ਸਰਕਾਰ ਵੱਲੋ ਮਸਲੇ ਹੱਲ ਨਾ ਕਰਨ ਦੇ ਰੋਸ ਵਜੋ ਸਮੁੱਚੇ ਸਿੱਖਿਆ ਵਿਭਾਗ ਅੰਦਰ ਭਾਰੀ ਰੋਸ। ਸਿੱਖਿਆ ਵਿਭਾਗ ਸਂੰਘਰਸ਼ ਕਮੇਟੀ ਵੱਲੋ ਉਲੀਕੇ ਪਰੋਗਰਾਮ ਸਰਕਾਰ ਨੂੰ ਮਜਬੂਰ ਕਰ ਦੇਣਗੇ – ਪੰਨੂ , ਲਾਹੌਰੀਆ ਧਾਲੀਵਾਲ , ਢਿੱਲੋ , ਖਟੜਾ ।

ਸਰਕਾਰ ਵੱਲੋ ਮਸਲੇ ਹੱਲ ਨਾ ਕਰਨ ਦੇ ਰੋਸ ਵਜੋ ਸਮੁੱਚੇ ਸਿੱਖਿਆ ਵਿਭਾਗ ਅੰਦਰ ਭਾਰੀ ਰੋਸ। ਸਿੱਖਿਆ ਵਿਭਾਗ ਸਂੰਘਰਸ਼ ਕਮੇਟੀ ਵੱਲੋ ਉਲੀਕੇ ਪਰੋਗਰਾਮ ਸਰਕਾਰ ਨੂੰ ਮਜਬੂਰ ਕਰ ਦੇਣਗੇ – ਪੰਨੂ , ਲਾਹੌਰੀਆ ਧਾਲੀਵਾਲ , ਢਿੱਲੋ , ਖਟੜਾ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਸਂਘਰਸ਼ ਕਮੇਟੀ ਪੰਜਾਬ ਦੇ ਉਲੀਕੇ ਪਰੋਗਰਾਮਾਂ ਤਹਿਤ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਅਤੇ ਅਧਿਆਪਕਾਂ/ ਮੁਲਾਜਮਾਂ ਦੀਆਂ ਤਰੱਕੀਆਂ ਲਈ ਟੈਟ ਦੀ ਸ਼ਰਤ ਖਤਮ ਕਰਾਉਣ , ਅਧਿਆਪਕਾਂ , ਮੁਲਾਜਮਾਂ ਦੀਆਂ ਵਿੱਤੀ ਮੰਗਾਂ ਦਾ ਹੱਲ ਕਰਾਉਣ , ਪੁਰਾਣੀ ਪੈਨਸ਼ਨ ਬਹਾਲੀ, ਪੁਰਾਣੀ ਪੈਨਸ਼ਨ ਸਕੀਮ ਨੋਟੀਫੀਕੇਸ਼ਨ ਕਰਨ,ਛੇਵੇ ਪੇ ਕਮਿਸ਼ਨ ਤਟੁੱਟੀਆਂ ਦੂਰ ਕਰਨ ਡੀ ਏ ਕਿਸ਼ਤਾਂ ਜਾਰੀ ਕਰਨ । ਬੰਦ ਕੀਤੇ ਪੇਂਡੂ ,ਬਾਰਡਰ , ਅੰਗਹੀਣ ਭੱਤੇ ਲਾਗੂ ਕਰਨ ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ,ਕੇਂਦਰੀ ਪੈਟਰਿਨ ਸਕੇਲ ਬੰਦ ਕਰਨ/ਪੰਜਾਬ ਸਕੇਲ ਲਾਗੂ ਕਰਨ,ਗੈਰਵਿਦਿਅਕ /ਆਨਲਾਈਨ ਕੰਮ ਅਤੇ ਬੀ ਐਲ ਓਜ ਡਿਊਟੀਆਂ ਸਮੇਤ ਹੋਰ ਸਭ ਡਿਊਟੀਆਂ ਤੁਰੰਤ ਖਤਮ ਕਰਨ ਲਈ ਉਲੀਕੇ ਪਰੋਗਰਾਮਾਂ ਚ ਵੱਧ ਚੜ ਕੇ ਸ਼ਾਮਿਲ ਹੋਵੋ । ਸੰਘਰਸ਼ ਕਮੇਟੀ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ ਸੂਬਾ ਪਧਾਨ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ , ਧਰਮਜੀਤ ਸਿੰਘ ਢਿੱਲੋ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿਖਿਆ ਵਿਭਾਗ ਮਨਿਸਟਰੀਅਲ ਸਟਾਫ ਅੇਸੋਸੀਏਸ਼ਨ ਪੰਜਾਬ ਵੱਲੋ ਸਮੂਹ ਸਿਖਿਆ ਵਿਭਾਗ ਵਰਗ ਨੂੰ ਕੀਤੀ ਅਪੀਲ ਕਿ ਸਮੁੱਚੇ ਵਰਗ ਅੰਦਰ ਰੋਸ ਲਹਿਰ ਪੈਦਾ ਕਰਕੇ ਸਰਕਾਰ ਨੂੰ ਸੋਚਣ ਲਈ ਮਜਬੂਰ ਜਰ ਦਿਓ । ਇਹ ਜਾਣਕਾਰੀ ਪ੍ਰੈਸ ਨੂੰ ਸਾਂਝੀ ਕਰਦਿਆਂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿਂਘ ਲਹੌਰੀਆ ਨੇ ਕਿਹਾ ਕਿ ਸਿਖਿਆ ਵਿਭਾਗ ਸਂਘਰਸ਼ ਕਮੇਟੀ ਪੰਜਾਬ ਦੇ ਪਰੋਗਰਾਮਾਂ ਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨਾਂ ਰਾਹੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਸਾਰੇ ਪੰਜਾਬ ਵਿੱਚੋ ਮੰਗ ਪੱਤਰ ਭੇਜਣ ਤੋ ਬਾਅਦ 2 ਮਾਰਚ ਨੂੰ ਸਰਕਾਰ ਦੇ ਜਿਲਾ ਪੱਧਰਾਂ ਤੇ ਪੁਤਲੇ ਫੂਕਣ ਅਤੇ 21 ਮਾਰਚ ਨੂੰ ਦੇਸ਼ ਭਗਤ ਯਾਦਗਿਰੀ ਹਾਲ ਜਲੰਧਰ ਵਿਖੇ ਹੋ ਰਹੀ ਵਿਸ਼ਾਲ ਕੰਨਵੈਨਸ਼ਨ ਉਪਰੰਤ ਰੋਸ ਮਾਰਚ ਦਾ ਹਿੱਸਾ ਬਣਕੇ ਇਸ ਮੌਕੇ ਉਲੀਕੇ ਜਾ ਰਹੇ ਹੋਰ ਤਿੱਖੇ ਸਂਘਰਸ਼ ਚ ਸ਼ਾਮਿਲ ਹੋਈਏ।

Scroll to Top