
ਲੈਕਚਰਾਰ ਸਤਿੰਦਰਜੀਤ ਸਿੰਘ ਸੇਖੋਂ ਹੋਏ ਸੇਵਾ ਮੁਕਤ ਜੱਟ ਸਿੱਖ ਟੀਚਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਸਨਮਾਨ
ਸਿੱਖਿਆ ਦੇ ਖੇਤਰ ਵਿਚ ਵੱਡਾ ਨਾਂ ਕਮਾਉਣ ਵਾਲੇ ਅਨੇਕਾਂ ਵਿਦਿਆਰਥੀਆਂ ਦਾ ਜੀਵਨ ਸੰਵਾਰਨ ਵਾਲੇ ,ਮਿੱਠ ਬੋਲੜੇ ,ਨਿੱਘੇ ਸੁਭਾਅ ਦੇ ਮਾਲਕ ਹਰ ਇੱਕ ਲੋੜਵੰਦ ਦੇ ਕੰਮ ਆਉਣ ਵਾਲੇ ਲੈਕਚਰਾਰ ਕਮਿਸਟਰੀ ਸਰਦਾਰ ਸਤਿੰਦਰਜੀਤ ਸਿੰਘ ਸੇਖੋਂ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੀ 31 ਮਾਰਚ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਤੋ ਸੇਵਾ ਮੁਕਤ ਹੋ ਗਏ। ਇਸ ਸ਼ੁੱਭ ਮੌਕੇ ਤੇ ਜੱਟ ਸਿੱਖ ਟੀਚਰ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਇੱਕ ਸਾਦੇ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨੂੰ ਸਿਰੌਪਾ ਅਤੇ ਹੋਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਸੋਸੀਏਸ਼ਨ ਦੇ ਮੈਂਬਰਾ ਵੱਲੋਂ ਕਿਹਾ ਕਿ ਉਹਨਾਂ ਦੁਆਰਾ ਪੜ੍ਹਾਏ ਗਏ ਅਨੇਕਾਂ ਵਿਦਿਆਰਥੀ ਉਹਨਾਂ ਦੇ ਦਿਖਾਏ ਰਸਤੇ ਤੇ ਚਲਦਿਆਂ ਉੱਚ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਸਿੱਖਿਆ ਅਤੇ ਸਮਾਜ ਸੇਵਾ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਦੇ ਤਜਰਬਿਆਂ ਤੋਂ ਸਿੱਖਦੇ ਰਹਿਣਗੇ।ਸਮੂਹ ਮੈਂਬਰਾਂ ਵੱਲੋਂ ਉਹਨਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ।ਇਸ ਮੌਕੇ ਤੇ ਬਲਜਿੰਦਰ ਸਿੰਘ ਗਰੇਵਾਲ,ਲਵਜੀਤ ਸਿੰਘ ਗਰੇਵਾਲ, ਦਪਿੰਦਰ ਸਿੰਘ ਢਿੱਲੋ,ਰੁਪਿੰਦਰ ਸਿੰਘ ਬਰਾੜ,ਅਜੀਤ ਸਿੰਘ ਸੰਧੂ,ਦਵਿੰਦਰ ਸਿੰਘ ਮਾਨ,ਅਮਨਦੀਪ ਸਿੰਘ ਢਿਲੋਂ,ਅਮਨਦੀਪ ਸਿੰਘ ਬਰਾੜ,ਇੰਦਰਜੀਤ ਸਿੰਘ ਗਿੱਲ,ਕਰਨ ਬਰਾੜ,ਦਲਜੀਤ ਸਿੰਘ ਚੀਮਾ,ਪਰਵਿੰਦਰ ਸਿੰਘ ਵਾਂਦਰ,ਸੁਰਿੰਦਰ ਸਿੰਘ ਸੰਧੂ,ਹਰਵਿੰਦਰ ਸਿੰਘ ਤੂਰ (ਹੈਰੀ),ਮਨਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਰੰਧਾਵਾ, ਜਸ਼ਨਦੀਪ ਸਿੰਘ ਬਰਾੜ ਸਮੇਤ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।