ਹਲਕਾ ਬੱਲੂਆਣਾ ਦੇ ਵਿਧਾਇਕ ਵੱਲੋਂ ਸਕੂਲਾਂ ਵਿੱਚ ਨਵ–ਨਿਰਮਤ ਕਮਰਿਆਂ ਦਾ ਉਦਘਾਟਨੀ ਸਮਾਰੋਹ

ਹਲਕਾ ਬੱਲੂਆਣਾ ਦੇ ਵਿਧਾਇਕ ਵੱਲੋਂ ਸਕੂਲਾਂ ਵਿੱਚ ਨਵ–ਨਿਰਮਤ ਕਮਰਿਆਂ ਦਾ ਉਦਘਾਟਨੀ ਸਮਾਰੋਹ

ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਦੇ ਮੌਜੂਦਾ ਵਿਧਾਇਕ ਸ਼੍ਰੀ ਅਮਨਦੀਪ ਸਿੰਘ ‘ਗੋਲਡੀ ਮੁਸਾਫ਼ਿਰ’ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੱਕੜਾ ਅਤੇ ਸਰਕਾਰੀ ਹਾਈ ਸਕੂਲ ਕਾਲਾ ਟਿੱਬਾ ਵਿੱਚ ਨਵ–ਨਿਰਮਤ ਕਮਰਿਆਂ, ਕੰਪਿਊਟਰ ਲੈਬ ਅਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਅਤੇ ਬਲਾਕ ਸਮਿਤੀ ਹਲਕਾ ਬੱਲੂਆਣਾ ਦੇ ਚੇਅਰਮੈਨ ਸ. ਦਰਸ਼ਨ ਸਿੰਘ ਸੋਹਲ ਤੋਂ ਇਲਾਵਾ ਪਿੰਡ ਚੱਕੜਾ, ਕਾਲਾ ਟਿੱਬਾ, ਕਲੋਨੀ ਕਾਲਾ ਟਿੱਬਾ ਦੇ ਸਰਪੰਚ ਸਾਹਿਬਾਨ ਤੋਂ ਇਲਾਵਾ ਹੋਰ ਟੀਮ ਮੈਂਬਰ ਸ਼ਾਮਿਲ ਸਨ।

ਇਸ ਮੌਕੇ ਸ਼੍ਰੀ ਮੁਸਾਫ਼ਿਰ ਦੁਆਰਾ ਆਪਣੇ ਸੰਬੋਧਨ ਵਿੱਚ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਹਲਕਾ ਬੱਲੂਆਣਾ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪੰਜ–ਪੰਜ ਸਪਲਿਟ ਏ. ਸੀ. ਪ੍ਰਤੀ ਸਕੂਲ ਲਗਵਾਏ ਜਾਣਗੇ, ਤਾਂ ਜੋ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਕੂਲ ਵਿੱਚ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਇੱਕ ਚਿੱਤ ਹੋ ਕੇ ਪੜ੍ਹਾਈ ਕਰਕੇ ਜ਼ਿੰਦਗੀ ਦੇ ਵੱਡੇ ਮੁਕਾਮ ਸਰ ਕਰ ਸਕਣ।

ਇਸ ਸਮਾਰੋਹ ਵਿੱਚ ਵਿਧਾਇਕ, ਉਹਨਾਂ ਦੀ ਟੀਮ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਸ਼੍ਰੀ ਸਤੀਸ਼ ਕੁਮਾਰ, ਬੀਪੀਈਓ ਸ਼੍ਰੀ ਅਜੇ ਛਾਬੜਾ, ਬਲਾਕ ਨੋਡਲ ਅਫ਼ਸਰ ਸੀਐਚਟੀ ਸ਼੍ਰੀ ਅਭਿਜੀਤ ਵਧਵਾ, ਸੀਐਚਟੀ ਸ਼੍ਰੀ ਰਤਨ ਭੂਸ਼ਣ ਤੋਂ ਇਲਾਵਾ ਦੋਵਾਂ ਸਕੂਲਾਂ ਦੇ ਮੁਖੀ ਐਚਟੀ ਸ਼੍ਰੀ ਦਯਾ ਰਾਮ, ਹੈੱਡਮਾਸਟਰ ਸ਼੍ਰੀ ਦਿਨੇਸ਼ ਸ਼ਰਮਾ ਅਤੇ ਦੋਵਾਂ ਸਕੂਲਾਂ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ।

Scroll to Top