
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਕੀਤੀ ਟੈਟ ਸਬੰਧੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ
ਰਿਵਿਊ ਪਟੀਸ਼ਨ ਜਾਂ ਆਰਡੀਨੈਂਸ ਜਾਰੀ ਕਰਨ ਦੀ ਰੱਖੀ ਮੰਗ”
ਜ਼ਿਲਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ, ਸਰਪ੍ਰਸਤ ਧਰਮਿੰਦਰ ਗੁਪਤਾ, ਪਵਨ, ਹਰਜਿੰਦਰ ਸਿੰਘ ਕਰਨਵਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਲਜਿੰਦਰ ਧਾਲੀਵਾਲ (ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ,) ਹਰਜਿੰਦਰਪਾਲ ਸਿੰਘ ਪੰਨੂ (ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ), ਗੁਰਮੀਤ ਸਿੰਘ ਭੁੱਲਰ ,ਦਲਜੀਤ ਸਿੰਘ ਸੱਭਰਵਾਲ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਆਗੂਆਂ ਦੀ ਮੀਟਿੰਗ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ /ਮੁਲਾਜ਼ਮਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਵਾਸਤੇ ਅਤੇ ਤਰੱਕੀਆਂ ਲੈਣ ਵਾਸਤੇ ਟੀਚਰ ਯੋਗਤਾ ਟੈਸਟ (ਟੈੱਟ )ਦੇਣਾ ਲਾਜ਼ਮੀ ਕਰਨ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਅਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਨ ਵਾਸਤੇ ਇੱਕ ਮੰਗ ਪੱਤਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੱਕ ਪਹੁੰਚਦਾ ਕਰਨ ਵਾਸਤੇ ਬੀਜੇਪੀ ਦੇ ਸੂਬਾ ਪ੍ਰਧਾਨ ਪੰਜਾਬ ਸੁਨੀਲ ਕੁਮਾਰ ਜਾਖੜ ਨੂੰ ਦਿੱਤਾ ਗਿਆ। ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਬੀਜੇਪੀ ਪ੍ਰਧਾਨ ਨੂੰ ਹੋਰ ਵਿਸਥਾਰ ਵਿੱਚ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਪਾਰਲੀਮੈਂਟ ਵਿੱਚ ਇੱਕ ਆਰਡੀਨੈਂਸ ਜਾਰੀ ਕੀਤਾ ਜਾਵੇ ਜਾਂ ਮਾਣਯੋਗ ਸੁਪਰੀਮ ਕੋਰਟ ਵਿੱਚ ਪੀੜਤ ਅਧਿਆਪਕਾਂ ਦੇ ਹੱਕ ਵਿੱਚ ਇੱਕ ਰੀਵਿਊ ਪਟੀਸ਼ਨ ਪਾਈ ਜਾਵੇ । ਜਿਸ ਨਾਲ ਭਾਰਤ ਦੇ 25 ਲੱਖ ਤੋਂ ਵੱਧ ਪੀੜਤ ਅਧਿਆਪਕਾਂ ਨੂੰ ਰਾਹਤ ਮਿਲ ਸਕੇ । ਸਾਰੀ ਗੱਲ ਧਿਆਨ ਨਾਲ ਸੁਨਣ ਤੋਂ ਬਾਅਦ ਸੁਨੀਲ ਜਾਖੜ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਪਹਿਲ ਦੇ ਅਧਾਰ ਤੇ ਅਧਿਆਪਕਾਂ ਦਾ ਪੱਖ ਕੇਂਦਰੀ ਸਿੱਖਿਆ ਮੰਤਰੀ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਫਰੀਦਕੋਟ ,ਸ਼ਮਸ਼ੇਰ ਸਿੰਘ ਮੋਗਾ, ਹਰਜਿੰਦਰ ਸਿੰਘ ਫਾਜਿਲਕਾ, ਗਗਨਦੀਪ ਸਿੰਘ, ਅਸ਼ੋਕ ਸਰਾਰੀ ,ਜਗਨੰਦਨ ਸਿੰਘ ਫਾਜਿਲਕਾ, ਹਰਕ੍ਰਿਸ਼ਨ ਸਿੰਘ ਮੋਹਾਲੀ ,ਧਰਮਿੰਦਰ ਸਿੰਘ ਫਰੀਦਕੋਟ ,ਨੀਰਜ ਕੁਮਾਰ ਫਾਜਿਲਕਾ ,ਰਾਜਵੰਤ ਸਿੰਘ ਮੋਹਾਲੀ, ਪਰਸ਼ੋਤਮ ਸਿੰਘ ਤਰਨ ਤਾਰਨ ਹਾਜਰ ਸਨ।