ਹੈੱਡ ਟੀਚਰ / ਸੈਂਟਰ ਹੈੱਡ ਟੀਚਰ ਪ੍ਰੋਮੋਸ਼ਨ ਸਬੰਧੀ ਈਟੀਯੂ ਅੰਮ੍ਰਿਤਸਰ (ਰਜਿ) ਦੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਹੋਈ ਮੀਟਿੰਗ – ਪੰਨੂ , ਲਾਹੌਰੀਆ

ਹੈੱਡ ਟੀਚਰ / ਸੈਂਟਰ ਹੈੱਡ ਟੀਚਰ ਪ੍ਰੋਮੋਸ਼ਨ ਸਬੰਧੀ ਈਟੀਯੂ ਅੰਮ੍ਰਿਤਸਰ (ਰਜਿ) ਦੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਹੋਈ ਮੀਟਿੰਗ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ 21 ਅਗਸਤ ਤੱਕ ਪ੍ਰਮੋਸ਼ਨ ਪੱਤਰ ਹੋਵੇਗਾ ਜਾਰੀ – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਵੱਲੋਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ ਨਾਲ ਹੈੱਡਟੀਚਰ /ਸੈਂਟਰ ਹੈੱਡਟੀਚਰ ਪ੍ਰਮੋਸ਼ਨ ਸਬੰਧੀ ਹੋਈ ਮੀਟਿੰਗ। ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਮਿਲੇ ਵਫਦ ਵੱਲੋ ਜਲਦ ਪ੍ਰਮੋਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿਣ ਤੇ ਗੱਲਬਾਤ ਕਰਦਿਆਂ ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ ਨੇ 21 ਅਗਸਤ ਤੱਕ ਹੈੱਡਟੀਚਰ ਪ੍ਰਮੋਸ਼ਨ ਲਈ ਪੱਤਰ ਜਾਰੀ ਕਰਨ ਲਈ ਕਹਿੰਦਿਆਂ ਸਬੰਧਿਤ ਦਫਤਰੀ ਅਮਲੇ ਨੂੰ ਆਦੇਸ਼ ਜਾਰੀ ਕਰਦਿਆ ਕਿਹਾ ਕਿ ਸਾਰੀਆਂ ਖਾਲੀ ਪੋਸਟਾਂ ਭਰਨ ਲਈ ਸਾਰੇ ਲੋੜੀਂਦੇ ਰਾਉਂਡ ਚਲਾ ਕੇ ਪ੍ਰੋਮੋਸ਼ਨਾ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੈਂਟਰ ਹੈੱਡਟੀਚਰ ਪ੍ਰੋਮੋਸ਼ਨ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਵੈਰੀਫਾਈ ਕਰਨ ਲਈ ਭੇਜੇ ਰੋਸਟਰ ਦੀ ਪ੍ਰਵਾਨਗੀ ਉਪਰੰਤ ਸੀ ਐਚ ਟੀ ਦੀ ਵੀ ਸਾਰੀਆਂ ਖਾਲੀ ਪੋਸਟਾਂ ਤੇ ਪ੍ਰਮੋਸ਼ਨ ਕਰਨ ਲਈ ਵੀ ਪ੍ਰਕ੍ਰਿਆ ਨਾਲ ਦੀ ਨਾਲ ਆਰੰਭੀ ਜਾ ਰਹੀ ਹੈ ਅਤੇ ਸੈਂਟਰ ਹੈੱਡਟੀਚਰ ਪ੍ਰੋਮੋਸ਼ਨ ਤੋਂ ਬਾਅਦ ਖਾਲੀ ਹੋਣ ਵਾਲੀਆਂ ਹੈੱਡਟੀਚਰ ਪੋਸਟਾਂ ਵੀ ਨਾਲ ਹੀ ਭਰੀਆਂ ਜਾਣਗੀਆਂ। ਅੱਜ ਦੀ ਮੀਟਿੰਗ ਵਿੱਚ ਮਾਸਟਰ ਕੇਡਰ ਪ੍ਰਮੋਸ਼ਨ ਲਈ ਸੀਨੀਆਰਤਾ ਵਿੱਚ ਸ਼ਾਮਿਲ ਹੋਣ ਤੋ ਰਹਿ ਗਏ ਨਾਮ ਲਿਸਟ ਵਿੱਚ ਸ਼ਾਮਿਲ ਕਰਨ ਲਈ ਕੱਲ੍ਹ ਤੱਕ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਭੇਜਣ ਲਈ ਕਿਹਾ ਗਿਆ ਤੇ ਅੱਜ ਸ਼ਾਮ ਤੱਕ ਬਲਾਕ ਦਫਤਰਾਂ ਵਿੱਚੋ ਅਜਿਹੇ ਰਹੇ ਗਏ ਕੇਸ ਮੰਗਵਾਏ ਗਏ , ਇਸਤੋਂ ਇਲਾਵਾ ਅਧਿਆਪਕਾਂ ਦੇ ਕਈ ਬਲਾਕ ਪੱਧਰ ਦੇ ਮਸਲੇ ਵੀ ਧਿਆਨ ਚ ਲਿਆਂਦੇ ਗਏ । ਇਸ ਹੋਈ ਮੀਟਿੰਗ ਉਪਰੰਤ ਯੂਨੀਅਨ ਨੇ ਆਪਣੀ ਮੀਟਿੰਗ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਲਈ ਕੌਮੀ ਪੱਧਰੀ ਪ੍ਰੋਗਰਾਮ ਤਹਿਤ 5 ਸਤੰਬਰ ਅਧਿਆਪਕ ਦਿਵਸ ਤੇ ਜਿਲ੍ਹਾ ਪੱਧਰ ਤੇ ਰੱਖੀ ਜਾ ਰਹੀ ਭੁੱਖ ਹੜਤਾਲ ਚ ਬੈਠਣ ਲਈ ਪ੍ਰੋਗਰਾਮ ਉਲੀਕਣ ਲਈ ਜਿਲ੍ਹਾ ਅਤੇ ਬਲਾਕ ਆਗੂਆਂ ਦੀ ਡਿਊਟੀਆਂ ਲਗਾਈਆ ਗਈਆਂ । ਇਸ ਸਮੇ ਮੀਟਿੰਗ ਵਿੱਚ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁੱਕੇਵਾਲੀ ,ਨਵਦੀਪ ਸਿੰਘ ਅੰਮ੍ਰਿਤਸਰ , ਪਰਮਬੀਰ ਸਿੰਘ ਰੋਖੇ ,ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ , ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਜਤਿੰਦਰ ਸਿੰਘ ਲਾਵੇਂ , ਜਸਵਿੰਦਰਪਾਲ ਸਿੰਘ ਜੱਸ , ਯਾਦਮਨਿੰਦਰ ਸਿੰਘ ਧਾਰੀਵਾਲ, ਰਜਿੰਦਰ ਸਿੰਘ ਰਾਜਾਸਾਂਸੀ , ਸੁਖਵਿੰਦਰ ਸਿੰਘ ਤੇੜੀ , ਰਵਿੰਦਰ ਸ਼ਰਮਾ , ਗੁਰਲਾਲ ਸਿੰਘ ਸੋਹੀ , ਪ੍ਰਮੋਦ ਸਿੰਘ, ਪਰਮਿੰਦਰ ਸਿੰਘ ਕੜਿਆਲ , ਹਰਚਰਨ ਸਿੰਘ ਸ਼ਾਹ ,ਜਗਦੀਪ ਸਿੰਘ ਮਜੀਠਾ , ਮੁਨੀਸ਼ ਸਲਹੋਤਰਾ, ਜਸਵਿੰਦਰਪਾਲ ਸਿੰਘ ਚਮਿਆਰੀ , ਰਮਨਦੀਪ ਸਿੰਘ ਕਾਹਲੋਂ , ਸੁਖਜਿੰਦਰ ਸਿੰਘ ਦੂਜੋਵਾਲ , ਨਵਜੋਤ ਸਿੰਘ ਲਾਡਾ , ਬਰਿੰਦਰ ਸਿੰਘ, ਜਗਮੋਹਨ ਸਿੰਘ ਚੋਗਾਵਾਂ , ਧਰਮਿੰਦਰ ਸਿੰਘ ਮਾਨਾਂਵਾਲਾ , ਹਰਪ੍ਰੀਤ ਸਿੰਘ, ਨਿਸ਼ਾਨਜੀਤ ਸਿੰਘ ਰਈਆ , ਗੁਰਿੰਦਰਜੀਤ ਸਿੰਘ ਬਾਬਾ ਰਈਆ, ਅਮਨਦੀਪ ਸਿੰਘ ਪਵਾਰ, ਰਾਜੀਵ ਕੁਮਾਰ ਵੇਰਕਾ, ਸਾਹਿਬ ਸਿੰਘ ਬੁਲਾਰਾ, ਲਵਪ੍ਰੀਤ ਸਿੰਘ ਢਪੱਈਆਂ, ਅਮਨਦੀਪ ਸਿੰਘ ਅਜਨਾਲਾ, ਕੰਵਲਜੀਤ ਸਿੰਘ ਰੋਖੇ, ਗੁਰਪ੍ਰੀਤ ਸਿੰਘ ਗੋਪੀ, ਰਾਕੇਸ਼ ਕੁਮਾਰ ਰਿਆੜ, ਨਵਨੀਤ ਕੁਮਾਰ,ਗੁਰਪ੍ਰੀਤ ਸਿੰਘ ਸਿੱਧੂ, ਬਿਕਰਮਜੀਤ ਸਿੰਘ ਰੋਖੇ, ਤੇਜਇੰਦਰਪਾਲ ਸਿੰਘ, ਜਸਬੀਰ ਸਿੰਘ, ਦਲਜਿੰਦਰ ਸਿੰਘ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਸਵਿੰਦਰ ਸਿੰਘ, ਲਵਪ੍ਰੀਤ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ ਲਹਿਰਾਗਾਗਾ ਗੁਰਬੀਰ ਸਿੰਘ ਸਮਰਾ ਤੇ ਹੋਰ ਆਗੂ ਸ਼ਾਮਿਲ ਸਨ ।

Scroll to Top