
ਬਲਾਕ ਫਾਜ਼ਿਲਕਾ-1 ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਹੋਈ ਸੰਪੰਨ
ਬਲਾਕ ਫਾਜ਼ਿਲਕਾ-1 ਦੇ ਵੱਖ-ਵੱਖ ਕਲਸਟਰ ਸਕੂਲਾਂ ਵਿੱਚ ਲਗਾਈ ਗਈ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ।
ਬਲਾਕ ਫਾਜ਼ਿਲਕਾ-1 ਦੇ ਵੱਖ-ਵੱਖ ਕਲਸਟਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਇੰਚਾਰਜ ਅਧਿਆਪਕਾਂ ਦੀ ਹੈਂਡ- ਮੇਡ ਮਟੀਰੀਅਲ ਬਣਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਰਾਣਾ ਵਿਖੇ ਲਗਾਈ ਗਈ। ਵਰਕਸ਼ਾਪਾਂ ਦਾ ਸਮੁੱਚਾ ਸੰਚਾਲਨ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਲ ਕੁਮਾਰ ਅਤੇ ਸੀਐਚਟੀ ਕੁਲਬੀਰ ਸਿੰਘ ਦੀ ਦੇਖ ਰੇਖ ਹੇਠਾਂ ਕੀਤਾ ਗਿਆ। ਸਟੇਟ ਹਦਾਇਤਾਂ ਅਨੁਸਾਰ ਹੈਂਡ-ਮੇਡ ਮੀਟੀਰੀਅਲ ਬਣਾਉਣ ਲਈ ਟੀਮ ਪ੍ਰਥਮ ਦੇ ਸਟੇਟ ਟੀਮ ਮੈਂਬਰ ਹਰਮੀਤ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਰੋਸ਼ਨ ਸਿੰਘ ਅਤੇ ਸਹਾਇਕ ਜ਼ਿਲ੍ਹਾ ਰਿਸੋਰਸ ਪਰਸਨ ਰੋਹਿਤ ਕੁਮਾਰ ਜੀ ਵੱਲੋਂ ਸਹਾਇਕ ਸਮਗਰੀ ਬਣਾਉਣ ਵਿੱਚ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਬਲਾਕ ਰਿਸੋਰਸ ਕੋਵਾਡੀਨੇਟਰ ਪ੍ਰਦੀਪ ਕੁਮਾਰ ਕੁਮਾਰ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਸਹਾਇਕ ਸਮਗਰੀ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਪੜ੍ਹਉਣ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗੀ ਅਤੇ ਟੀਮ ਪ੍ਰਥਮ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਅਤੇ ਸੀਐਚਟੀ ਕੁਲਬੀਰ ਸਿੰਘ ਦੀ ਸਮੁੱਚੇ ਪ੍ਰਬੰਧ ਦੀ ਸ਼ਲਾਘਾ ਕੀਤੀ ਗਈ।