ਫਾਜ਼ਿਲਕਾ, 4 ਮਈ 2026 ਡੀ.ਟੀ.ਐਫ. ਫਾਜ਼ਿਲਕਾ ਦੀ ਜਿਲ੍ਹਾ ਕਮੇਟੀ ਦਾ ਵਿਸਥਾਰ, ਪ੍ਰੇਮ ਕੰਬੋਜ ਮੀਤ ਪ੍ਰਧਾਨ ਚੁਣੇ*

*ਡੀ.ਟੀ.ਐਫ. ਫਾਜ਼ਿਲਕਾ ਦੀ ਜਿਲ੍ਹਾ ਕਮੇਟੀ ਦਾ ਵਿਸਥਾਰ, ਪ੍ਰੇਮ ਕੰਬੋਜ ਮੀਤ ਪ੍ਰਧਾਨ ਚੁਣੇ*: ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਜ਼ਿਲ੍ਹਾ ਫਾਜ਼ਿਲਕਾ ਦੀ ਜਨਰਲ ਬਾਡੀ ਇਕੱਤਰਤਾ ਅੱਜ ਅਬੋਹਰ ਵਿਖੇ ਸੂਬਾ ਆਗੂ ਅਤਿੰਦਰਪਾਲ ਘੱਗਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਜਥੇਬੰਦੀ ਦੇ ਕੰਮਾਂ ‘ਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਗਿਆ।ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰੇਮ ਕੰਬੋਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਜੋਗਿੰਦਰ ਧੰਜੂ ਨੂੰ ਬਲਾਕ ਪ੍ਰਧਾਨ ਖੁਈਆਂ ਸਰਵਰ, ਦਿਨੇਸ਼ ਸ਼ਰਮਾ ਨੂੰ ਬਲਾਕ ਪ੍ਰਧਾਨ ਅਬੋਹਰ 1 ਅਤੇ ਸ. ਬੱਗਾ ਸੰਧੂ ਨੂੰ ਬਲਾਕ ਸਕੱਤਰ ਚੁਣਿਆ ਗਿਆ। ਸਮੂਹ ਚੁਣੇ ਗਏ ਅਹੁਦੇਦਾਰਾਂ ਦਾ ਹਾਜ਼ਰ ਅਧਿਆਪਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਕੰਬੋਜ ਨੇ ਕਿਹਾ ਕਿ ਉਹ ਅਧਿਆਪਕਾਂ ਦੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਦੀ ਤੁਰੰਤ ਬਹਾਲੀ, ਪੁਰਾਣੇ ਤਨਖਾਹ ਸਕੇਲ ਲਾਗੂ ਕਰਨਾ,ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ, ਖਾਲੀ ਅਸਾਮੀਆਂ ਭਰਨੀਆਂ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ ਲਈ ਜਥੇਬੰਦਕ ਸੰਘਰਸ਼ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨਗੇ।ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਕੱਤਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ ਕਮੇਟੀ ਦੇ ਵਿਸਥਾਰ ਦਾ ਮਕਸਦ ਹਰ ਬਲਾਕ ‘ਚ ਇਕਾਈਆਂ ਸਰਗਰਮ ਕਰਕੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਲਾਮਬੰਦੀ ਕਰਨਾ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਦਲਜੀਤ ਸਫ਼ੀਪੁਰ,ਰਮਨ ਸਿੰਗਲਾ, ਜ਼ਿਲ੍ਹਾ ਵਿੱਤ ਸਕੱਤਰ ਅਮਰ ਲਾਲ, ਪ੍ਰੈੱਸ ਸਕੱਤਰ ਹਰੀਸ਼ ਕੁਮਾਰ,ਜਗਦੀਸ਼ ਸੱਪਾਂਵਾਲੀ,ਰਮੇਸ਼ ਸੱਪਾਂਵਾਲੀ ,ਨੌਰੰਗ ਲਾਲ,ਭਾਰਤ ਭੂਸ਼ਣ,ਬਲਜਿੰਦਰ ਗਰੇਵਾਲ ਅਤੇ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ‘ਚ ਅਧਿਆਪਕ ਆਗੂ ਹਾਜ਼ਰ ਸਨ।

Scroll to Top