ਸਾਂਝੇ ਅਧਿਆਪਕ ਮੋਰਚੇ ਨੇ ਨਾਅਰੇਬਾਜੀ ਉਪਰੰਤ ਡੀ.ਐਸ.ਈ.(ਸੈ.ਸਿੱ.) ਅਤੇ (ਐ.ਸਿੱ.) ਨੂੰ ਸੋਂਪਿਆ ਰੋਸ ਪੱਤਰ

ਸਾਂਝੇ ਅਧਿਆਪਕ ਮੋਰਚੇ ਨੇ ਨਾਅਰੇਬਾਜੀ ਉਪਰੰਤ ਡੀ.ਐਸ.ਈ.(ਸੈ.ਸਿੱ.) ਅਤੇ (ਐ.ਸਿੱ.) ਨੂੰ ਸੋਂਪਿਆ ਰੋਸ ਪੱਤਰ

ਅਧਿਕਾਰੀਆਂ ਨੇ ਮੌਕੇ ‘ਤੇ ਹੀ ਬਦਲੀਆਂ ਦੇ ਸਟੇਸ਼ਨ ਚੋਣ ਲਈ ਹੁਕਮ ਕੀਤੇ ਜਾਰੀ

ਜਲੰਧਰ (          ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਡੇ ਵਫਦ ਨੇ ਨਵਪ੍ਰੀਤ ਸਿੰਘ ਬੱਲੀ, ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਜਿੰਦਰ ਪਾਇਲਟ, ਲਛਮਣ ਸਿੰਘ ਨਬੀਪੁਰ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਬਰਾੜ, ਹਰਜੰਟ ਸਿੰਘ ਬੋਡੇ, ਹਰਜੀਤ ਸਿੰਘ ਜੁਨੇਜਾ, ਸੁਲੱਖਣ ਸਿੰਘ ਬੇਰੀ, ਨਰੰਜਣਜੋਤ ਸਿੰਘ ਚਾਂਦਪੁਰੀ ਦੀ ਅਗਵਾਈ ਵਿੱਚ ਕੀਤੀ ਨਾਅਰੇਬਾਜੀ ਉਪਰੰਤ ਡਾਇਰੈਕਟਰ ਸਕੂਲ ਸਿੱਖਿਆ (ਸੈ.ਸਿੱ.) ਗੁਰਿੰਦਰ ਸਿੰਘ ਸੋਢੀ ਨੂੰ ਉਹਨਾਂ ਦੇ ਦਫ਼ਤਰ ਵਿਖੇ ਬਦਲੀਆਂ, ਪ੍ਰਮੋਸ਼ਨਾਂ ਸਮੇਤ ਅਧਿਆਪਕਾਂ ਦੇ ਸਮੁੱਚੇ ਮਸਲਿਆਂ ‘ਤੇ 23/07/2025 ਨੂੰ ਹੋਈ ਮੀਟਿੰਗ ਦੇ ਫੈਸਲੇ ਲਾਗੂ ਨਾ ਕਰਨ ‘ਤੇ ਰੋਸ ਪੱਤਰ ਸੌਂਪਿਆ।
ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਬਦਲੀਆਂ ਸਬੰਧੀ ਸਟੇਸ਼ਨ ਚੋਣ ਸ਼ੁਰੂ ਕਰਨ ਦੇ ਹੁਕਮ ਮੌਕੇ ‘ਤੇ ਹੀ ਜਾਰੀ ਕੀਤੇ ਅਤੇ ਤਰੱਕੀਆਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕੀਤੇ ਜਾਣ ਦਾ ਵਾਅਦਾ ਕੀਤਾ।
ਇਸੇ ਤਰ੍ਹਾਂ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀ. ਸਿੱ.) ਮੈਡਮ ਹਰਕੀਰਤ ਕੌਰ ਚਾਨੇ ਨੂੰ ਵੀ ਰੋਸ ਪੱਤਰ ਸੌਂਪਿਆ ਗਿਆ। ਇਸ ਸਮੇਂ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਹੇਠ ਲਿਖੀਆਂ ਮੰਗਾਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਭਰਤੀ ਅਤੇ ਪਦਉੱਨਤ ਹੋਏ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਵਿਚਾਰਨ ਦੀ ਮੰਗ ਰੱਖੀ ਗਈ। ਸਾਰੇ ਕਾਡਰਾਂ ਦੀਆਂ ਤਰੱਕੀਆਂ ਜਲਦ ਤੋਂ ਜਲਦ ਕਰਨ ਦੀ ਮੰਗ ਕੀਤੀ ਗਈ, ਡਾਇਰੈਕਟਰ ਵੱਲੋਂ ਜਵਾਬ ਸੀ ਕਿ ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀਆਂ ਤਰੱਕੀਆਂ ਅਤੇ ਈ.ਟੀ.ਟੀ.ਅਤੇ ਓ.ਸੀ.ਟੀ. ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਵੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ।ਵੋਕੇਸ਼ਨਲ ਮਾਸਟਰ ਕੇਡਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਤੁਰੰਤ ਕਰਨ। ਅਧਿਆਪਕ ਵਿਰੋਧੀ ਬਣੇ 2018 ਦੇ ਨਿਯਮਾਂ ਵਿੱਚ ਆਉਣ ਵਾਲੀ ਕੈਬਨਿਟ ਵਿੱਚੋਂ ਸੋਧ ਕਰਵਾਉਣ ਦਾ ਭਰੋਸਾ ਦਿੱਤਾ।ਕੰਪਿਊਟਰ ਅਧਿਆਪਕਾਂ ਉੱਪਰ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਰੱਖੀ ਗਈ। ਬਲ।ਰਿਕਾਸਟ ਕੀਤੇ ਅਧਿਆਪਕਾਂ, 29  ਮੁੱਖ ਅਧਿਆਪਕਾਂ ਅਤੇ 1158 ਕਾਲਜ ਲੈਕਚਰਾਰਾਂ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਗਿਆ ਅਤੇ ਕਿਸੇ ਅਧਿਆਪਕ ਦੀਆਂ ਸੇਵਾਵਾਂ ਖਤਮ ਨਾ ਕਰਨ ਤੇ ਸਹਿਮਤੀ ਪ੍ਰਗਟਾਈ।ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀ ਠੇਕੇ ਤੇ ਕੀਤੀ ਸੇਵਾ ਨੂੰ ਗਿਣਦਿਆਂ ਸੀ.ਐੱਸ.ਆਰ.ਦੇ ਰੂਲਾਂ ਅਨੁਸਾਰ ਛੁੱਟੀਆਂ ਦੇਣ ਉੱਪਰ ਸਹਿਮਤੀ ਬਣੀ। ਬੱਚਾ ਸੰਭਾਲ਼ ਛੁੱਟੀ, ਵਿਦੇਸ਼ ਛੁੱਟੀ, ਮੈਡੀਕਲ ਛੁੱਟੀ ਅਤੇ ਸੀਨੀਅਰ ਯੂਨੀਅਰ ਦੇ ਕੇਸਾਂ ਦੀ ਪ੍ਰਵਾਨਗੀ ਡੀ.ਡੀ.ਓ ਪੱਧਰ ਉੱਪਰ ਦੇਣ ਲਈ ਸਹਿਮਤੀ ਬਣੀ। ਬਦਲੀਆਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਮੰਗ ਰੱਖੀ ਗਈ। ਐੱਸ ਐੱਸ ਏ/ ਰਮਸਾ ਦੇ ਮੁੱਖ ਅਧਿਆਪਕਾਂ ਨੂੰ ਵੀ 8886 ਅਧਿਆਪਕਾਂ ਵਾਂਗ 01-04-2018 ਤੋਂ ਸੀਨੀਆਰਤਾ ਦੇਣ ਦੀ ਮੰਗ ਰੱਖੀ ਗਈ। ਰਮਸਾ ਅਧੀਨ ਭਰਤੀ ਲੈਬ ਅਟੈਂਡੈਂਟਾਂ ਅਤੇ ਰਹਿੰਦੇ 120 ਸਿੱਖਿਆ ਵਲੰਟੀਅਰਾਂ ਨੂੰ ਨਿਯਮਾਂ ਅਨੁਸਾਰ ਜਲਦੀ ਰੈਗੂਲਰ ਕਰਨ ਲਈ ਸਹਿਮਤੀ ਬਣੀ।
ਹਰੇਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿੱਚ ਕਲਰਕਾਂ ਦੀਆਂ ਦੋ ਅਸਾਮੀਆਂ ਦੇਣ, ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਖੇਡਾਂ ਦਾ ਸ਼ਡਿਊਲ ਸਹੀ ਕਰਨ, ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪ੍ਰੀ ਪ੍ਰਾਇਮਰੀ ਸਮੇਤ ਪ੍ਰਾਇਮਰੀ ਵਿੱਚ ਜਮਾਤਵਾਰ ਅਧਿਆਪਕ ਅਤੇ ਹੈੱਡ ਟੀਚਰ, ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਅਤੇ ਸੈਕੰਡਰੀ ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਦੀ ਅਸਾਮੀ ਦੇਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਗਿਆ। ਮਿਡ ਡੇ ਮੀਲ ਦੀ ਰਾਸ਼ੀ ਅਡਵਾਂਸ ਦੇਣ ਦੀ ਮੰਗ ਕਰਦਿਆਂ ਪੀ ਐਮ ਸ੍ਰੀ ਅਤੇ ਸਕੂਲ ਆਫ਼ ਐਮੀਨੈਂਸ ਦੀ ਬਜਾਇ ਸਾਰੇ ਸਕੂਲਾਂ ਨੂੰ ਇਕੋ ਜਿਹੀਆਂ ਸਹੂਲਤਾਂ  ਦੇਣ ਦੀ ਮੰਗ ਕੀਤੀ ਗਈ। ਸਮੂਹ ਸਕੂਲਾਂ ਵਿੱਚ ਦਰਜਾ ਚਾਰ ਦੀਆਂ ਖਾਲੀ ਅਸਾਮੀਆਂ ਦੀ ਪੂਰਤੀ ਕਰਨ, ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀਆਂ ਬਦਲੀਆਂ ਨੂੰ ਬਦਲੀ ਨੀਤੀ ਤਹਿਤ ਪੋਰਟਲ ਉੱਪਰ ਅਪਲਾਈ ਕਰਵਾਉਣ, 59 ਐਸ.ਐਲ.ਏ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਫਾਇਲ ਕੈਬਨਿਟ ਵਿੱਚ ਪੋਸਟਾਂ ਦੀ ਮੰਨਜੂਰੀ ਲਈ ਭੇਜੀ ਗਈ ਹੈ। ਕਰੋਨਾ ਸਮੇਂ ਕੱਟੀਆਂ ਮੈਡੀਕਲ ਅਤੇ ਕਮਾਈ ਛੁੱਟੀਆਂ ਨੂੰ ਕੋਆਰਨਟਾਈਨ ਛੁੱਟੀਆਂ ਵਿੱਚ ਤਬਦੀਲ ਕਰਨ, ਬੇਲੋੜੀ ਮੰਗੀ ਜਾਂਦੀ ਡਾਕ ਅਤੇ ਗੂਗਲ ਪ੍ਰੋਫਾਰਮੇ ਬੰਦ ਕਰਕੇ ਅਧਿਆਪਕਾਂ ਉੱਪਰ ਮਾਨਸਿਕ ਤਣਾਅ ਘੱਟ ਕਰਨ ਦੀ ਮੰਗ ਕੀਤੀ ਗਈ, 5178, 3704, 8886 ਆਦਿ ਦੇ ਹੋਏ ਅਦਾਲਤੀ ਫੈਸਲਿਆਂ ਨੂੰ ਜਨਰਲਾਈਜ ਕਰਕੇ ਵਿੱਤੀ ਲਾਭ ਦੇਣ ਤੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ ਵਿੱਤੀ ਮੰਗਾਂ ਪੁਰਾਣੀ ਪੈਨਸ਼ਨ ਸਕੀਮ, ਡੀ ਏ, ਏ ਸੀ ਪੀ, ਪੇਂਡੂ ਭੱਤੇ ਸਮੇਤ ਕੱਟੇ ਸਮੁੱਚੇ ਭੱਤੇ ਬਹਾਲ ਕਰਨ ਅਤੇ ਸੋਧਿਆ ਪੇ ਕਮਿਸ਼ਨ ਆਦਿ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਐਨ ਡੀ ਤਿਵਾੜੀ, ਗੁਰਬਿੰਦਰ ਸਿੰਘ ਸਸਕੌਰ, ਪ੍ਰਵੀਨ ਕੁਮਾਰ, ਨਰਿੰਦਰ ਨੂਰ, ਸੰਜੀਵ ਸ਼ਰਮਾ, ਰਵਿੰਦਰ ਪੱਪੀ, ਰਾਜੇਸ਼ ਕੁਮਾਰ ਅਮਲੋਹ, ਕ੍ਰਿਸ਼ਨ ਸਿੰਘ ਦੁੱਗਾਂ, ਪਰਮਿੰਦਰ ਭਾਰਤੀ, ਕੰਵਲਜੀਤ ਸੰਗੋਵਾਲ, ਧਰਮਿੰਦਰ ਠਾਕਰੇ, ਸਤਨਾਮ ਰੰਧਾਵਾ, ਜਗਤਾਰ ਸਿੰਘ ਫਜਲਪੁਰ, ਹਰਮਨਜੀਤ ਮੋਹਾਲੀ, ਰਣਜੀਤ ਸਿੰਘ ਰਬਾਬੀ, ਹਰੀਦੇਵ, ਸਰਦੂਲ ਸਿੰਘ, ਵਰਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਮੀਤ ਸਿੰਘ ਖ਼ਾਲਸਾ, ਹਰਚੰਦ ਬੱਲ ਆਦਿ ਆਗੂ ਹਾਜ਼ਰ ਸਨ।

Scroll to Top