ਸੰਘਰਸ਼ ਨੂੰ ਹਾਂ ਕਰੋ,ਜਬਰੀ ਥੋਪੇ ਟੈਟ ਨੂੰ ਨਾ ਕਰੋ – ਲਾਹੌਰੀਆ

ਸੰਘਰਸ਼ ਨੂੰ ਹਾਂ ਕਰੋ,
ਜਬਰੀ ਥੋਪੇ ਟੈਟ ਨੂੰ ਨਾ ਕਰੋ – ਲਾਹੌਰੀਆ
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰ ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਅੱਜ ਟੈਟ ਵਿਰੁੱਧ ਅਧਿਆਪਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਟੈਟ ਨੂੰ ਨਾ ਕਰਨ ਅਤੇ ਸੰਘਰਸ਼ ਨੂੰ ਹਾਂ ਕਰਨ l ਲਾਹੌਰੀਆ ਨੇ ਦੱਸਿਆ ਕਿ ਜਬਰੀ ਥੋਪੇ ਟੈਟ ਨੂੰ ਲੈ ਕੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਾਰੇ ਭਾਰਤ ਵਿੱਚ ਇਸ ਵਿਰੁੱਧ ਸੰਘਰਸ਼ ਦੀ ਤਿਆਰੀ ਚੱਲ ਰਹੀ ਹੈ ਇਸ ਸਬੰਧੀ ਕੋਰਟ ਵਿੱਚ ਵੀ ਵਕੀਲਾਂ ਰਾਹੀਂ ਕੇਸ ਕਰ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ l ਲਾਹੌਰ ਯਾਨੀ ਕਿ ਇਸ ਸਬੰਧੀ ਸਮੂਹ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਟੈਟ ਸਬੰਧੀ ਲੜਾਈ ਲੜਨੀ ਚਾਹੀਦੀ ਹੈ ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਤੇ ਟੈਟ ਨੂੰ ਟੈਟੂ ਨਿਲ ਕਰਨਾ ਚਾਹੀਦਾ ਹੈ l ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਟੈਟ ਸਬੰਧੀ ਮਤਾ ਪਾਸ ਕਰਕੇ ਸੈਂਟਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਸੈਂਟਰ ਸਰਕਾਰ ਇਸ ਸਬੰਧੀ ਕੋਈ ਮਤਾ ਪਾਸ ਕਰਕੇ ਇਸ ਨੂੰ ਲੋਕ ਸਭਾ ਆਪਣੇ ਰੱਦ ਕਰੇ l ਇਸ ਮੌਕੇ ਉਨਾਂ ਨਾਲ ਹਰਜਿੰਦਰ ਪਾਲ ਸਿੰਘ ਪੰਨੂ ਨਰੇਸ਼ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ ,ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Scroll to Top