੈ ਜਿਸ ਤੇ ਸਰਕਾਰ ਤੇ ਵਿਭਾਗ ਹੋਵੇਗਾ ਜਿਮੇਵਾਰ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਨੇ ਡਾਇਰੈਕਟਰ ਸਕੂਲ ਸਿਖਿਆ (ਐਲੀ )ਪੰਜਾਬ ਅਤੇ ਜਿਲਾ ਸਿੱਖਿਆ ਅਫਸਰ (ਐਲੀ) ਅੰਮ੍ਰਿਤਸਰ ਦੇ ਧਿਆਨ ਚ ਲਿਆਕੇ ਪੁਰਜੋਰ ਮੰਗ ਕਰਨ ਤੇ ਸਿਖਿਆ ਸਕੱਤਰ ਨੂੰ ਰਿਪੋਰਟ ਭੇਜੀ ਗਈ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਪਰੀ ਪੇਡ ਮੀਟਰ ਲੱਗਣ ਦੀ ਰਵਾਇਤ ਸ਼ੁਰੂ ਹੋ ਗਈ ਹੈ ਜਿਸ ਤਹਿਤ ਅੰਮ੍ਰਿਤਸਰ ਵਿੱਚ ਵੀ ਬਲਾਕ ਅੰਮ੍ਰਿਤਸਰ -2 ਦੇ ਸਟਕਾਰੀ ਐਲੀਮੈਟਰੀ ਸਕੂਲ ਮਕਬੂਲਪੁਰਾ ਦੇ ਵਿੱਚ ਬਿਜਲੀ ਬੰਦ ਹੋ ਜਾਣ ਕਾਰਣ ਬਹੁਤ ਵੱਡੀ ਗਿਣਤੀ ਸੈਕੜੇ ਪੜਦੇ ਬੱਚਿਆ ਮਾਨਸਿਕ ਪ੍ਰੇਸ਼ਾਨੀ ਚ ਹਨ । ਜੇਕਰ ਸਰਕਾਰ ਤੇ ਵਿਭਾਗ ਨੇ ਤੁਰਮਤ ਧਿਆਨ ਨਾ ਦਿਤਾ ਤਾਂ ਇਸੇ ਤਰਾਂ ਬਾਕੀ ਸਕੂਲ ਵੀ ਇਸ ਪਰੀ ਪੇਡ ਸਕੀਮ ਦੀ ਮਾਰ ਹੇਠ ਆ ਜਾਣਗੇ । ਜਿਸ ਸਬੰਧੀ ਸਰਕਾਰ ਵੱਲੋ ਸਿਖਿਆ ਵਿਭਾਗ ਵੱਲੋ ਕੋਈ ਅਗਾਊ ਫੰਡ ਨਹੀ ਹੈ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਅਡਵਾਂਸ ਪੈਸੇ ਪਾਉਣ ਦੀ ਗੱਲ ਕਹਿ ਰਹੇ ਹਨ । ਇਸ ਸਬਂਧੀ ਡਾਇਰੈਕਟਰ ਸਕੂਲ ਸਿਖਿਆ (ਐਲੀ )ਪੰਜਾਬ ਅਤੇ ਜਿਲਾ ਸਿੱਖਿਆ ਅਫਸਰ (ਐਲੀ) ਅੰਮ੍ਰਿਤਸਰ ਦੇ ਧਿਆਨ ਚ ਲਿਆਕੇ ਪੁਰਜੋਰ ਮੰਗ ਕਰਨ ਤੇ ਸਿਖਿਆ ਸਕੱਤਰ ਨੂੰ ਰਿਪੋਰਟ ਭੇਜੀ ਗਈ ਹੈ ਜਿਹਨਾਂ ਨੇ ਅੱਜ ਸ਼ਾਮ ਤੱਕ ਇਸਦਾ ਹੱਲ ਕਰਨ ਦੀ ਗੱਲ ਕਹੀ ਹੈ ।
ਆਗੂਆ ਨੇ ਸਰਕਾਰ ਤੇ ਵਿਭਾਗ ਦੀ ਸਖਤ ਬਿਧਾ ਕਰਦਿਆ ਕਿਹਾ ਕਿ ਇੱਕ ਪਾਸੇ ਸਰਕਾਰ ਮੁਫਤ ਬਿਜਲੀ ਦਾ ਹੋਕਾ ਪਿੱਟ ਰਹੀ ਹੈ ਦੂਸਰੇ ਪਾਸੇ ਸਕੂਲਾਂ ਚ ਗਰਮੀ ਦੇ ਦਿਨਾ ਵ ਨਵੀ ਸਕੀਮ ਨਾਲ ਬਿਜਲੀ ਬੰਦ ਕੀਤੀ ਜਾ ਰਹੀ ਹੈ । ਜੇਕਰ ਸਰਕਾਰ ਤੇ ਵਿਭਾਗ ਵੱਲੋ ਜਲਦ ਨਾ ਹੋਇਆ ਤਾਂ ਅਗਲੇ ਹਫਤੇ ਬੱਚੇ ਅਧਿਆਪਕ ਤੇ ਮਾਪੇ ਰੋਸ ਮਈ ਪਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਜਿਸਦੀ ਜਿਮੇਵਾਰੀ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆ ਦੀ ਹੋਵੇਗੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ, ਗੁਰਿੰਦਰ ਸਿੰਘ ਘੁੱਕੇਵਾਲੀ , ਜਤਿੰਦਰਪਾਲ ਸਿੰਘ ਰੰਧਾਵਾ , ਨਵਦੀਪ ਸਿੰਘ ਅੰਮ੍ਰਿਤਸਰ , ਪਰਮਬੀਰ ਸਿੰਘ ਰੋਖੇ , ਲਖਵਿੰਦਰ ਸਿੰਘ ਸੰਗੂਆਣਾ ,ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਥਿੰਦ ,ਤੇਜਇੰਦਰ ਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਜਤਿੰਦਰ ਸਿੰਘ ਲਾਵੇਂ , ਪਰਮਬੀਰ ਸਿੰਘ ਵੇਰਕਾ , ਜਸਵਿੰਦਰਪਾਲ ਸਿੰਘ ਜੱਸ , ਡਾ. ਗੁਰਪ੍ਰੀਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਹੇਰ , ਯਾਦਮਨਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਲ , ਰਜਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ , ਸੁਖਵਿੰਦਰ ਸਿੰਘ ਤੇੜੀ , ਰਵਿੰਦਰ ਸ਼ਰਮਾ ,ਪ੍ਰਮੋਦ ਸਿੰਘ , ਲਖਵਿੰਦਰ ਸਿੰਘ ਦਹੂਰੀਆਂ , ਰਣਜੀਤ ਸਿੰਘ ਸ਼ਾਹ , ਸੁਖਵਿੰਦਰ ਸਿੰਘ ਅੰਬ ਕੋਟਲੀ , ਗੁਰਲਾਲ ਸਿੰਘ ਸੋਹੀ ,ਮਨਪ੍ਰੀਤ ਸਿੰਘ ਸੰਧੂ , ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਸਿੰਘ ਬੁੱਟਰ ,ਗਗਨਦੀਪ ਸਿੰਘ ,ਸੁਖਜੀਤ ਸਿੰਘ ਸੁੱਖ ਸੋਹੀ ,ਹਰਿੰਦਰਜੀਤ ਸਿੰਘ ਸੰਧੂ , ਪਰਮਿੰਦਰ ਸਿੰਘ ਕੜਿਆਲ , ਅਰਜਿੰਦਰ ਸਿੰਘ ਸੁਪਾਰੀਵਿੰਡ , ਹਰਚਰਨ ਸਿੰਘ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ ,ਮਲਕੀਤ ਸਿੰਘ ਭੁੱਲਰ, , ਬਲਵਿੰਦਰ ਸਿੰਘ ਬੱਲ , ਪ੍ਰਦੀਪ ਸਿੰਘ ਕੰਬੋਅ ,ਜਗਦੀਪ ਸਿੰਘ ਮਜੀਠਾ , ਸਰਫਰਾਜ ਸਿੰਘ ਅੰਬ ਕੋਟਲੀ ਗੁਰਚਰਨ ਸਿੰਘ ਬੱਗਾ, ਜਸਵਿੰਦਰ ਸਿੰਘ ਭਿੰਡਰ ,ਸੁਲੇਖ ਸ਼ਰਮਾ , ਹਰਮਨਦੀਪ ਸਿੰਘ ਮਜੀਠਾ, ਵਿਨੋਦ ਕੁਮਾਰ , ਜਸਵਿੰਦਰਪਾਲ ਸਿੰਘ ਚਮਿਆਰੀ , ਸੁਖਚੈਨ ਸਿੰਘ ਸੋਹੀ , ਰਮਨਦੀਪ ਸਿੰਘ ਕਾਹਲੋਂ , ਰੁਪਿੰਦਰ ਸਿੰਘ ਰਵੀ ,ਮਲਕੀਅਤ ਸਿੰਘ ਵੱਲਾ , ਸੁਖਜਿੰਦਰ ਸਿੰਘ ਦੂਜੋਵਾਲ , ਦਵਿੰਦਰ ਕੁਮਾਰ , ਬਲਬੀਰ ਕੁਮਾਰ , ਨਵਜੋਤ ਸਿੰਘ ਲਾਡਾ ਬਿਕਰਮ ਸਿੰਘ ਮਟੀਆ , ਰਮਨਦੀਪ ਸਿੰਘ ਜੱਸੜ ,ਜਗਮੋਹਨ ਸਿੰਘ ਚੋਗਾਵਾਂ , ਧਰਮਿੰਦਰ ਸਿੰਘ ਮਾਨਾਂਵਾਲਾ , ਹਰਪ੍ਰੀਤ ਸਿੰਘ ਸਾਹਿਬ ਸਿੰਘ ਬੁਲਾਰਾ ਨਿਸ਼ਾਨਜੀਤ ਸਿੰਘ ਰਈਆ , ਬਲਜੀਤ ਸਿੰਘ ਧਾਰੀਵਾਲ, ਜਗਦੀਪ ਸਿੰਘ ਭੋਏਵਾਲੀ, ਕੰਵਲਦੀਪ ਸਿੰਘ ਥਿੰਦ ਗੁਰਿੰਦਰਜੀਤ ਸਿੰਘ ਬਾਬਾ ਰਈਆ ਅਮਨਦੀਪ ਸਿੰਘ ਪਵਾਰ, ਹਤਿੰਦਰ ਸਿੰਘ , ਕੰਵਲਦੀਪ ਸਿੰਘ ਬਾਬਾ ਰਾਜੀਵ ਕੁਮਾਰ ਵੇਰਕਾ ਸਰਬਜੀਤ ਸਿੰਘ , ਭੁਪਿੰਦਰ ਸਿੰਘ ਠੱਠੀਆਂ ,ਅਜੇ ਕੁਮਾਰ ਗੁਰਸ਼ਰਨ ਸਿੰਘ ਕੰਵਲਜੀਤ ਸਿੰਘ ਸੰਧੂ , ਗੁਰਪ੍ਰੀਤ ਸਿੰਘ ਨਵਾਂਪਿੰਡ ਸੰਦੀਪ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ , ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਸਰਬਜੀਤ ਸਿੰਘ ਹਰੀਆ , ਰਣਜੀਤ ਸਿੰਘ ਰਾਣਾ ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਮਲਵਿੰਦਰ ਸਿੰਘ , ਸੰਜੀਤ ਸਿੰਘ , ਮਨਜਿੰਦਰ ਸਿੰਘ ,ਹਰਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ , ਤਜਿੰਦਰ ਸਿੰਘ , ਮਨਦੀਪ ਸਿੰਘ ਧਾਰੀਵਾਲ . ਚਰਨਜੀਤ ਸਿੰਘ ਗੁਰਪ੍ਰੀਤ ਸਿੰਘ , ਜਗਜੀਤ ਸਿੰਘ ਤੇ ਹੋਰ ਆਗੂਆਂ ਨੇ ਪੁਰਜੋਰ ਮੰਗ ਕੀਤੀ ਹੈ ।*

Scroll to Top