ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਮਾਮਲਾ ਟੈਟ, ਪੁਰਾਣੀ ਪੈਨਸ਼ਨ ਬਹਾਲੀ ਅਤੇ ਵਿੱਤੀ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ”

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਦਲਜੀਤ ਸਿੰਘ ਸੱਭਰਵਾਲ , ਅਸ਼ੋਕ ਸਰਾਰੀ , ਜਗਨੰਦਨ ਸਿੰਘ,ਬਲਵਿੰਦਰ ਸਿੰਘ , ਹਰਜਿੰਦਰ ਸਿੰਘ ਕਰਨਵਾਲ , ਜਸਵਿੰਦਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਟੈਟ ਦੇ ਮਸਲੇ ਨੂੰ ਲੈ ਕੇ ਅਤੇ ਪੰਜਾਬ ਦੇ ਕਰਮਚਾਰੀਆਂ ਦੀ ਵਿੱਤੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅੱਖੇ ਪਰੋਖੇ ਕਰਨ ਦੇ ਵਿਰੋਧ ਵਿੱਚ ਡੀਸੀ ਦਫਤਰ ਦੇ ਗੇਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ ਗਿਆ । ਪੰਜਾਬ ਸਰਕਾਰ ਦੇ ਪੁਤਲਾ ਫੂਕ ਰੋਜ਼ ਪ੍ਰਦਰਸ਼ਨ ਵਿੱਚ ਬੋਲਦੇ ਹੋਏ ਆਗੂ ਦਲਜੀਤ ਸਿੰਘ ਸੱਭਰਵਾਲ ਜੁਆਇੰਟ ਜਨਰਲ ਸਕੱਤਰ, ਜਗਨੰਦਨ ਸਿੰਘ,ਅਸ਼ੋਕ ਸਰਾਰੀ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਧਰਮਿੰਦਰ ਗੁਪਤਾ, ਹਰਜਿੰਦਰ ਸਿੰਘ, ਦਲੀਪ ਸੈਣੀ, ਦਪਿੰਦਰ ਢਿੱਲੋ,ਕੁਲਦੀਪ ਸਿੰਘ ਸੱਭਰਵਾਲ, ਅਮਨ ਬਰਾੜ, ਮਹਿੰਦਰ ਬਿਸ਼ਨੋਈ, ਪਰਮਜੀਤ ਸ਼ੋਰੇਵਾਲਾ, ਰਾਕੇਸ਼ ਕੁਮਾਰ, ਰਜਿੰਦਰ ਸਿੰਘ ਬਰਾੜ, ਸੁਰਿੰਦਰ ਕੰਬੋਜ,ਮਹਿੰਦਰ ਕੋੜਿਆਂਵਾਲੀ, ਗੁਰਵਿੰਦਰ ਸਿੰਘ, ਨੌਰੰਗ ਲਾਲ, ਅਮਨਦੀਪ ਸਿੰਘ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜਿਵੇਂ 16% ਡੀਏ ਦੀ ਬਕਾਇਆ ਕਿਸ਼ਤ ਪੇਂਡੂ ਭੱਤਾ ਏਸੀਪੀ ਪੁਰਾਣੀ ਪੈਨਸ਼ਨ ਤੇ ਪੰਜਾਬ ਸਰਕਾਰ ਚੁੱਪੀ ਧਾਰੀ ਬੈਠੀ ਹੈ ਅਤੇ ਹੁਣ ਟੈਟ ਦੇ ਮਸਲੇ ਨੂੰ ਵੀ ਹੱਲ ਕਰਨ ਦੀ ਬਜਾਏ ਅਧਿਆਪਕਾਂ ਨੂੰ ਰੋਜ਼ ਨਵੀਆਂ ਨਵੀਆਂ ਚਿੱਠੀਆਂ ਪਾ ਕੇ ਉਲਝਾਇਆ ਜਾ ਰਿਹਾ, ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ, ਅਧਿਆਪਕਾਂ ਤੋਂ ਵੱਡੇ ਪੱਧਰ ਤੇ ਗੈਰ ਵਿਦਿਅਕ ਕੰਮ ਲੈ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਹੀ ਹੈ ਆਗੂਆਂ ਨੇ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਟੈਟ ਨੂੰ ਲੈ ਕੋਈ ਯੋਗ ਹੱਲ ਨਾ ਕੱਢਿਆ ਗਿਆ ਜਾਂ ਮਾਨਯੋਗ ਸੁਪਰੀਮ ਕੋਰਟ ਵਿੱਚ ਬਣਦੀ ਰਿਵਿਊ ਪਟੀਸ਼ਨ ਨਾ ਪਾਈ ਅਤੇ 16% ਰਹਿੰਦਾ ਡੀਏ ਦਾ ਬਕਾਇਆ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਜਲਦੀ ਬਹਾਲ ਨਾ ਕੀਤੀ ,ਬੰਦ ਕੀਤੇ ਸਾਰੇ ਭਤੇ, ਪੇਂਡੂ ਭੱਤਾ ਏਸੀਪੀ ਜਲਦੀ ਜਾਰੀ ਨਾ ਕੀਤੇ ਤਾਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖਿਲਾਫ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਤਿੱਖੇ ਸੰਘਰਸ਼ ਵਿੱਢੇਗੀ । ਪੁਤਲਾ ਫੂਕ ਰੋਸ ਪ੍ਰਦਰਸ਼ਨ ਵਿੱਚ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਦਫਤਰ ਦੇ ਗੇਟ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਤੋਂ ਬਾਅਦ ਅਧਿਆਪਕਾਂ ਨੇ ਰੋਸ ਮਾਰਚ ਕਰਦਿਆਂ ਐਮਐਲਏ ਨਰਿੰਦਰ ਪਾਲ ਸਵਨਾ ਦੇ ਘਰ ਵੱਲ ਮਾਰਚ ਕੀਤਾ ਅਤੇ ਜੋਰਦਾਰ ਨਾਰੇਬਾਜੀ ਕਰਕੇ ਉਸ ਦੇ ਘਰ ਦਾ ਘਰਾਓ ਵੀ ਕੀਤਾ ਅਧਿਆਪਕ ਆਗੂਆਂ ਵੱਲੋਂ ਸਰਕਾਰ ਦੁਆਰਾ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਣ ਦਾ ਦੋਸ਼ ਲਾਉਂਦੇ ਹੋਏ ਐਮਐਲਏ ਫਾਜ਼ਿਲਕਾ ਜੀ ਨੂੰ ਸਰਕਾਰ ਦੇ ਇਸ ਅੜੀਅਲ ਰਵਈਏ ਨੂੰ ਬਦਲਣ ਦੇ ਲਈ ਚੇਤਾਵਨੀ ਦਿੱਤੀ ਅਤੇ ਮੀਟਿੰਗ ਕਰਕੇ ਮੁਲਾਜ਼ਮ ਮੰਗਾਂ ਹੱਲ ਕਰਨ ਦੇ ਲਈ ਆਖਿਆ ਐਮਐਲਏ ਨਰਿੰਦਰ ਪਾਲ ਸਮਣਾ ਵੱਲੋਂ ਅਧਿਆਪਕਾਂ ਦੇ ਰੋਸ ਧਰਨੇ ਵਿੱਚ ਆ ਕੇ ਅਧਿਆਪਕ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਉਣ ਦੇ ਲਈ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਗੱਲ ਦਾ ਵਾਅਦਾ ਕੀਤਾ ਅਤੇ ਨਿੱਜੀ ਦਖਲ ਦੇ ਕੇ ਸਿੱਖਿਆ ਮੰਤਰੀ ਅਤੇ ਸੀਐਮ ਸਾਹਿਬ ਨੂੰ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਗੱਲ ਆਖੀ ਅਧਿਆਪਕਾਂ ਵੱਲੋਂ ਵਿਧਾਨ ਸਭਾ ਵਿੱਚ ਅਧਿਆਪਕਾਂ ਦੇ ਅਤੇ ਮੁਲਾਜ਼ਮਾਂ ਦੇ ਮਸਲੇ ਤੇ ਬੋਲਣ ਲਈ ਕਿਹਾ ਗਿਆ ਤਾਂ ਐਮਐਲਏ ਸਾਹਿਬ ਨੇ ਅਗਲੇ ਸੈਸ਼ਨ ਵਿੱਚ ਬੋਲਣ ਦੀ ਗੱਲ ਵੀ ਆਖੀ ਅਤੇ ਸਰਕਾਰ ਮਸਲੇ ਦਾ ਹੱਲ ਕਰੇਗੀ ਇਹ ਵਾਅਦਾ ਦਾ ਭਰੋਸਾ ਦਿੱਤਾ ਇਸ ਸਮੇਂ ਹੋਰਾਂ ਤੋਂ ਇਲਾਵਾ ਸਤਨਾਮ ਸਿੰਘ ਮਹਾਲਮ, ਸਤੀਸ਼ ਕੁੱਕੜ, ਬਲਕਾਰ ਸਿੰਘ,ਵੀਰ ਚੰਦ, ਅਸ਼ੋਕ ਕੰਬੋਜ਼,ਨੀਰਜ ਗੁੰਬਰ, ਛਿੰਦਰ ਕੁਮਾਰ, ਸੁਰਜੀਤ ਸਿੰਘ, ਸਤਵਿੰਦਰਪਾਲ ਸਿੰਘ, ਬਲਵੀਰ ਸਿੰਘ, ਹਰਭਜਨ ਲਾਲ, ਮਨਜੀਤ ਸਿੰਘ,, ਕੁਲਦੀਪ ਸਿੰਘ, ਸਤਪਾਲ ਸਿੰਘ, ਸੁਮਨ ਮੈਡਮ,ਰਿੰਕੂ ਮੈਡਮ, ਤਪੱਸਿਆ ਮੈਡਮ, ਰਿੰਕਲ ਮੈਡਮ,ਨੀਹਾ ਮੈਡਮ, ਛਵੀਤਾ ਮੈਡਮ, ਸੁਖਵਿੰਦਰ ਮੈਡਮ, ਸ਼ਬਨਮ ਮੈਡਮ, ਹਰਿੰਦਰ ਮੈਡਮ,ਨੈਨਸੀ ਤਰਨ ਮੈਡਮ, ਸੋਨਿਕਾ,ਮੰਜੂ,ਰੀਟਾ ਮੈਡਮ ਬਲਵਿੰਦਰ ਕੁਮਾਰ, ਗੋਬਿੰਦ ਲਾਲ,ਪਰਮਜੀਤ, ਵਰਿੰਦਰ ਕੁਮਾਰ,ਸਵਾਰ ਸਿੰਘ,ਪਲਵਿੰਦਰ ਸਿੰਘ, ਲਾਲ ਚੰਦ, ਸਰਬਜੀਤ, ਬਸਿਸਰ ਸਿੰਘ, ਪਵਨ ਗੁਰਦੇਵ ਸਿੰਘ, ਜਸਵਿੰਦਰ ਸਿੰਘ, ਵਿਕਾਸ ਗੁਪਤਾ, ਪਰਮਜੀਤ ਸਿੰਘ, ਅਸਵਨੀ ਕੁਮਾਰ, ਰਵਿੰਦਰ ਸਰਾਂ, ਰੋਕਸੀ ਫਟੇਲਾ,ਸੁਰਿੰਦਰ ਸਿੰਘ, ਪਵਨ,ਗੁਰਦੇਵ ਸਿੰਘ, ਨੀਰਜ ਕੁਮਾਰ, ਸਵਰਨ ਸਿੰਘ, ਵਿਕਾਸ ਕੰਬੋਜ,ਮਨੀਸ਼ ਕੁਮਾਰ, ਮਲਕੀਤ ਸਿੰਘ, ਅਸ਼ੋਕ ਸਰਾਰੀ, ਜਗਨੰਦਨ ਸਿੰਘ, ਦਲੀਪ ਸਿੰਘ ਸੈਣੀ, ਸਤਨਾਮ ਸਿੰਘ ਮਹਾਲਮ, ਸਤੀਸ਼ ਕੁੱਕੜ, ਬਲਕਾਰ ਸਿੰਘ,ਵੀਰ ਚੰਦ, ਅਸ਼ੋਕ ਕੰਬੋਜ਼,ਨੀਰਜ ਗੁੰਬਰ, ਛਿੰਦਰ ਕੁਮਾਰ, ਸੁਰਜੀਤ ਸਿੰਘ, ਰਾਧੇ ਸ਼ਾਮ,ਵਿਨੇ ਕੁਮਾਰ, ਅਮਨਦੀਪ ਸਿੰਘ, ਅਸ਼ੋਕ ਸਿੰਘ,ਬਲਵੀਰ ਸਿੰਘ,, ਹਰਭਜਨ ਲਾਲ, ਮਨਜੀਤ ਸਿੰਘ,, ਕੁਲਦੀਪ ਸਿੰਘ, ਸਤਪਾਲ ਸਿੰਘ, ਸਤਨਾਮ ਸਿੰਘ ਬਾਹਮਣੀ,,ਭਗਵਾਨ ਸਿੰਘ ਜੀ.ਐੱਚ.ਟੀ.,ਸ਼ਾਮ ਸਿੰਘ ਸੀ.ਐੱਚ.ਟੀ, ਮੈਡਮ ਹਰਮੀਤ ਕੌਰ, ਮੈਡਮ ਮਨਦੀਪ ਕੌਰ ਸੰਧੂ, ਮੈਡਮ ਨਿਸ਼ਾ ਆਰੀਆ, ਮੈਡਮ ਕੌਰ, ਮੈਡਮ ਸੁਮਨ ਕੰਬੋਜ,ਪ੍ਰਭਦੀਪ ਸਿੰਘ, ਸਵਰਨ ਸਿੰਘ, ਕ੍ਰਾਂਤੀ ਕੁਮਾਰ, ਕਪਿਲ ਕੁਮਾਰ ਰਕੇਸ਼ ਸਿੰਘ ਬਲਦੇਵ ਕੰਬੋਜ ਗੁਰਪ੍ਰੀਤ ਸਿੰਘ ਕਵਿੰਦਰ ਗਰੋਵਰ ਮਨਦੀਪ ਗਰੋਵਰ ਅਨਿਲ ਜਸੂਜਾ ਵਿਕਾਸ ਨਾਗਪਾਲ ਅਨੂਪ ਗਰੋਵਰ ਅਨਿਲ ਛਾਬੜਾ ਅਨਿਲ ਵਧਵਾ ਸਤਪਾਲ ਗੋਵਿੰਦ ਪੂਨੀਆ ਰਵਿੰਦਰ ਸ਼ਰਮਾ ਸਾਹਿਬ ਰਾਮ ਮੋਨੀਕਾ ਰੰਗਬੁਲਾ ਨੀਤੀਕਾ ਸਚਦੇਵਾ ਸੁਰਿੰਦਰ ਨਾਗਪਾਲ ਆਦਿ ਹੋਰ ਵੀ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ

Scroll to Top