
ਪੁਲਿਸ ਵੱਲੋਂ ਅਧਿਆਪਕਾਂ ਨੂੰ ਕੀਤਾ ਗ੍ਰਿਫਤਾਰ | ਫਾਜ਼ਿਲਕਾ /ਅਰਨੀਵਾਲਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਆਮਦ ਦੇ ਮੌਕੇ ’ਤੇ ਈਟੀਟੀ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ। ਇਥੇ ਦੱਸ ਦਈਏ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਲੀਡਰਾਂ ਦੇ ਇੱਥੇ ਸੂਬਾ ਪੱਧਰੀ ਸਮਾਗਮ ਵਿੱਚ ਪੁੱਜਣ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਕਾਫੀ ਮੁਸ਼ੱਕਤ ਕੀਤੀ ਗਈ ਸੀ। ਇਸ ਸਬੰਧ ਵਿੱਚ ਯੂਨੀਅਨ ਆਗੂਆਂ ਵੱਲੋਂ ਦੋਸ਼ ਲਾਏ ਗਏ ਉਹਨਾਂ ਦੇ ਬਹੁਤ ਸਾਰੇ ਆਗੂਆਂ ਨੂੰ ਫੜ ਕੇ ਥਾਣਿਆਂ ‘ਚ ਬੰਦ ਕੀਤਾ ਹੋਇਆ ਹੈ।
ਅੱਜ ਮੁੱਖ ਮੰਤਰੀ ਅਤੇ ਆਪ ਕੌਮੀ ਕਨਵੀਨੀਅਰ ਅਰਵਿੰਦ ਕੇਜਰੀਵਾਲ ਵੱਲੋਂ ਜਿਲਾ ਫਾਜਿਲਕਾ ਦੀ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਆਮਦ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਮਾਗਮ ਸਥਲ ਵੱਲ ਵਧਿਆ ਗਿਆ ਪਰ ਪੁਲਿਸ ਬਲ ਵੱਲੋਂ ਬੇਰੋਜ਼ਗਾਰ ਅਧਿਆਪਕਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਹਿਰਾਸਤ ਵਿੱਚ ਲੈ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ।
ਸਬੰਧੀ ਜਾਣਕਾਰੀ ਦਿੰਦਿਆਂ ਈਟੀਟੀ 5994 ਬੇਰੁਜ਼ਗਾਰ ਅਧਿਆਪਕਾਂ ਦੇ ਆਗੂਆ ਨੇ ਦਸਿਆ ਕਿ ਉਹਨਾਂ ਦੀ ਮੰਗ ਹੈ ਕਿ 5994 ਭਰਤੀ ਪੂਰੀ ਕੀਤੀ ਜਾਵੇ। ਪਰ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਦਰਜਨਾਂ ਬੇਰੁਜ਼ਗਾਰਾਂ ਨੂੰ ਚੁੱਕ ਕੇ ਥਾਣਿਆਂ ਚ ਡੱਕਿਆ ਗਿਆ, ਉਹਨਾਂ ਦੱਸਿਆ ਕਿ ਕੁਝ ਬੇਰੁਜ਼ਗਾਰ ਆਗੂਆਂ ਨੂੰ ਘਰਾਂ ਵਿਚੋਂ ਸਵੇਰੇ ਹੀ ਚੁੱਕਿਆ ਗਿਆ ਹੈ, ਤੇ ਬਾਕੀਆਂ ਨੂੰ ਅਰਨੀਵਾਲਾ ਬਜ਼ਾਰ ਵਿੱਚੋਂ ਚੁੱਕਿਆ ਗਿਆ। ਇਥੇ ਦੱਸ ਦੀ ਕਿ ਭਾਵੇਂ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਾਗਮ ਸਥਾਨ ਵੱਲ ਨਹੀਂ ਜਾਣ ਦਿੱਤਾ ਅਤੇ ਉਸ ਤੋਂ ਪਹਿਲਾਂ ਹੀ ਹਿਰਾਸਤ ਚ ਲੈ ਗਿਆ। ਪਰ ਫਿਰ ਵੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕਰਨ ਦੇ ਵਿੱਚ ਕਾਮਯਾਬ ਹੋ ਗਏ।