
,🚩ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟੈੱਟ ਦੀ ਸ਼ਰਤ ਖਤਮ ਕਰਨ ਵਾਸਤੇ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ ਮੰਗ ਪੱਤਰ
“ਟੈਟ ਦੀ ਸ਼ਰਤ ਖਤਮ ਕਰਨ ਵਾਸਤੇ ਪਾਰਲੀਮੈਂਟ ਵਿੱਚ ਆਰਡੀਨੈਂਸ ਜਾਰੀ ਕਰਨ ਦੀ ਕੀਤੀ ਮੰਗ”
ਅੱਜ ਮਿਤੀ 17/02/2026 ਨੂੰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਬੈਨਰ ਹੇਠ ਅਸ਼ੋਕ ਸਰਾਰੀ, ਦਲਜੀਤ ਸਿੰਘ ਸੱਭਰਵਾਲ, ਜਗਨੰਦਨ ਸਿੰਘ,ਧਰਮਿੰਦਰ ਗੁਪਤਾ ਅਤੇ ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਸ੍ਰੀ ਕਾਕਾ ਕੰਬੋਜ ਜੀ ਨੂੰ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਲਗਾਈ ਗਈ ਲਾਜ਼ਮੀ ਟੈੱਟ ਪਾਸ ਦੀ ਸ਼ਰਤ ਦੇ ਵਿਰੋਧ ਵਿੱਚ ਮੰਗ ਪੱਤਰ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਤੱਕ ਪੁੱਜਦਾ ਕਰਨ ਵਾਸਤੇ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਜੀ ਨੂੰ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਦਾ ਪੱਖ ਸੁਣੇ ਤੋਂ ਬਗੈਰ ਉਨਾ ਖਿਲਾਫ ਤਰੱਕੀਆਂ ਵਿੱਚ ਅਤੇ ਨੌਕਰੀ ਵਿੱਚ ਰਹਿਣ ਵਾਸਤੇ ਟੈੱਟ ਪਾਸ ਕਰਨ ਦੀ ਬੇਲੋੜੀ ਸ਼ਰਤ ਲਗਾ ਕੇ ਸਾਰੇ ਅਧਿਆਪਕ ਵਰਗ ਨੂੰ ਮਾਨਸਿਕ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਅਧਿਆਪਕਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਇਸ ਮੰਗ ਪੱਤਰ ਰਾਹੀਂ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਅਤੇ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਰਾਹਤ ਦੇਣ ਵਾਸਤੇ ਅਧਿਆਪਕਾਂ ਦੇ ਹੱਕ ਵਿੱਚ ਪਾਰਲੀਮੈਂਟ ਵਿੱਚ ਇੱਕ ਆਰਡੀਨੈਂਸ ਜਾਰੀ ਕਰਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇ। ਮੰਗ ਪੱਤਰ ਸੌਂਪਣ ਸਮੇਂ ਪ੍ਰਤੀਨਿਧੀ ਮੰਡਲ ਵਿੱਚ ਕ੍ਰਾਂਤੀ ਕੁਮਾਰ, ਸਤੀਸ਼ ਕੁਮਾਰ, ਪ੍ਰਭਦੀਪ ਸਿੰਘ, ਪਵਨ, ਆਕਾਸ਼ ਡੋਡਾ, ਰਮੇਸ਼ ਕੰਬੋਜ ,ਵੀਰ ਚੰਦ, ਬਲਜੀਤ ਸਿੰਘ, ਮੁਨੀਸ਼ ਕੁਮਾਰ,ਹਰਜਿੰਦਰ ਸਿੰਘ, ਦਲੀਪ ਸਿੰਘ ਸੈਣੀ,ਰਾਧੇ ਸ਼ਾਮ, ਸਤਨਾਮ ਸਿੰਘ, ਗੁਰਮੀਤ ਸਿੰਘ,ਮੇਜਰ ਸਿੰਘ, ਛਿੰਦਰ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਹਾਂਡਾ, ਰਮਨ ਸਿੰਘ, ਸੁਰਜੀਤ ਸਿੰਘ, ਰਮੇਸ਼ ਕੁਮਾਰ, ਬਲਕਾਰ ਸਿੰਘ, ਹੁਸ਼ਿਆਰ ਸਿੰਘ ਅਤੇ ਪ੍ਰਥਮ ਕੁਮਾਰ ਕਲੈਰੀਕਲ ਸਟਾਫ ਆਦਿ ਅਧਿਆਪਕ ਸ਼ਾਮਿਲ ਸਨ।