
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਬੈਨਰ ਹੇਠ ਜਲੰਧਰ ਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਪੰਜਾਬ ਭਰ ਚੋ ਆਏ ਹਜ਼ਾਰਾਂ ਅਧਿਆਪਕਾਂ/ਮੁਲਾਜਮਾਂ ਕੱਢਿਆ ਰੋਸ ਮਾਰਚ – ਪੰਨੂ , ਲਹੌਰੀਆ ਐਲੀਮੈਂਟਰੀ ਟੀਚਰ ਯੂਨਿਟ ਪੰਜਾਬ ਰਜਿਸਟਰ ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਭਗਤ ਹਾਲ ਯਾਦਗਿਰੀ ਹਾਲ ਕੰਨਵੈਨਸ਼ਨ ਕਰਨ ਉਪਰੰਤ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਕੀਤਾ ਜ਼ਬਰਦਸਤ ਪ੍ਰਦਰਸ਼ਨ l ਐਸ.ਡੀ.ਐਮ.ਜਲੰਧਰ ਵੱਲੋ ਅਧਿਆਪਕਾਂ/ ਮੁਲਾਜ਼ਮਾਂ ਦੇ ਰੋਸ ਨੂੰ ਵੇਖਦਿਆਂ ਸਿੱਖਿਆ ਮੰਤਰੀ ਨਾਲ 30 ਮਾਰਚ ਮੀਟਿੰਗ ਦਾ ਦਿੱਤਾ ਲਿਖਤੀ ਪੱਤਰ । ਜਬਰੀ ਥੋਪੇ ਟੈਟ ਖਤਮ ਕਰਾਉਣ , ਵਿੱਤੀ ਮੰਗਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਹੱਲ ਲਈ ਗੂੰਜੇ ਸਰਕਾਰ ਵਿਰੁੱਧ ਜੋਰਦਾਰ ਨਾਹਰੇ । ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹਜ਼ਾਰਾਂ ਦੀ ਗਿਣਤੀ ਇਕੱਤਰ ਅਧਿਆਪਕਾਂ/ਮੁਲਾਜਮਾਂ ਨੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਰੋਸ ਵਜੋਂ ਲਈ ਇੱਕ ਕੰਨਵੈਨਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ,ਜਿਸ ਦੌਰਾਨ ਹਜ਼ਾਰਾਂ ਅਧਿਆਪਕਾਂ ਨੇ ਸਰਕਾਰ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ ਮਨਿਸਟਰੀਆਲ ਸਟਾਫ਼ ਐਸੋਸੀਏਸ਼ਨ ਪੰਜਾਬ, ਧਰਮਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੀ ਸਾਂਝੀ ਅਗਵਾਈ ‘ਚ ਅਧਿਆਪਕਾਂ/ਮੁਲਾਜਮਾਂ ਦੀਆ ਮੰਗਾਂ ਨੂੰ ਲੈ ਕੇ ਸਰਕਾਰ ਦਾ ਜੋਰਦਾਰ ਵਿਰੋਧ ਕਰਦਿਆਂ ਹੱਥਾਂ ‘ਚ ਤੱਖਤੀਆਂ ਤੇ ਕਾਲੇ ਝੰਡਿਆਂ ਨਾਲ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ਬਰੀ ਥੋਪੇ ਗਏ ਟੈੱਟ ਟੈਸਟ ਦੀ ਸ਼ਰਤ ਨੂੰ ਤੁਰੰਤ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਾਗੂ ਕਰਨ, 16 ਫ਼ੀਸਦ ਡੀ.ਏ. ਕਿਸ਼ਤਾਂ ਜਾਰੀ ਕਰਨ, ਬੰਦ ਕੀਤੇ ਪੇਂਡੂ, ਬਾਰਡਰ ਅਤੇ ਹੋਰ ਭੱਤੇ ਲਾਗੂ ਕਰਨ ,ਛੇਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ 200 ਰੁਪਏ ਜੰਜੂਆ ਟੈਕਸ ਖਤਮ ਕਰਨ, ਸਤਵਾਂ ਪੇ ਕਮਿਸ਼ਨ ਤੁਰੰਤ ਦੇਣ ,ਏ.ਸੀ.ਪੀ. ਲਾਗੂ ਕਰਕੇ ਅਗਲੇ ਗ੍ਰੇਡ ਦੇਣ, ਪੰਜਾਬ ਸਕੇਲ ਲਾਗੂ ਕਰਨ , ਕੱਚੇ ਮੁਲਾਜ਼ਮ ਪੂਰੇ ਲਾਭਾਂ ਸਮੇਤ ਪੱਕੇ ਕਰਨ, ਬੀ.ਪੀ.ਈ.ਓ. ਦਫਤਰਾਂ ‘ਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਕਟੌਤੀ ਕੀਤਿਆਂ ਰੈਗੂਲਰ ਕਰਨ, 245 ਕਮਰਸ ਲੈਕਚਰਾਰ ਦੀ ਰੀਵਰਸ਼ਨ ਬੰਦ ਕਰਨ ,ਕਲਰਕ ਟਾਈਪ ਟੈਸਟ ਛੋਟ ਦੇਣ ,ਗੈਰਵਿੱਦਿਅਕ /ਆਨਲਾਈਨ ਕੰਮ ਬੀ ਐਲ ਓਜ ਡਿਊਟੀਆਂ ਬੰਦ ਕਰਨ ਵਿਭਾਗੀ ਟੈਸਟ ਖਤਮ ਕਰਕੇ ਹਰੇਕ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਆਦਿ ਮੰਗਾਂ ਦੇ ਹੱਲ ਲਈ ਸਰਕਾਰ ਦਾ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਨਾਲ ਸੰਘਰਸ਼ਾ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਵੀ ਭਾਰੀ ਪੁਲਿਸ ਫੋਰਸ ਲਗਾਈ ਜਾਣ ਤੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਗੂਆਂ ਨੂੰ ਡਰਾਉਣ ਧਮਕਾਉਣ ਅਤੇ ਪੱਗਾਂ ਲਾਹੁਣ ਦੇ ਰਵੱਈਏ ਨੂੰ ਤੁਰੰਤ ਬੰਦ ਕਰੇ ਨਹੀ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਅੱਜ ਰੋਸ ਪ੍ਰਦਰਸ਼ਨ ਅਤੇ ਕੰਨਵੈਨਸ਼ਨ ਜਿਥੇ ਸਰਕਾਰ ਦੇ ਵਿਰੋਧ ਦੇ ਅਧਾਰਿਤ ਹੈ ਉਥੇ ਜਾਬਰ ਪੰਜਾਬ ਸਰਕਾਰ ਨੂੰ ਝੁਕਾਉਣ ਲਈ ਸਮੁੱਚੀਆਂ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਇੱਕ ਸਾਂਝੇ ਪਲੇਟਫਾਰਮ ਤੇ ਇੱਕ ਝੰਡੇ ਹੇਠ ਸਾਂਝੇ ਸੰਘਰਸ਼ ਲਈ ਇੱਕ ਅਪੀਲ ਵੀ ਹੈ। ਜਿਕਰਯੋਗ ਹੈ ਕਿ ਮੰਤਰੀ ਦੇ ਘਰ ਵੱਲ ਰੋਸ ਮਾਰਚ ਕੱਢ ਰਹੇ ਹਜ਼ਾਰਾਂ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਇਸ ਕੈਬਨਿਟ ਮੰਤਰੀ ਦੀ ਜਿਮਨੀ ਚੋਣ ਦੋਰਾਨ ਮੁੱਖ ਮੰਤਰੀ , ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੇ ਅਧਿਆਪਕ/ ਮੁਲਾਜਮ ਮੰਗਾਂ ਲੲੌ ਵੱਡੇ ਵਾਅਦੇ ਕੀਤੇ ਸਨ। ਅਧਿਆਪਕ / ਮੁਲਾਜਮਾਂ ਦੇ ਰੋਸ ਨੂੰ ਵੇਖਦਿਆਂ ਹੋਇਆਂ ਮੌਕੇ ਤੇ ਪਹੁੰਚੇ ਐਸ.ਡੀ.ਐਮ. ਅਤੇ ਤਹਿਸੀਲਦਾਰ ਵੱਲੋਂ ਮੌਕੇ ਤੇ ਹੀ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਉਕਤ ਅਧਿਆਪਕ ਆਗੂਆਂ ਦੀ ਸਿੱਖਿਆ ਮੰਤਰੀ ਨਾਲ 30 ਮਾਰਚ ਨੂੰ ਸਕੱਤਰੇਤ ਵਿਖੇ ਮੀਟਿੰਗ ਤਹਿ ਕਰਵਾਕੇ ਲਿਖਤੀ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਹੌਰੀਆ, ਗੁਰਮੀਤ ਸਿੰਘ ਭੁੱਲਰ , ਦਵਿੰਦਰ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਿਆੜ , ਗੁਰਿੰਦਰ ਸਿੰਘ ਘੁੱਕੇਵਾਲੀ , ਤਰਸੇਮ ਲਾਲ ਜਲੰਧਰ, ਨਰਿੰਦਰ ਸ਼ਰਮਾ, ਦਲਜੀਤ ਸਿੰਘ ਸਭਰਵਾਲ ,ਸੁਖਜੀਤ ਸਿੰਘ ਸੀ ਪੀ ਐਫ ਈ ਯੂ, ਗੁਰਮੁੱਖ ਸਿੰਘ ਬਾਬਾ ਅਧਿਆਪਕ ਦਲ, ਹਰਕ੍ਰਿਸ਼ਨ ਸਿੰਘ ਮੋਹਾਲੀ , ਨਰੇਸ਼ ਪਨਿਆੜ ਮਨੋਜ ਘਈ ,ਹਰਮਿੰਦਰ ਸਿੰਘ ਉੱਪਲ, ਲਖਵਿੰਦਰ ਸਿੰਘ ਸੇਖੋ ਦਿਲਬਾਗ ਸਿੰਘ ਬੌਡੇ, ਰਿਸ਼ੀ ਕੁਮਾਰ ਜਲੰਧਰ ,ਅਨੁਰਿਧ ਮੌਦਗਿਲ, ਧਰਮਿੰਦਰ ਸਿੰਘ ਫਰੀਦਕੋਟ, ਮਨਦੀਪ ਸਿੰਘ ਸੇਖੋਂ, ਜਗਨੰਦਨ ਸਿੰਘ ਫਾਜਿਲਕਾ, ਅਵਤਾਰ ਸਿੰਘ ਮਾਨ, ਪਰਮਪਾਲ ਸਿੰਘ ਮੋਗਾ ,ਸੁਖਵਿੰਦਰ ਸਿੰਘ ਧਾਮੀ, ਸੰਜੀਵ ਕਾਲਰਾ, ਅਸ਼ਵਨੀ ਫੱਜੂਪੁਰ , ਹਰਭਜਨ ਸਿਂਘ ਢਿੱਲੋ , ਸੁਰਿੰਦਰ ਕੁਮਾਰ ਮੋਗਾ , ਵਨੀਤ ਅਰੋੜਾ , ਸ਼ਮਸ਼ੇਰ ਸਿਂਘ ਮੋਗਾ ਹਰਜੀਤ ਸਿੰਘ ਸਿੱਧੂ , ਹਰਪ੍ਰੀਤ ਸਿੰਘ ਸਾਹਨੇਵਾਲ , ਪ੍ਰੀਤ ਭਗਵਾਨ ਸਿੰਘ , ਸੁਖਦੇਵ ਸਿੰਘ ਬੈਨੀਪਾਲ , ਅੰਮ੍ਰਿਤਪਾਲ ਸਿੰਘ ਸੇਖੋਂ,ਅਸ਼ੋਕ ਸਰਾਰੀ, ਬਲਜਿੰਦਰ ਸਿਂਘ ਸ਼ਾਾਂਤਪੁਰੀ ਗੁਰਵਿੰਦਰ ਸਿੰਘ ਬੱਬੂ, ਰਣਜੀਤ ਸਿੰਘ ਮੱਲਾ , ਚਰਨਜੀਤ ਸਿਂਘ ਪਰਮਬੀਰ ਸਿੰਘ ਰੋਖੇ, ਗੁਰਪ੍ਰੀਤ ਸਿੰਘ ਥਿੰਦ, ਇੰਦਰਪਾਲ ਸਿੰਘ ਗੁਰਦਾਸਪੁਰ ਬਲਵਂਤ ਸਿੰਘ ਕੋਟਲੀ ਨਵਦੀਪ ਸਿੰਘ ਅੰਮ੍ਰਿਤਸਰ ,ਸੁਰਜੀਤ ਸਿੰਘ ਸਮਰਾਟ ਸੁਖਦੇਵ ਸਿਂਘ ਗੁਰਲਾਲ ਮਲਕੀਤ ਸਿੰਘ ਅਮਰਬੀਰ ਸਿਂਘ ਗੁਰਦਾਸਪੁਰ ਸੁਖਦੇਵ ਰਾਜ ਪੱਟੀ ਸੁਰਿੰਦਰ ਪਾਲ ਗਗਨਦੀਪ ਸਿਂਘ ਮੋਗਾ ਜਸਵਿੰਦਰ ਪਾਲ ਸਿੰਘ ਜੱਸ , ਰਾਜਿੰਦਰ ਸਿੰਘ ਰਾਜਾਸਾਂਸੀ ਯਾਦਮਨਿੰਦਰ ਸਿਂਘ ਧਾਰੀਵਾਲ ਨਵਜੋਤ ਸਿੰਘ ਭਗਵਂਤਪ੍ਰਿਤਪਾਲਸਿੰਘ ਨਵੀਨ ਸ਼ਰਮਾ ਪ੍ਰਿਤਪਾਲ ਸਿੰਘ ਰਾਣਾ , ਚਰਨਜੀਤ ਸਿੰਘ ਵਿਨੇ ਨਵਾਂਸ਼ਹਿਰ ਗੁਰਿੰਦਰਜੀਤ ਸਿਂਘ ਸੁਖਜਿੰਦਰ ਸਿੰਘ ਅਮਨਦੀਪ ਲੋਹਗੜ ਸੋਨੂੰ ਭਗਤ ਬਿਕਰਮ ਸਿੰਘ ਨਰਦੇਵ ਸਿਂਘ ਰਜਿੰਦਰ ਕੁਮਾਰ ਦਲਜੀਤ ਸਿੰਘ ਅਰਵਿੰਦਰ ਕੁਮਾਰ ਗੁਰਪ੍ਰੀਤ ਸਿੰਘ ਜਤਿਂਦਰ ਸਿੰਘ ਹਰਪ੍ਰੀਤ ਸਿੰਘ ਤੇ ਹੋਰ ਕਈ ਆਗੂਆਂ ਵੀ ਮੌਜੂਦ ਸਨ।