ਮੁਲਾਜਮ ਵਰਗ ਤੇ ਅੰਨੇਵਾਹ ਤਸੱਦਦ ਕਰਨਾ ਅਤਿ ਨਿੰਦਣਯੋਗ ਮਾਸਟਰ ਕੇਡਰ ਯੂਨੀਅਨ ਫਾਜਿਲਕਾ

ਮੁਲਾਜਮ ਵਰਗ ਤੇ ਅੰਨੇਵਾਹ ਤਸੱਦਦ ਕਰਨਾ ਅਤਿ ਨਿੰਦਣਯੋਗ ਮਾਸਟਰ ਕੇਡਰ ਯੂਨੀਅਨ ਫਾਜਿਲਕਾ

ਸਿੱਖਿਆ ਅਤੇ ਸਿਹਤ ਦੇ ਮੁੱਦੇ ਤੇ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਦ ਪੰਜਾਬੀਆਂ ਦੀਆਂ ਆਸਾਂ ਤੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ, ਜਾਪਦਾ ਹੈ ਪੰਜਾਬ ਵਿਚ ਸਰਕਾਰ ਨਾ ਦੀ ਕੋਈ ਚੀਜ਼ ਹੈ ਹੀ ਨਹੀਂ, ਮਾਨਯੋਗ ਮੁੱਖਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਇਨਕਲਾਬ ਦੇ ਦਮਗਜੇ ਮਾਰ ਰਹੇ ਹਨ, ਵਾਸਤਵਿਕਤਾ ਵਿਚ ਪੰਜਾਬ ਸਿੱਖਿਆ ਪੱਖੋਂ ਬੁਰੀ ਤਰਾਂ ਪੱਛੜ ਚੁੱਕਾ ਹੈ, ਸਕੂਲਾ ਵਿਚ ਲੰਮੇ ਸਮਾਂ ਤੋਂ ਪ੍ਰਮੋਸਨ ਕੋਟੇ ਦੀਆਂ ਦੀਆ ਸੈਕੜੇ ਲੈਕਚਰਾਰ ਅਸਾਮੀਆ ਖਾਲੀ ਪੲਈਆ ਹਨ, ਬੱਚਿਆਂ ਦੇ ਭਵਿੱਖ ਨਾਲ ਸਰਕਾਰ ਖੇਡ ਰਹੀ ਹੈ, ਸਰਕਾਰੀ ਸਕੂਲਾ ਵਿਚ ਲੈਕਚਰਾ ਨਾ ਹੋਣ ਕਾਰਨ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ, ਦੀ ਜੁੰਮੇਵਾਰ ਸਰਕਾਰ ਹੈ,ਟੈੱਟ ਦੀ ਬੇਲੋੜੀ ਤਰਕਹੀਣ ਸਰਤ ਕਾਰਨ ਅਧਿਆਪਕ ਵਰਗ ਨੂੰ ਬੇਵਜਹ ਪ੍ਰਸਾਨ ਕਰਕੇ ਸੜਕਾਂ ਤੇ ਉਤਰਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਬਰੀ ਧੋਪੇ ਟੈੱਟ ਦੀ ਧੱਕੇਸਾਹੀ ਦੇ ਵਿਰੋਧ ਵਿਚ ਸਾਤਮੲਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਅਧਿਆਪਕ ਸਾਥੀਆਂ ਤੇ ਸਰਕਾਰ ਵੱਲੋਂ ਪਾਣੀ ਦੀਆਂ ਬੁਛਾੜਾ ਮਾਰਨੀਆ ਅੱਥਰੂ ਗੈਸ ਦੇ ਗੋਲੇਸੁੱਟਣੇ ਖਿੱਚ ਧੂਹ ਕਰਨੀ ਅਧਿਆਪਕਾ ਦੀਆਂ ਪੱਗਾਂ ਲਾਹ ਦੇਣੀਆਂ ਚੁੰਨੀਆ ਰੋਲ ਦੇਣੀਆਂ ਸਰਕਾਰ ਦੀ ਕੱਤਲੋਗਾਰਤ ਤਸਵੀਰ ਪੇਸ਼ ਕਰਦੀਆਂ ਹਨ,, ਸਰਕਾਰ ਦੀ ਸਹਿ ਤੇ ਮੁਲਾਜਮ ਆਗੂਆਂ ਨੂੰ ਘਰਾਂ ਵਿੱਚੋ ਚੁੱਕਣਾ ਗਾਲੀ ਗਲੋਚ ਕਰਨੀ ਧਮਕੀਆਂ ਦੇਣੀਆਂ ਕਰੂਰ ਸਰਕਾਰ ਦੀ ਆਦਤ ਬਣ ਚੁਕੀ ਹੈ ਪੁਰਾਣੀ ਪੈਨਸਨ ਬਹਾਲ ਕਰਨ ਦਾ ਵਾਆਦਾ ਕਰਕੇ ਸਰਕਾਰ ਮੁੱਕਰ ਰਹੀ ਹੈ, ਸਰਕਾਰ ਵਾਅਦੇ ਮੁਤਾਬਿਕ ਪੁਰਾਣੀ ਪੈਨਸਨ ਬਹਾਲ ਕਰੇ, ਟੈੱਟ ਦੀ ਸਰਤ ਵਾਪਸ ਲਵੇ, ਸਰਕਾਰ ਦੇ ਜਬਰ ਖਿਲਾਫ ਮੁਲਾਜਮ ਵਰਗ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ, ਇਸੇ ਸਬੰਧ ਵਿਚ ਸੰਘਰਸ਼ ਤਿੱਖਾ ਕਰਨ ਲਈ ਜਲੰਧਰ ਵਿਚ ਸਮੁਚੀਆ ਮੁਲਾਜਮ ਜੱਥੇਬੰਦੀਆ ਵੱਲੋਂ ਸਖਤ ਐਕਸਨਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੇਕਰ ਸਰਕਾਰ ਨੇ ਟੈੱਟ ਨੂੰ ਵਾਪਸ ਨਾ ਲਿਆ, ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾ ਮੁਲਾਜਮ ਵਰਗ ਇਕੋ ਹੋਕੇ ਸਰਕਾਰ ਖਿਲਫ ਜਬਰਦਸਤ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ!ਜਾਣਕਾਰੀ ਦੇਣ ਸਮੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਸੀਨੀਅਰ ਸੂਬਾ ਪ੍ਰਧਾਨ ਦਲਜੀਤ ਸਿੰਘ ਸ਼ਭਰਵਾਲ, ਸਟੇਟ ਕਮੇਟੀ ਮੈਬਰ ਸੁਰਿੰਦਰ ਕੂਮਾਰ,ਪਵਨ ਕੁਮਾਰ ਲਾਲ ਚੰਦ ਹਾਜਰ ਸਨ!

Scroll to Top