
ਸੂਬਾ ਪ੍ਰਧਾਨ ਸ. ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਰੈਲੀ ਵਿੱਚ ਕਰੇਗੀ ਭਰਵੀਂ ਸ਼ਮੂਲੀਅਤ – ਕੁਲਦੀਪ ਸਿੰਘ ਸੱਭਰਵਾਲ ਕੁਲਦੀਪ ਸਿੰਘ ਸੱਭਰਵਾਲ ਜਿਲ੍ਹਾ ਪ੍ਰਧਾਨ ਈਟੀਟੀ ਅਧਿਆਪਕ ਯੂਨੀਅਨ ਵੱਲੋ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਸਮੁੱਚੇ ਅਧਿਆਪਕ ਵਰਗ ਤੇ ਟੈੱਟ ਦੀ ਜੋ ਤਲਵਾਰ ਲਟਕਾਈ ਗਈ ਹੈ ਇਸ ਨਾਦਰਸ਼ਾਹੀ ਫੁਰਮਾਨ ਦਾ ਈਟੀਟੀ ਅਧਿਆਪਕ ਯੂਨੀਅਨ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ।ਜਥੇਬੰਦੀ ਵੱਲੋ ਸਮੂਹਿਕ ਤੌਰ ਤੇ ਟੈੱਟ ਦਾ ਬਾਈਕਾਟ ਕੀਤਾ ਗਿਆ ਹੈ।ਇਸਦੇ ਨਾਲ ਹੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਟੈੱਟ ਦੇ ਵਿਰੋਧ ਵਿੱਚ ਪੰਜਾਬ ਦੀਆ ਸਮੁੱਚੀਆਂ ਜਥੇਬੰਦੀਆ ਵਲੋ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਮਾਰਚ ਕਰਨ ਜਾ ਰਹੀਆ ਹਨ।ਇਸ ਰੋਸ ਮਾਰਚ ਵਿੱਚ ਈਟੀਟੀ ਅਧਿਆਪਕ ਯੂਨੀਅਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।ਸੂਬਾ ਪ੍ਰਧਾਨ ਸ. ਜਸਵਿੰਦਰ ਸਿੰਘ ਸਿੱਧੂ ਅਤੇ ਸਿਮਲਜੀਤ ਸਿੰਘ ਅਮਨਦੀਪ ਬਰਾੜ ਅਤੇ ਸਾਹਿਬ ਰਾਜਾ ਕੋਹਲੀ ਅਮਨਦੀਪ ਸੋਢੀ ਅਰੁਣ ਕਾਠਪਾਲ ਰਾਧੇ ਸ਼ਾਮ ਤੇ ਯੋਗਿੰਦਰ ਯੋਗੀ ਸਵੀਕਾਰ ਗਾਂਧੀ ਵਿਨੈ ਮੱਕੜ ਰਾਕੇਸ਼ ਕੋਹਲੀ ਸੁਨੀਲ ਵਰਮਾ ਨਰੇਸ਼ ਕੰਬੋਜ ਸੁਬਾਸ਼ ਕੰਬੋਜ ਸਿਕੰਦਰ ਸਿੰਘ ਅਨਿਲ ਖੰਨਾ ਨੇ ਸਮੁੱਚੇ ਅਧਿਆਪਕ ਵਰਗ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ।ਇਸ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ਵਿੱਚ ਪੰਜਾਬ ਦੀਆ ਸਮੁੱਚੀਆਂ ਜਥੇਬੰਦੀਆ ਇਕਜੁੱਟ ਹਨ।