ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਸਘੰਰਸ਼ -ਮੁਲਾਜਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ

ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਸਘੰਰਸ਼ -ਮੁਲਾਜਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਹੁਣ ਇੱਕ ਅਗਸਤ ਦੀ ਥਾਂ ਚਾਰ ਅਗਸਤ ਨੂੰ ਹੋਵੇਗਾ ਪੁਰਾਣੀ ਪੈਨਸ਼ਨ ਬਹਾਲੀ ਲਈ ਰੋਸ ਮਾਰਚ ਬਹੁਤ ਹੀ ਸਤਿਕਾਰਯੋਗ ਐਨ.ਪੀ.ਐਸ ਮੁਲਾਜ਼ਮ ਸਾਥੀਓ ਅੱਜ ਮਾਨਯੋਗ ਜਗਦੀਦੀਪ ਕੰਬੋਜ ਗੋਲਡੀ ਐਮ.ਐਲ.ਏ ਹਲਕਾ ਜਲਾਲਾਬਾਦ ਜੀ ਨੂੰ ਉਹਨਾਂ ਦੀ ਕੋਠੀ ਜਲਾਲਾਬਾਦ ਵਿੱਚ ਮਿਲਿਆ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਇਕ ਅਗਸਤ ਨੂੰ ਜਿਲਾ ਫਾਜਲਿਕਾ ਦੇ ਵਿੱਚ ਆ ਰਹੇ ਹਨ। ਉਹਨਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਸਬੰਧੀ ਮੀਟਿੰਗ ਲਈ ਐਮ.ਐਲ.ਏ ਸ੍ਰੀ ਜਗਦੀਪ ਕੰਬੋਜ ਗੋਲਡੀ

ਨਾਲ ਗੱਲਬਾਤ ਕੀਤੀ ਗਈ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਵੱਲੋਂ ਐਮ.ਐਲ.ਏ ਸਾਹਿਬ ਨੂੰ ਯਾਦ ਕਰਵਾਇਆ ਗਿਆ,ਜਿਸ ਵਕਤ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਧਰਨਾ ਜਿਲਾ ਫਾਇਲਕਾ ਦੇ ਵਿੱਚ ਲਗਾਇਆ ਗਿਆ ਸੀ। ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਤੇ ਫਾਨਾਇਨਸ ਮਿਸਟਰ ਸ੍ਰੀ ਹਰਪਾਲ ਸਿੰਘ ਚੀਮਾ ਜੀ ਧਰਨਿਆ ਵਿੱਚ ਆਪ ਬੈਠ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਰਕਾਰ ਤੋਂ ਮੰਗ ਕਰਦੇ ਰਹੇ ਹਨ। ਉਸ ਵੇਲੇ ਮਜੂਦਾ ਕਾਂਗਰਸ ਸਰਕਾਰ ਤੇ ਪੂਰਾਣੀ ਪੈਨਸ਼ਨ ਬਹਾਲ ਨਾ ਕਰਣ ਤੇ ਕਈ ਤਰ੍ਹਾਂ ਦੇ ਇਲਾਜ ਲਗਾਤਾਰ ਲਗਾਉਂਦੇ ਰਹੇ ਹਨ।ਜਦੋਂ ਕਿ ਸਰਕਾਰ ਬਣਨ ਤੋਂ ਬਾਅਦ ਚਾਰ ਸਾਲ ਬੀਤ ਚੁੱਕੇ ਹਨ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਅਜੇ ਤੱਕ ਵੱਫਾ ਨਹੀਂ ਹੋਇਆ। ਉਸ ਵਾਅਦੇ ਨੂੰ ਯਾਦ ਕਰਾਉਣ ਲਈ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਂਝੇ ਤੌਰ ਤੇ ਸਰਕਾਰ ਨੂੰ ਜਗਾਉਣ ਲਈ ਪੰਜਾਬ ਪੱਧਰ ਤੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਰੋਸ ਮੁਜ਼ਾਰਾ ਧਰਨਾ ਇਕ ਅਗਸਤ ਨੂੰ ਕੀਤਾ ਜਾ ਰਿਹਾ ਹੈ ਜਿਲਾ ਫਾਜਲਿਕਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਇਕ ਤਰੀਕ ਨੂੰ ਆ ਰਹੇ ਹਨ। ਸਾਰੀ ਚੀਜ਼ ਨੂੰ ਮੁੱਖ ਰੱਖਦੇ ਹੋਏ ਇਕ ਤਰੀਕ ਦਾ ਧਰਨਾ ਸਾਰਿਆਂ ਦੀ ਸਹਿਮਤੀ ਨਾਲ ਚਾਰ ਅਗਸਤ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹੈਡ ਕੁਆਰਟਰ ਤੇ ਰੋਸ ਮਾਰਚ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਕਰਾਉਣ ਲਈ ਐਮ.ਐਲ.ਏ ਜਗਦੀਪ ਕੰਬੋਜ ਗੋਲਡੀ ਅਤੇ ਐਮ.ਐਲ.ਏ ਨਰਿੰਦਰ ਪਾਲ ਸਿੰਘ ਸਵਨਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਐਮ.ਐਲ.ਏ ਸ਼੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਸਹਿਮਤੀ ਦਿੱਤੀ ਗਈ ਕਿ ਯੂਨੀਅਨ ਦੀ ਮੀਟਿੰਗ ਜਰੂਰ ਕਰਵਾਈ ਜਾਵੇਗੀ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਜੇਕਰ ਲਾਰੇ ਲੱਪੇ ਲਾ ਕੇ ਮੀਟਿੰਗ ਨਾ ਕਰਵਾਈ ਗਈ ਤਾਂ ਮੁਲਾਜਮਾਂ ਵੱਲੋਂ ਵੱਡੇ ਪੱਧਰ ਤੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਵੱਲੋਂ ਪੰਜਾਬ ਸਰਕਾਰ ਦੀ ਅਤੇ ਫਾਜ਼ਿਲਕਾ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਇਸ ਮੌਕੇ ਹਾਜ਼ਰ ਯੂਨੀਅਨ ਆਗੂ ਪਰਮਜੀਤ ਸਿੰਘ ਸੋਰੇਵਾਲਾ,ਦਲਜੀਤ ਸਿੰਘ ਸਬਰਵਾਲ, ਅਮਨਦੀਪ ਸਿੰਘ ਫਾਜ਼ਿਲਕਾ, ਗੁਰਮੀਤ ਸਿੰਘ ਢਾਬਾ,ਰਾਜ ਕੁਮਾਰ ਸ਼ਰਮਾ,ਅਮਰਜੀਤ ਸਿੰਘ ਬਿੱਟੂ, ਸੋਨੂੰ ਕਪੂਰ,ਜੋਗਿੰਦਰ ਸਿੰਘ ਲਮੋਚੜ,ਗੁਰਮੇਲ ਸਿੰਘ ਮੌਜਾ,ਅੰਗਰੇਜ ਸਿੰਘ ਮਹਾਲਮ,ਸੁਨੀਲ ਕੁਮਾਰ ਗਾਬਾ,ਅਮਨ ਕੁਮਾਰ ਛਾਬੜਾ,ਰਮੇਸ਼ ਕੁਮਾਰ ਲਮੋਚੜ,ਮਹਿੰਦਰ ਸਿੰਘ ,ਰਕੇਸ਼ ਕੁਮਾਰ ਸਬਾਜਕੇ,ਹੰਸ ਰਾਜ ਗੁਮਾਨੀ ਵਾਲਾ,ਜੋਗਿੰਦਰ ਸਿੰਘ ਫਲੀਆਂਵਾਲਾ ,ਸ਼ਗਨ ਸਿੰਘ,ਜਸਪਾਲ ਸਿੰਘ ਟਿਵਾਣਾ,ਕੁਲਦੀਪ ਸਿੰਘ ਲਾਧੂਕਾ,ਰਜਿੰਦਰ ਸਿੰਘ ਫਤਿਹਗੜ੍ਹ,ਰੂਪ ਸਿੰਘ ਗਹਿਲੇਵਾਲਾ*

Scroll to Top