21 ਨੂੰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਵੱਲੋ ਦੇਸ਼ ਭਗਤ ਯਾਦਗਿਰੀ ਹਾਲ ਜਲਂਧਰ ਰੋਸ ਰੈਲੀ /ਕੰਨਵੈਨਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਮਹਿਂਦਰ ਭਗਤ ਦੇ ਘਰ ਵੱਲ ਹੋਵੇਗਾ ਰੋਸ ਮਾਰਚ – ਪੰਨੂ , ਲਾਹੌਰੀਆ

21 ਨੂੰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਵੱਲੋ ਦੇਸ਼ ਭਗਤ ਯਾਦਗਿਰੀ ਹਾਲ ਜਲਂਧਰ ਰੋਸ ਰੈਲੀ /ਕੰਨਵੈਨਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਮਹਿਂਦਰ ਭਗਤ ਦੇ ਘਰ ਵੱਲ ਹੋਵੇਗਾ ਰੋਸ ਮਾਰਚ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਤੋ ਹਜਾਰਾਂ ਅਧਿਆਪਕ /ਮੁਲਾਜਮ ਹੋਣਗੇ ਸ਼ਾਮਿਲ l ਸਭ ਤਿਆਰੀਆ ਮੁਕੰਮਲ l ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਾਂ ਹਰਜਿੰਦਰ ਪਾਲ ਸਿੰਘ ਪੰਨੂੰ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਬਲਜਿੰਦਰ ਸਿਂਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ ਮਨਿਸਟਰੀਆਲ ਸਟਾਫ ਐਸੋਸੀਏਸ਼ਨ ਪੰਜਾਬ, ਧਰਮਜੀਤ ਸਿੰਘ ਢਿੱਲੋ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ) ਨੇ ਸਾਂਝੇ ਤੌਰ ਤੇ ਕਿਹਾ ਕਿ ਅਧਿਆਪਕਾਂ/ਮੁਲਾਜਮਾਂ ਦੀਆ ਮੰਗਾਂ ਨੂੰ ਲੈਕੇ 21 ਨੂੰ ਦੇਸ਼ ਭਗਤ ਯਾਦਗਿਰੀ ਹਾਲ ਜਲੰਧਰ ਹੋ ਰਹੀ ਮਹਾਂ ਰੋਸ ਰੈਲੀ/ਕੰਨਵੈਨਸ਼ਨ ਕਰਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਰੋਸ ਮਾਰਚ ਕਰਕੇ ਕਿਉ ਕਿ ਜਿਸ ਤਰਾਂ ਸਰਕਾਟ ਬਣਾਉਣ ਤੋ ਪਹਿਲਾਂ ਮੰਗਾਂ ਦੇ ਹੱਲ ਲਈ ਵਾਅਦੇ ਕੀਤੇ ਮੁੜ ਇਸ ਕੈਬਨਿਟ ਮੰਤਰੀ ਦੀ ਜਿਮਨੀ ਚੋਣ ਚ ਮੁੱਖ ਮੰਤਰੀ ਪੰਜਾਬ , ਵਿੱਤ ਮੰਤਰੀ ਪੰਜਾਬ , ਸਿੱਖਿਆ ਮੰਤਰੀ ਪੰਜਾਬ ਵੱਲੋ ਅਧਿਆਪਕ/ਮੁਲਾਜਮ ਜਥੇਬੰਦੀਆ ਨਾਲ ਮੀਟਿੰਗਾਂ ਕਰਕੇ ਮੰਗਾਂ ਮੰਨਣ ਦੇ ਮੁੜ ਵੱਡੇ ਵਾਅਦੇ ਕੀਤੇ ਸਨ ।ਅਧਿਆਪਕਾਂ/ਮੁਲਾਜਮਾਂ ਤੇ ਜਬਰੀ ਥੋਪੇ ਟੈੱਟ ਦੀ ਸ਼ਰਤ ਨੂੰ ਤੁਰੰਤ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਾਗੂ ਕਰਨ,ਛੇਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਤੇ 2.59 ਗੁਣਾਂਕ ਲਾਗੂ ਕਰਨ , ਸਤਵਾਂ ਪੇ ਕਮਿਸ਼ਨ ਤੁਰੰਤ ਦੇਣ ,16% ਡੀ ਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ, ਬੰਦ ਕੀਤੇ ਪੇਂਡੂ, ਬਾਰਡਰ, ਅੰਗਹੀਣ ਅਤੇ ਹੋਰ ਭੱਤੇ ਲਾਗੂ ਕਰਨ ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ, ਕੇਂਦਰੀ ਪੈਟਰਿਨ ਸਕੇਲ ਬੰਦ ਕਰਕੇ /ਪੰਜਾਬ ਸਕੇਲ ਲਾਗੂ ਕਰਨ , ਕੱਚੇ ਮੁਲਾਜ਼ਮ ਪੂਰੇ ਲਾਭਾਂ ਸਮੇਤ ਪੱਕੇ ਕਰਨ, ਬੀ ਪੀ ਈ ਓ ਦਫਤਰਾਂ ਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਨ੍ਹਾ ਤਨਖਾਹ ਕਟੌਤੀ ਕੀਤਿਆਂ ਰੈਗੂਲਰ ਕਰਨ, 245 ਕਮਰਸ ਲੈਕਚਰਾਰ ਦੀ ਰੀਵਰਸ਼ਨ ਬੰਦ ਕਰਨ ,ਗੈਰਵਿੱਦਿਅਕ /ਆਨਲਾਈਨ ਕੰਮ , ਬੀ ਐਲ ਓਜ ਡਿਊਟੀਆਂ ਸਮੇਤ ਸਭ ਗੈਰਵਿੱਦਿਅਕ ਡਿਊਟੀਆਂ ਬੰਦ ਕਰਨ ,ਅਧਿਆਪਕਾਂ ਕੋਲੋਂ ਸਿਰਫ ਤੇ ਸਿਰਫ ਪੜ੍ਹਾਈ ਦਾ ਕੰਮ ਲੈਣ ਹਰੇਕ ਤਰਾਂ ਦੀਆਂ ਪਰਮੋਸ਼ਨਾਂ ਕਰਨ ਆਦੀ ਮਸਲਿਆਂ ਨੂੰ ਲੈ ਕੇ ਹੋ ਰਹੀ ਹੈ । ਸਿੱਖਿਆ ਵਿਭਾਗ ਸਂਘਰਸ਼ ਕਮੇਟੀ ਪੰਜਾਬ ਵੱਲੋ ਰੋਸ ਰੈਲੀ /ਕੰਨਵੈਨਸ਼ਨ ਚ ਸਮੁੱਚੇ ਅਧਿਆਪਕ /ਮੁਲਾਜਮ ਵਰਗ ਨੂੰ ਇਸ ਰੈਲੀ ਦਾ ਹਿੱਸਾ ਬਣਨ ਦੀ ਅਪੀਲ ਕਰਦਿਆ ਕਿਹਾ ਕਿ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਠੱਲ ਪਾਉਣ ਲਈ ਸੰਘਰਸ਼ਾ ਚ ਵੱਡੀ ਸ਼ਮੂਲੀਅਤ ਕਰੋ । ਸਰਕਾਰ ਦੀ ਜੋਰਦਾਰ ਨਿੰਦਾ ਵੀ ਕਰਦਿਆ ਕਿਹਾ ਕਿ ਸਰਕਾਰ ਡੰਡੇ ਦੇ ਜੋਰ ਨਾਲ ਸਂਘਰਸ਼ਾ ਨੂੰ ਦੱਬਣ ਦੀ ਕੋਸ਼ਿਸ਼ ਨਾ ਕਰੇ ਨਹੀ ਤਾਂ ਗੰਭੀਰ ਸਿੱਟੇ ਨਿਕਲਣਗੇ ।ਆਗੂਆ ਨੇ ਕਿਹਾ ਕਿ 21 ਦੀ ਰੈਲੀ ਦੀ ਪੂਰਨ ਕਾਮਯਾਬੀ ਲਈ ਤਿਆਰੀਆਂ ਮੁਕੰਮਲ ਹੋ ਗਈਆ ਹਨ ਇਸ ਸਬੰਧੀ ਸੂਬਾ ਪੱਧਰ ਤੇ ਜਿਲਾ ਪੱਧਰ ਤੇ ਲੋਕਲ ਪੱਧਰ ਤੇ ਜਲੰਧਰ ਰੈਲੀ ਵਾਲੀ ਜਗਾ ਤੇ ਜਿਲਾ ਆਗੂਆਂ ਦੀਆ ਡਿਊਟੀਆਂ ਲਗਾਈਆ ਗਈਆ ਹਨ । ਆਗੂਆ ਨੇ ਕਿਹਾ ਕਿ ਪੰਜਾਬ ਭਰ ਦੇ ਸੂਬਾਈ , ਜਿਲਾ ਅਤੇ ਬਲਾਕ ਪੱਧਰ ਤੱਕ ਦੇ ਆਗੂ ਆਪੋ ਆਪਣੀ ਤਿਆਰੀ ਵਿੱਵ ਜੁੱਟੇ ਹੋਏ ਹਨ । ਪੰਜਾਬ ਭਰ ਤੋ ਹਜਾਰਾਂ ਅਧਿਆਪਕ ਤੇ ਮੁਲਾਜਮ ਸ਼ਾਮਿਲ ਹੋਕੇ ਆਪਣੀਆ ਮੰਗਾਂ ਲਈ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕਰਕੇ ਅਗਲੀ ਰਣਨੀਤੀ ਉਲੀਕਣਗੇ ਤੇ ਆਪਣੀਆ ਮੰਗਾਂ ਦੀ ਪੂਰਤੀ ਤੱਕ ਤਿੱਖਾ ਸੰਘਰਸ਼ ਜਾਰੀ ਰੱਖਣਗੇ ।

Scroll to Top