ਬਲਾਕ ਜਲਾਲਾਬਾਦ 1 ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਹੋਈ ਸੰਪੰਨ

ਬਲਾਕ ਜਲਾਲਾਬਾਦ 1 ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਹੋਈ ਸੰਪੰਨ

ਬਲਾਕ ਜਲਾਲਾਬਾਦ-1 ਦੇ ਵੱਖ-ਵੱਖ ਕਲਸਟਰ ਸਕੂਲਾਂ ਵਿੱਚ ਲਗਾਈ ਗਈ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ।

ਬਲਾਕ ਜਲਾਲਾਬਾਦ-1 ਦੇ ਵੱਖ-ਵੱਖ ਕਲਸਟਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਇੰਚਾਰਜ ਅਧਿਆਪਕਾਂ ਦੀ ਹੈਂਡ- ਮੇਡ ਮਟੀਰੀਅਲ ਬਣਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪਾਂ ਦਾ ਸਮੁੱਚਾ ਸੰਚਾਲਨ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਪਾਲ ਸਿੰਘ ਅਤੇ ਸੀਐਚਟੀ ਸਾਹਿਬਾਨ ਦੀ ਦੇਖਰੇਖ ਹੇਠਾਂ ਕੀਤਾ ਗਿਆ। ਸਟੇਟ ਹਦਾਇਤਾਂ ਅਨੁਸਾਰ ਹੈਂਡ-ਮੇਡ ਮੀਟੀਰੀਅਲ ਬਣਾਉਣ ਲਈ ਟੀਮ ਪ੍ਰਥਮ ਦੇ ਸਟੇਟ ਟੀਮ ਮੈਂਬਰ ਹਰਮੀਤ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਰੋਸ਼ਨ ਸਿੰਘ ਅਤੇ ਰੋਹਿਤ ਕੁਮਾਰ ਜੀ ਵੱਲੋਂ ਸਹਾਇਕ ਸਮਗਰੀ ਬਣਾਉਣ ਵਿੱਚ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਬਲਾਕ ਰਿਸੋਰਸ ਕੋਵਾਡੀਨੇਟਰ ਅਮਿਤ ਕੁਮਾਰ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਹਾਇਕ ਸਮਗਰੀ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਪੜ੍ਹਉਣ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗੀ ਅਤੇ ਟੀਮ ਪ੍ਰਥਮ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਅਤੇ ਸੀਐਚਟੀ ਸਾਹਿਬਾਨ ਦੀ ਸਮੁੱਚੇ ਪ੍ਰਬੰਧ ਦੀ ਸ਼ਲਾਘਾ ਕੀਤੀ ਗਈ।

Scroll to Top