
ਟੈੱਟ ਦੇ ਵਿਰੋਧ ਚ ਬੀ ਐੱਡ ਅਧਿਆਪਕ ਫਰੰਟ ਦੀ ਹੋਈ ਹੰਗਾਮੀ ਮੀਟਿੰਗ
22 ਫਰਵਰੀ ਦੀ ਅਨੰਦਪੁਰ ਸਾਹਿਬ ਦੀ ਰੈਲੀ ਦੀਆਂ ਕੀਤੀਆਂ ਤਿਆਰੀਆਂ
ਬੀ ਐੱਡ ਅਧਿਆਪਕ ਫਰੰਟ ਤਹਿਸੀਲ ਅਬੋਹਰ ਦੀ ਇਕ ਹੰਗਾਮੀ ਮੀਟਿੰਗ ਮਹਿੰਦਰ ਬਿਸ਼ਨੋਈ, ਸੁਭਾਸ਼ ਚੰਦਰ ,ਮਨੋਜ ਸ਼ਰਮਾ, ਸੋਹਣ ਲਾਲ,ਗੁਰਬਖਸ਼ ਸਿੰਘ ,ਸੁਰਿੰਦਰ ਕੰਬੋਜ ,ਰਾਜੇਸ਼ ਡੋਡਾ ਦੀ ਅਗਵਾਈ ਵਿੱਚ ਅਬੋਹਰ ਦੇ ਨਹਿਰੂ ਪਾਰਕ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਅਧਿਆਪਕ ਸਾਥੀਆਂ ਨੂੰ 22 ਫਰਵਰੀ ਨੂੰ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੀ ਰੈਲੀ ਲਈ ਲਾਮਬੰਦ ਕੀਤਾ ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਸਰਕਾਰ ਦੁਆਰਾ ਅਧਿਆਪਕਾਂ ਉੱਪਰ ਥੋਪੇ ਜਾ ਰਹੇ ਟੈੱਟ ਦੇ ਟੈਸਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹ ਅਧਿਆਪਕ ਪਿਛਲੇ ਦਹਾਕਿਆਂ ਤੋਂ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਇਹਨਾਂ ਕੋਲ ਅਧਿਆਪਨ ਦਾ ਇੱਕ ਬਹੁਤ ਵੱਡਾ ਤਜਰਬਾ ਹੈ ਜਿਸ ਲਈ ਅਧਿਆਪਕਾਂ ਉੱਪਰ ਇਹ ਟੈਸਟ ਥੋਪਣਾ ਸਰਾਸਰ ਬੇ ਬੁਨਿਆਦ ਹੈ ਜਿਸ ਦਾ ਅਧਿਆਪਕ ਵਰਗ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਜੋ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਵੱਡੀ ਰੈਲੀ ਰੱਖੀ ਗਈ ਹੈ ਉਸ ਵਿੱਚ ਅਬੋਹਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।