ਪੰਜਾਬ ਸਰਕਾਰ ਦੀ ਅਰਥੀ ਫੂਕ ਕੇ,ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੀਤਾ ਰੋਸ ਪ੍ਰਦਰਸ਼ਨ****ਪੁਰਾਣੀ ਪੈਂਨਸ਼ਨ ਬਹਾਲ ਕਰਨ ਲਈ 18 ਨਵੰਬਰ 2022 ਦੇ ਕੀਤੇ ਨੌਟੀਫਿਕੇਸ਼ਨ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ*

.

**ਪੰਜਾਬ ਸਰਕਾਰ ਦੀ ਅਰਥੀ ਫੂਕ ਕੇ,ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੀਤਾ ਰੋਸ ਪ੍ਰਦਰਸ਼ਨ****ਪੁਰਾਣੀ ਪੈਂਨਸ਼ਨ ਬਹਾਲ ਕਰਨ ਲਈ 18 ਨਵੰਬਰ 2022 ਦੇ ਕੀਤੇ ਨੌਟੀਫਿਕੇਸ਼ਨ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ**ਗੁਰਾਇਆ:19 ਫਰਵਰੀ ( )ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਾਇਆ 01 ਅਤੇ 02 ਦੇ ਦਫ਼ਤਰ ਅੱਗੇ ਪ੍ਰੇਮ ਖਲਵਾੜਾ ਅਤੇ ਪ੍ਰੇਮ ਪਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।ਇਸ ਮੌਕੇ ‘ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਬਲਾਕ ਪ੍ਰਧਾਨ ਸੁਖਵਿੰਦਰ ਰਾਮ,ਪੈਨਸ਼ਨਰ ਆਗੂ ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਆਦਿ ਨੇ ਕਿਹਾ ਕਿ ਆਪਣੇ ਕੀਤੇ ਗਏ ਚੋਣ ਵਾਅਦੇ ਅਨੁਸਾਰ ਪੁਰਾਣੀ ਪੈਂਨਸ਼ਨ ਨੂੰ ਬਹਾਲ ਕਰਨ ਲਈ ਕੀਤੇ ਗਏ 18 ਨਵੰਬਰ 2022 ਦੇ ਨੌਟੀਫਿਕੇਸ਼ਨ ਨੂੰ ਅਮਲੀ ਰੂਪ ਦਿੰਦੇ ਹੋਏ ਤੁਰੰਤ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਉੱਤੇ ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ ਤਾਂ ਜੋ 2004 ਤੋਂ ਬਾਅਦ ਨਿਯੁਕਤ ਹੋਏ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਹੋ ਸਕੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਦਿੱਤੇ ਗਏ ਫੈਸਲੇ ਅਨੁਸਾਰ ਸਮੂਹ ਅਧਿਆਪਕਾਂ ਤੇ ਨੌਕਰੀ ਵਿੱਚ ਰਹਿਣ ਅਤੇ ਤਰੱਕੀ ਲੈਣ ਲਈ ਟੈਂਟ ਦੀ ਜ਼ਬਰਦਸਤੀ ਠੋਸੀ ਗਈ ਸ਼ਰਤ ਨੂੰ ਵੀ ਤੁਰੰਤ ਰੱਦ ਕੀਤਾ ਜਾਵੇ। ਸੁਪਰੀਮ ਕੋਰਟ ਦਾ ਫੈਸਲਾ ਆਉਣ ਦੀ ਮਿਤੀ ਤੋਂ ਬਾਅਦ ਹੋਣ ਵਾਲੀਆਂ ਨਵੀਆਂ ਨਿਯੁਕਤੀਆਂ ਤੇ ਹੀ ਉਪਰੋਕਤ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ।ਇਸ ਫੈਸਲੇ ਦੇ ਵਿਰੁੱਧ ਅਤੇ ਇਸਨੂੰ ਰੱਦ ਕਰਵਾਉਣ ਲਈ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵੀ ਸਮੂਹ ਅਧਿਆਪਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਸਮੂਹ ਅਧਿਆਪਕਾਂ ਵਿਰੁੱਧ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਸੰਘਰਸ਼ ਨੂੰ ਪ੍ਰਚੰਡ ਰੂਪ ਦਿੱਤਾ ਜਾ ਸਕੇ । ਇਸ ਮੌਕੇ ‘ਤੇ ਪ੍ਰੇਮ ਖਲਵਾੜਾ, ਪ੍ਰੇਮ ਪਾਲ, ਸਰਬਜੀਤ ਕੁਮਾਰ,ਓਮ ਪ੍ਰਕਾਸ਼,ਹਰਦੀਪ ਕੁਮਾਰ, ਰੋਸ਼ਨ ਲਾਲ, ਜਸਵੀਰ ਕੁਮਾਰ, ਮੈਡਮ ਸੰਤੋਸ਼, ਸੀਮਾ ਰਾਣੀ,ਦਰਸ਼ਨ ਕੁਮਾਰੀ, ਸੁਸ਼ਮਾ ਦੇਵੀ, ਪ੍ਰਿਤਪਾਲ ਕੌਰ,ਰਾਜ ਕੁਮਾਰੀ,ਨਿਰਮੋਲਕ ਸਿੰਘ ਹੀਰਾ,ਤਾਰਾ ਸਿੰਘ ਬੀਕਾ,ਰਤਨ ਸਿੰਘ,ਹਰੀ ਪਾਲ, ਧਰਮਵੀਰ, ਤਰਸੇਮ ਲਾਲ, ਮੁਕੇਸ਼ ਕੁਮਾਰ,ਅਜੈ ਸਿੰਘ, ਪੰਕਜ ਕੁਮਾਰ, ਲਖਵੀਰ ਸ਼ਰਮਾ, ਸੰਦੀਪ, ਧਰਮਿੰਦਰਜੀਤ ਆਦਿ ਜੁਝਾਰੂ ਸਾਥੀ ਹਾਜ਼ਰ ਹੋਏ।

Scroll to Top